- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਸੂਬੇ ਵਿਚ ਕੰਮ ਕਰਦੇ ਗੈਸਟ ਟੀਚਰਾਂ ਦਾ ਵੇਤਨ 25 ਫੀਸਦੀ ਵੱਧਾ ਦਿੱਤਾ – ਖਜਾਨਾ ਮੰਤਰੀ
ਚੰਡੀਗੜ੍ਰ – ਹਰਿਆਣਾ ਸਰਕਾਰ ਨੇ ਸੂਬੇ ਵਿਚ ਕੰਮ ਕਰਦੇ ਗੈਸਟ ਟੀਚਰਾਂ ਦਾ ਵੇਤਨ 25 ਫੀਸਦੀ ਵੱਧਾ ਦਿੱਤਾ ਹੈ| ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਦਸਿਆ ਕਿ 1 ਜਨਵਰੀ, 2019 ਤੋਂ ਗੈਸਟ ਟੀਚਰਾਂ ਦੀ ਤਨਖਾਹ ਵਿਚ ਸਾਲ ਵਿਚ ਦੋ ਵਾਰ ਵਾਧਾ ਹੋਵੇਗਾ| ਉਨਾਂ ਦਸਿਆ ਕਿ ਹਰਿਆਣਾ ਵਿਚ 13,771 ਗੈਸਟ ਟੀਚਰਾਂ ਕੰਮ ਕਰਦੇ ਹਨ ਅਤੇ ਫਿਲਹਾਲ ਜੋ ਵਾਧਾ ਹੋਇਆ ਹੈ, ਉਸ ਨਾਲ ਗੈਸਟ ਟੀਚਰਾਂ ਨੂੰ ਸਾਲਾਨਾ ਕਰੀਬ 87 ਕਰੋੜ ਰੁਪਏ ਦਾ ਲਾਭ ਹੋਵੇਗਾ| ਖਜਾਨਾ ਮੰਤਰੀ ਅਨੁਸਾਰ ਸੂਬੇ ਸਰਕਾਰ ਨੇ ਗੈਸਟ ਟੀਚਰਾਂ ਦੀ ਤਨਖਾਹ ਵਿਚ ਵਾਧਾ ਕਰਦੇ ਹੋਏ ਇਸ ਨੂੰ 26,000 ਰੁਪਏ ਤੋਂ ਲੈ ਕੇ 36,000 ਰੁਪਏ ਤਕ ਕਰ ਦਿੱਤਾ ਹੈ| ਉਨਾਂ ਦਸਿਆ ਕਿ ਪਹਿਲੇ ਜੀ.ਬੀ.ਟੀ. ਅਤੇ ਡਰਾਇੰਗ ਟੀਚਰਾਂ ਨੂੰ 21,715 ਰੁਪਏ ਮਿਲਦੇ ਸਨ, ਹੁਣ ਉਨਾਂ ਨੂੰ 26,000 ਰੁਪਏ ਪ੍ਰਤੀ ਮਹੀਨਾ ਮਿਲੇਗਾ| ਟੀ.ਜੀ.ਟੀ. ਨੂੰ 24,001 ਰੁਪਏ ਦੀ ਥਾਂ 36,000 ਰੁਪਏ ਮਹੀਨਾ ਤਨਖਾਹ ਮਿਲੇਗਾ| ਉਨਾਂ ਦਸਿਆ ਕਿ ਹਰਿਆਣਾ ਵਿਚ ਗੈਸਟ ਟੀਚਰਾਂ ਵੱਜੋਂ 6252 ਜੇ.ਬੀ.ਟੀ., 5554 ਟੀ.ਜੀ.ਟੀ. ਅਤੇ 1925 ਪੀ.ਜੀ.ਟੀ. ਕੰਮ ਕਰਦੇ ਹਨ| ਪਹਿਲਾਂ ਇੰਨਾਂ ਨੂੰ ਸਾਲਾਨਾ ਕਰੀਬ 392 ਕਰੋੜ ਰੁਪਏ ਤਨਖਾਹ ਮਿਲਦੀ ਸੀ, ਜੋ ਕਿ ਹੁਣ ਵੱਧ ਕੇ ਕਰੀਬ 479 ਕਰੋੜ ਹੋ ਗਿਆ ਹੈ| ਕੈਪਟਨ ਅਭਿਮਨਿਊ ਨੇ ਦਸਿਆ ਕਿ 1 ਜਨਵਰੀ, 2019 ਤੋਂ ਗੈਸਟ ਟੀਚਰਾਂ ਦੀ ਤਨਖਾਹ ਵਿਚ ਸਾਲ ਵਿਚ ਦੋ ਵਾਰ ਯਾਨੀ 1 ਜਨਵਰੀ ਅਤੇ 1 ਜੁਲਾਈ ਨੂੰ ਵਾਧਾ ਹੋਵੇਗਾ| ਉਨਾਂ ਦਸਿਆ ਕਿ 1 ਜਨਵਰੀ, 2017 ਨੂੰ ਗੈਸਟ ਟੀਚਰਾਂ ਦੀ ਤਨਖਾਹ ਵਿਚ 14.29 ਫੀਸਦੀ ਦੀ ਵਾਧਾ ਕੀਤਾ ਗਿਆ ਸੀ ਅਤੇ ਹੁਣ ਸਰਕਾਰ ਨੇ 25 ਫੀਸਦੀ ਦਾ ਵਾਧਾ ਕੀਤਾ ਹੈ|


