ਬੁੱਢਾ ਦਲ ਦੇ ਮੁਖੀ ਨੂੰ ਲੇਖਕਾਂ ਵਲੋਂ ਜ਼ਫਰਨਾਮਹ ਦਰਪਣ ਅਤੇ ਨਿਹੰਗ ਸਿੰਘ ਜਥੇਬੰਦੀ ਸਿਧਾਂਤ ਅਤੇ ਅਮਲ ਕਿਤਾਬਾਂ ਭੇਟ


ਹੋਲੇ-ਮਹੱਲੇ ਤੇ ਨਿਹੰਗ ਸਿੰਘ ਸੰਦੇਸ਼ ਰਲੀਜ਼ ਹੋਇਆ
ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਤਲਵਿੰਦਰ ਸਿੰਘ ਬੁੱਟਰ)

ਹੋਲੇ-ਮਹੱਲੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਦੋ ਰੋਜ਼ਾ ਗਤਕਾ ਮੁਕਾਬਿਲਿਆਂ ਸਮੇਂ ਬੁੱਢਾ ਦਲ ਵਲੋਂ ਪ੍ਰਕਾਸ਼ਤ ਹੁੰਦਾ ਰਸਾਲਾ “ਨਿਹੰਗ ਸਿੰਘ ਸੰਦੇਸ਼” ਗਿ: ਰਘੁਬੀਰ ਸਿੰਘ ਜਥੇ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ: ਗੁਰਬਚਨ ਸਿੰਘ, ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਸੰਗਤ ਅਰਪਣ ਕੀਤਾ ਗਿਆ।ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਸੰਪਾਦਿਤ ਹੋਲੇ ਮਹੱਲੇ ਦੇ ਇਸ ਵਿਸ਼ੇਸ਼ ਅੰਕ ਵਿੱਚ ਸਿੱਖ ਵਿਦਿਵਾਨਾਂ ਦੇ ਵਿਸ਼ੇਸ਼ ਲੇਖਾਂ ਤੋਂ ਇਲਾਵਾ ਬੁੱਢਾ ਦਲ ਦਲਪੰਥ ਦੀਆਂ ਗਤੀਆਂ ਵਿਧੀਆਂ ਤੋਂ ਇਲਾਵਾ ਸਨਮਾਨਤ ਸਖ਼ਸ਼ੀਅਤਾਂ ਦਾ ਜੀਵਨ ਬਿਉਰਾ ਦਰਜ ਹੈ।ਨਿਹੰਗ ਸਿੰਘ ਜਥੇਬੰਦੀ ਸਿਧਾਂਤ ਅਤੇ ਅਮਲ ਵਿਸ਼ੇ ਉੱਪਰ ਡਾ. ਮਨਿੰਦਰ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਨਿਗਰਾਨ ਪ੍ਰੋ: ਡਾ. ਮੁਹੰਮਦ ਹਬੀਬ ਅਤੇ ਪੋ੍ਰ: ਡਾ. ਗੁਰਨਾਇਬ ਸਿੰਘ ਦੀ ਅਗਵਾਈ ਵਿੱਚ ਪੀ. ਐੱਚ ਡੀ. ਕੀਤੀ ਹੈ।ਉੱਪਰੋਕਤ ਵਿਸ਼ੇ ਨਾਲ ਸਬੰਧਤ ਪ੍ਰਕਾਸ਼ਤ ਪੁਸਤਕ ਅਤੇ ਪ੍ਰਸਿੱਧ ਕਥਾ ਵਾਚਕ ਗਿ: ਗੁਰਬਖ਼ਸ਼ ਸਿੰਘ ਗੁਲਸ਼ਨ ਯੂ. ਕੇ. ਵਾਲਿਆਂ ਨੇ “ਜ਼ਫ਼ਰਨਾਮਹ ਦਰਪਣ” ਅਰਥਾਂ ਸਹਿਤ ਵਿਆਖਿਆ ਪੁਸਤਕ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੂੰ ਭੇਟ ਕੀਤੀਆਂ ਗਈਆਂ।ਇਸ ਸਮੇਂ ਵਿਸ਼ੇਸ਼ ਤੌਰ ਤੇ ਇੰਗਲੈਂਡ ਤੋਂ ਗਿ: ਗੁਰਬਖ਼ਸ਼ ਸਿੰਘ ਗੁਲਸ਼ਨ, ਦਿੱਲੀ ਤੋਂ ਸ੍ਰ. ਦਲੇਰ ਸਿੰਘ ਮਹਿੰਦੀ ਲੋਕ ਗਾਇਕ, ਅਮਰੀਕਾ ਤੋਂ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਪੰਥ ਪ੍ਰਸਿੱਧ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਬਿਧੀ ਚੰਦ ਤਰਨਾ ਦਲ ਸੁਰ ਸਿੰਘ ਤੋਂ ਬਾਬਾ ਚਰਨਜੀਤ ਸਿੰਘ, ਸ੍ਰ. ਦਲਮੇਘ ਸਿੰਘ ਖਟੜਾ, ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸ੍ਰ. ਗੁਰਮੀਤ ਸਿੰਘ ਕਾਹਲੋਂ ਮਾਛੀਵਾੜਾ, ਸ੍ਰ. ਇੰਦਰਪਾਲ ਸਿੰਘ ਫੌਜੀ ਸ੍ਰ. ਰਣਜੋਧ ਸਿੰਘ ਹਜ਼ੂਰ ਸਾਹਿਬ, ਰਣਵੀਰ ਸਿੰਘ ਰਾਣਾ, ਸੁਪ੍ਰੀਤ ਸਿੰਘ ਗਤਕਾ ਮਾਸਟਰ, ਬਾਬਾ ਸ਼ੇਰ ਸਿੰਘ ਪਟਿਆਲਾ, ਬਾਬਾ ਨਾਗਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਰਣਜੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

VIA PUNJAB