ਅਨਲਾਕ ਵਿੱਚ ਲੋਕਾਂ ਨੂੰ ਵੱਧ ਸਾਵਧਾਨ ਰਹਿਣ ਦੀ ਲੋੜ : ਡਾ. ਹਰਸ਼ਵਰਧਨ

ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਰ ਤੋਂ ਲਾਪਰਵਾਹੀ ਲੋਕਾਂ ਲਈ ਘਾਤਕ ਹੋ ਸਕਦੀ ਹੈ। ਅਨਲਾਕ ਵਿੱਚ ਵਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਉੱਚ ਪੱਧਰ ਤੇ ਜਾਣ ਬਾਅਦ ਘੱਟ ਹੋ ਗਏ ਹਨ। ਇਸ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਇਹ ਇਨਫੈਕਸ਼ਨ ਰੁਕਣ ਦੀ ਗਾਰੰਟੀ ਨਹੀਂ ਹੈ। ਇਸ ਲਈ ਅਨਲਾਕ ਵਿੱਚ ਵੀ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਉਨ੍ਹਾਂ ਨੇ ਦਿੱਲੀ ਵਿੱਚ ਇਕ ਪ੍ਰੋਗਰਾਮ ਦੌਰਾਨ ਸੰਬੋਧਿਤ ਕਰਦਿਆਂ ਕਿਹਾ ਅਨਲਾਕ ਦਾ ਭਾਵ ਇਹ ਨਹੀਂ ਹੈ ਕਿ ਕੋਰੋਨਾ ਖ਼ਤਮ ਹੋ ਗਿਆ ਹੈ। ਬਲਕਿ ਅਨਲਾਕ ਤੋਂ ਬਾਅਦ ਹੋਰ ਜ਼ਿਆਦਾ ਸਾਵਧਾਨੀ ਰਹਿਣ ਦੀ ਜ਼ਰੂਰਤ ਹੈ। ਖ਼ਾਸ ਤੌਰ ਤੇ ਠੀਕ ਤਰੀਕੇ ਨਾਲ ਮਾਸਕ ਲਗਾਉਣ ਤੇ ਸਰੀਰਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।

VIA PUNJAB