- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਕਾਸੀਜਨ ਦੀ ਘਾਟ ਕਾਰਨ ਮਰਨ ਵਾਲਿਆਂ ਲਈ ਅਸੀਂ ਜ਼ਿੰਮੇਵਾਰ: ਸੋਨੂ ਸੂਦ
ਮੁੰਬਈ – ਅਦਾਕਾਰ ਅਤੇ ਸਮਾਜਸੇਵੀ ਸੋਨੂ ਸੂਦ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਆਕਸੀਜਨ ਅਤੇ ਟੀਕਿਆਂ ਦੀ ਘਾਟ ਕਾਰਨ ਆਪਣੇ ਪਿਆਰਿਆਂ ਨੂੰ ਗੁਆਇਆ ਹੈ, ਉਹ ਫੇਲ੍ਹ ਨਹੀਂ ਹੋਇਆ। ਦੇਰ ਰਾਤ ਟਵੀਟ ਕਰਦਿਆਂ ਸੋਨੂ ਸੂਦ ਨੇ ਲਿਖਿਆ, ‘‘ਕੋਈ ਵੀ ਜਿਸ ਨੇ ਆਕਸੀਜਨ ਜਾਂ ਟੀਕੇ ਦੀ ਘਾਟ ਕਾਰਨ ਆਪਣੇ ਕਿਸੇ ਪਿਆਰੇ ਨੂੰ ਗੁਆਇਆ ਹੈ, ਉਹ ਸਾਰੀ ਉਮਰ ਚੈਨ ਨਾਲ ਨਹੀਂ ਰਹਿ ਸਕੇਗਾ। ਉਹ ਹਮੇਸ਼ਾ ਇਸ ਭਾਵਨਾ ਨਾਲ ਜਿਊਂਦਾ ਰਹੇਗਾ ਕਿ ਉਹ ਆਪਣੇ ਪਰਿਵਾਰ ਦੀ ਜਾਨ ਨਹੀਂ ਬਚਾ ਸਕਿਆ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ… ਤੁਸੀਂ ਫੇਲ੍ਹ ਨਹੀਂ ਹੋਏ, ਅਸੀਂ ਹੋਏ ਹਾਂ।’’ ਪਿਛਲੇ ਸਾਲ ਤੋਂ ਸੋਨੂੰ ਸੂਦ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਣਥੱਕ ਕੰਮ ਕਰ ਰਿਹਾ ਹੈ। ਉਹ ਅਤੇ ਉਸ ਦੀ ਟੀਮ ਨੇ ਹਾਲ ਹੀ ਵਿੱਚ ਬੰਗਲੁਰੂ ਦੇ ਹਸਪਤਾਲ ਵਿੱਚ 22 ਮਰੀਜ਼ਾਂ ਦੀ ਜਾਨ ਬਚਾਈ ਹੈ ਅਤੇ ਕਰੋਨਾ ਪ੍ਰਭਾਵਿਤ ਗੰਭੀਰ ਮਰੀਜ਼ਾਂ ਨੂੰ ਲੋੜੀਂਦੇ ਇਲਾਜ ਲਈ ਝਾਂਸੀ ਤੋਂ ਹੈਦਰਾਬਾਦ ਲਿਆਂਦਾ ਹੈ। ਸੋਨੂ ਨੇ ਬੀਤੇ ਦਿਨ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦਾ ਕਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਨ ਦੀ ਅਪੀਲ ਬਦਲੇ ਧੰਨਵਾਦ ਕੀਤਾ ਸੀ।


