ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ ਅਤੇ ਜੇਕਰ ਇਹ ਕੰਪਨੀਆਂ ਇੰਨਾਂ ਸਾਈਟਾਂ ਨੂੰ ਅਗੇ ਕਿਸੇ ਹੋਰ ਕੰਪਨੀ ਨੂੰ ਦੇਣ ਚਾਹੁੰਦੀ ਹੈ ਜਾਂ ਖੁਦ ਇਸ ਨੂੰ ਚਲਾਉਣੀ ਚਾਹੁੰਦੀ ਹੈ, ਉਹ ਕੰਪਨੀ ‘ਤੇ ਨਿਰਭਰ ਕਰੇਗਾ| ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਉਪਲੱਬਧੀਆਂ ਦੇ ਸਬੰਧ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਦਿੱਤੀ| ਉਨਾਂ ਕਿਹਾ ਕਿ ਇਹ ਪ੍ਰਕ੍ਰਿਆ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਕੰਪਨੀਆਂ ਇੰਨਾਂ ਸਾਈਟਾਂ ਲਈ ਬਿਡ ਕਰੇਗੀ| ਉਨਾਂ ਕਿਹਾ ਕਿ ਸਰਕਾਰ ਨੇ ਪੈਟ੍ਰੋਲ ਪੰਪ ਸਥਾਪਿਤ ਕਰਨ ਲਈ 2122 ਸਾਈਆਂ ਦਿੱਤੀਆਂ ਹਨ, ਜਿੰਨਾਂ ਦਾ ਰਾਖਵਾਂ ਪ੍ਰਾਇਜ 2300 ਕਰੋੜ ਰੁਪਏ ਸੀ, ਲੇਕਿਨ ਨਿਲਾਮੀ ਤੋਂ ਬਾਅਦ ਸਰਕਾਰ ਨੂੰ 2831 ਕਰੋੜ ਰੁਪਏ ਦੀ ਰਕਮ ਪ੍ਰਾਪਤ ਹੋਈ, ਜਿਸ ਨਾਲ 531 ਕਰੋੜ ਰੁਪਏ ਦਾ ਵਾਧੂ ਫਾਇਦਾ ਹੋਇਆ ਹੈ| ਉਨਾਂ ਕਿਹਾ ਕਿ ਕਿੰਗਡਮ ਆਫ ਡ੍ਰੀਮ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਬਕਾਇਅ ਰਕਮ ਜਮਾਂ ਕਰਵਾਉਣ ਲਈ ਨੋਟਿਸ ਦਿੱਤਾ ਗਿਆ ਹੈ| ਕਿੰਗਡਮ ਆਫ ਡ੍ਰੀਮ ਨੇ ਬਕਾਇਆ ਰਕਮ ਜਮਾਂ ਕਰਵਾਉਣ ਲਈ ਇਕ ਨਿਰਧਾਰਿਤ ਸਮਾਂ ਮੰਗੀਆ ਹੈ| ਸਕਾਇਲਾਇਟ ਹਾਈਟ ਕੰਪਨੀ ਦੇ ਲਾਇਸੈਂਸ ਨੂੰ ਰਿਨਿਊ ਕਰਨ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਰਿਨਿਊਲ ਨਹੀਂ ਕੀਤਾ ਗਿਆ ਹੈ ਅਤੇ ਉਹ ਲਾਇਸੈਂਸ ਡੀਮਡ ਟੂ ਬੀ ਲੈਪਸ ਹੋ ਗਿਆ ਹੈ| ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਅਮਿਤ ਆਰਿਆ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਏ.ਕੇ.ਸਿੰਘ ਤੇ ਡਾਇਰੈਕਟਰ ਕੇ.ਐਮ.ਪਾਂਡੂਰੰਗ ਸਮੇਤ ਸੀਨੀਅਰ ਅਧਿਕਾਰੀ ਹਾਜਿਰ ਸਨ|

VIA PUNJAB