ਮੋਟਰਸਾਈਕਲ ਸਵਾਰ ਨੂੰ ਬੱਸ ਨੇ ਦਰੜਿਆ

ਪਟਿਆਲਾ, 30 ਅਕਤੂਬਰ(ਵਾਇਆ ਪੰਜਾਬ)
ਨਵੇਂ ਬੱਸ ਸਟੈਂਡ ਦੇ ਓਵਰਬ੍ਰਿਜ ’ਤੇ ਗਲਤੀ ਨਾਲ ਚੜ੍ਹਿਆ ਮੋਟਰਸਾਈਕਲ ਸਵਾਰ ਜਦੋਂ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਮੁੜਿਆ ਤਾਂ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਥੇੜੀ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੀ ਪਤਨੀ ਨੂੰ ਬੱਸ ਸਟੈਂਡ ਛੱਡਣ ਲਈ ਮੋਟਰਸਾਈਕਲ ’ਤੇ ਆਇਆ ਸੀ ਪਰ ਉਹ ਗਲਤੀ ਨਾਲ ਬੱਸ ਸਟੈਂਡ ਦੇ ਅੰਦਰ ਸਿਰਫ਼ ਬੱਸਾਂ ਦੀ ਐਂਟਰੀ ਲਈ ਬਣਾਏ ਓਵਰਬ੍ਰਿਜ ’ਤੇ ਚੜ੍ਹ ਗਿਆ। ਅੱਗੇ ਸਕਿਓਰਿਟੀ ਗਾਰਡ ਨੇ ਉਸ ਨੂੰ ਰੋਕ ਲਿਆ, ਜਿੱਥੇ ਉਹ ਜਦੋਂ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਮੁੜਿਆ ਤਾਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਹਾਦਸੇ ’ਚ ਰਣਜੀਤ ਸਿੰਘ ਦੀ ਮੌਤ ਹੋ ਗਈ।
ਇਸ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਬੱਸ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

VIA PUNJAB