ਹਰਿਆਣਾ ਦੇ ਮੁੱਖ ਮੰਤਰੀ ਨੇ ਪੁਲਿਸ ਕਰਮਚਾਰੀਆਂ ਨੂੰ ਰਿਹਾਇਸ਼ੀ ਸਹੂਲਤਾਂ ਦੇਣ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਜੀਂਦ ਵਿਚ ਪੁਲਿਸ ਕਰਮਚਾਰੀਆਂ ਨੂੰ ਰਿਹਾਇਸ਼ੀ ਸਹੂਲਤਾਂ ਦੇ ਨਾਲ-ਨਾਲ ਪਲਵਲ ਅਤੇ ਪੰਚਕੂਲਾ ਵਿਚ ਭਲਾਈ ਕੇਂਦਰਾਂ ਦੇ ਨਿਰਮਾਣ ਅਤੇ ਵਿਸਥਾਰ ਲਈ 518 ਲੱਖ 49 ਹਜਾਰ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਹੈ| ਪੁਲਿਸ ਡਾਇਰੈਕਟਰ ਜਨਰਲ, ਬੀ.ਐਸ.ਸੰਧੂ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਜੀਂਦ ਵਿਚ ਸਿਟੀ ਪੁਲਿਸ ਸਟੇਸ਼ਨ, ਸਫ਼ੀਦੋਂ ਵਿਚ ਟਾਇਪ-ਦੋ ਅਤੇ ਟਾਇਪ ਤਿੰਨ ਦੇ ਮਕਾਨਾਂ ਦੇ ਨਿਰਮਾਣ ਲਈ 143 ਲੱਖ 15 ਹਜਾਰ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ| ਇਸ ਤਰਾਂ ਪੁਲਿਸ ਲਾਇਨ ਪਲਵਲ ਵਿਚ ਭਲਾਈ ਕੇਂਦਰ ਦੇ ਨਿਰਮਾਣ ਅਤੇ ਪੁਲਿਸ ਲਾਇਨ, ਪੰਚਕੂਲਾ ਵਿਚ ਭਲਾਈ ਕੇਂਦਰ ਦੇ ਵਿਸਥਾਰ ਲਈ ਕ੍ਰਮਵਾਰ 286 ਲੱਖ 15 ਹਜਾਰ ਰੁਪਏ ਅਤੇ 89 ਲੱਖ 19 ਹਜਾਰ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ | ਉਨਾਂ ਨੇ ਕਿਹਾ ਕਿ ਸਰਕਾਰ ਰਾਜ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਬਿਹਤਰ ਰਿਹਾਇਸ਼ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀ ਹੈ| ਇਸ ਨਾਲ ਪੁਲਿਸ ਕਰਮਚਾਰੀਆਂ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਹੋਰ ਵੱਧ ਵੱਧਾਉਣ ਵਿਚ ਮਦਦ ਮਿਲੇਗੀ| ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਰਾਜ ਦੇ ਵੱਖ-ਵੱਖ ਪੁਲਿਸ ਲਾਇਨਾਂ ਅਤੇ ਪੁਲਿਸ ਸਟੇਸ਼ਨਾਂ ਵਿਚ ਪੁਲਿਸ ਕਰਮਚਾਰੀਆਂ ਦੇ 306 ਘਰਾਂ, ਐਨ.ਜੀ.ਓ. ਹੋਸਟਲ, ਬੈਰਕਾਂ ਅਤੇ ਪ੍ਰਸਾਸ਼ਨਿਕ ਬਲਾਕਾਂ ਦੇ ਨਿਰਮਾਣ ਲਈ 29 ਕਰੋੜ 50 ਲੱਖ ਰੁਪਏ ਦੀ ਮੰਜੂਰੀ ਦਿੱਤੀ ਹੈ|

VIA PUNJAB