‘ਭਾਰਤ ਬੰਦ’ ਵਿਰੋਧੀ ਧਿਰ ਦੀ ਨਾਕਾਰਾਤਮਕ ਸੋਚ ਦਾ ਪ੍ਰਤੀਕ: ਯੋਗੀ

ਲਖਨਊ – ‘ਭਾਰਤ ਬੰਦ’ ’ਤੇ ਵਰ੍ਹਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨਕਾਰਾਤਮਕ ਸੋਚ ਤੋਂ ਪੀੜਤ ਹਨ ਕਿਉਂਕਿ ਇਨ੍ਹਾਂ ਦਾ ਮਨੋਬਲ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਇਨ੍ਹਾਂ ਕੋਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿਨੋਂ ਦਿਨ ਵੱਧ ਰਹੀ ਪ੍ਰਸਿੱਧੀ ਬਰਦਾਸ਼ਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਬੰਦ ਕਿਉਂ? ਇਹ ਇਨ੍ਹਾਂ ਪਾਰਟੀਆਂ ਦੀ ਨਾਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। ਉੱਧਰ, ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਲੀ ਹਾਈ ਕੋਰਟ ਦੇ ਨਿਯਮ ਦਿਖਾਉਂਦਿਆਂ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇਸ਼ ਅੱਗੇ ਆਤਮਸਮਰਪਣ ਕਰ ਦੇਵੇ ਅਤੇ ਦੱਸੇ ਕਿ ਏਨੇ ਘਪਲਿਆਂ ਤੋਂ ਬਾਅਦ ਉਹ ‘ਭਾਰਤ ਬੰਦ’ ਦਾ ਸੱਦਾ ਕਿਵੇਂ ਦੇ ਸਕਦੇ ਹਨ।

VIA PUNJAB