- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੁਬਾਰਾ ਵਿਆਹ ਕਰਨ ਤੇ ਵੀ ਪਹਿਲੇ ਪਤੀ ਦੀ ਪੈਨਸ਼ਨ ਪਾਉਣ ਦੀ ਹੱਕਦਾਰ ਹੈ ਵਿਧਵਾ ਔਰਤ
ਨਵੀਂ ਦਿੱਲੀ – ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਇਕ ਅਹਿਮ ਫੈਸਲੇ ਨਾਲ ਉਨ੍ਹਾਂ ਔਰਤਾਂ ਨੂੰ ਰਾਹਤ ਦਿੱਤੀ ਹੈ, ਜੋ ਸਰਕਾਰੀ ਨੌਕਰੀ ਕਰਨ ਵਾਲੇ ਪਤੀ ਦੀ ਮੌਤ ਦੇ ਬਾਅਦ ਦੂਸਰਾ ਵਿਆਹ ਕਰ ਲੈਂਦੀ ਹੈ| ਕੈਟ ਨੇ ਕਿਹਾ ਕਿ ਅਜਿਹੀਆਂ ਮਹਿਲਾਵਾਂ ਆਪਣੇ ਦੁਬਾਰਾ ਵਿਆਹ ਦੇ ਬਾਵਜੂਦ ਸਰਕਾਰ ਤੋਂ ਮਿਲ ਰਹੀ ਪਹਿਲੇ ਪਤੀ ਦੀ ਪਰਿਵਾਰਕ ਪੈਂਨਸ਼ਨ ਨੂੰ ਲੈਂਦੇ ਰਹਿਣ ਦੀ ਹੱਕਦਾਰ ਰਹੇਗੀ| ਕੈਟ ਦੇ ਪ੍ਰਸ਼ਾਸਨਿਕ ਮੈਂਬਰ ਪ੍ਰਵੀਨ ਮਹਾਜਨ ਨੇ ਇਹ ਨਿਰਣੇ ਦਿੰਦੇ ਹੋਏ ਦਿੱਲੀ ਨਿਵਾਸੀ ਰੇਨੂ ਗੁਪਤਾ (47 ਸਾਲ) ਦੀ ਪੈਨਸ਼ਨ ਨੂੰ ਚਾਰ ਮਹੀਨੇ ਦੇ ਅੰਦਰ ਦੁਬਾਰਾ ਸ਼ੁਰੂ ਕਰਨ ਦੇ ਨਿਰਦੇਸ਼ ਰੱਖਿਆ ਮੰਤਰਾਲੇ ਨੂੰ ਦਿੱਤੇ| ਰੇਨੂ ਦੇ ਪਤੀ ਪਵਨ ਕੁਮਾਰ ਗੁਪਤਾ ਆਪਣੀ ਮੌਤ ਦੇ ਸਮੇਂ ਰੱਖਿਆ ਮੰਤਰਾਲੇ ਵਿੱਚ ਨਿਯੁਕਤ ਸਨ| ਆਪਣੇ ਨਿਰਣੇ ਵਿੱਚ ਕੈਟ ਨੇ ਕਿਹਾ ਕਿ ਰੇਨੂ ਨੇ ਆਪਣੇ ਪੁਨਰ ਵਿਆਹ ਦੇ ਬਾਅਦ ਆਪਣੇ ਪਤੀ ਦੀ ਪੈਨਸ਼ਨ ਨੂੰ ਆਪਣੇ ਲੜਕੇ ਦੇ ਨਾਮ ਬਦਲਣ ਦੀ ਬੇਨਤੀ ਕੀਤੀ ਸੀ ਪਰ ਉਸਦੇ ਲੜਕੇ ਦੇ 25 ਸਾਲ ਦਾ ਹੋ ਜਾਣ ਤੇ ਇਹ ਪੈਨਸ਼ਨ ਖਤਮ ਹੋ ਜਾਂਦੀ| ਇਸੇ ਕਾਰਨ ਰੇਨੂ ਨੇ ਪੈਨਸ਼ਨ ਨੂੰ ਆਪਣੇ ਨਾਮ ਬਦਲਣ ਲਈ ਬੇਨਤੀ ਕੀਤੀ ਸੀ| ਕੈਟ ਨੇ ਕਿਹਾ ਕਿ ਪੁਨਰਵਿਆਹ ਦੇ ਬਾਵਜੂਦ ਵਿਧਵਾ ਦੀ ਪੈਨਸ਼ਨ ਜਾਰੀ ਰਹਿਣ ਦੀ ਵਿਵਸਥਾ ਸਰਕਾਰ ਨੇ ਵੀ ਕੀਤੀ ਹੋਈ ਹੈ| ਨੌਕਰੀ ਦੇ ਨਾਲ ਮਿਲੀ ਸੀ ਪੈਨਸ਼ਨ-ਰੱਖਿਆ ਮੰਤਰਾਲੇ ਨੇ ਰੇਨੂ ਗੁਪਤਾ ਨੂੰ ਸਾਲ 1998 ਵਿੱਚ ਪਵਨ ਦੀ ਮੌਤ ਦੇ ਬਾਅਦ ਮ੍ਰਿਤਕ ਆਸ਼ਰਿਤ ਕੋਟੇ ਤਹਿਤ ਸਟੋਰ ਕੀਪਰ ਦੀ ਨੌਕਰੀ ਦਿੱਤੀ ਸੀ| ਨਾਲ ਹੀ ਉਸਨੂੰ ਕੇਂਦਰੀ ਸਿਵਲ ਸੇਵਾ ਪੈਨਸ਼ਨ ਨਿਯਮ-1972 ਤਹਿਤ ਪੈਨਸ਼ਨ ਵੀ ਦਿੱਤੀ ਗਈ ਸੀ| ਰੇਨੂੰ ਗੁਪਤਾ ਨੇ ਇਸਦੇ ਬਾਅਦ ਦੁਬਾਰਾ ਵਿਆਹ ਕਰ ਲਿਆ ਸੀ ਤੇ ਉਸਦੀ ਬੇਨਤੀ ਤੇ ਸਾਲ 2002 ਦੀ ਪੈਨਸ਼ਨ ਨੂੰ ਉਸਦੇ ਲੜਕੇ ਕਰਨ ਗੁਪਤਾ ਦੇ ਨਾਮ ਬਦਲ ਦਿੱਤਾ ਗਿਆ ਸੀ ਪਰ ਸਾਲ 2013 ਵਿੱਚ ਰੇਨੂ ਦੀ ਪੈਨਸ਼ਨ ਨੂੰ ਦੁਬਾਰਾ ਆਪਣੇ ਨਾਮ ਬਦਲਣ ਲਈ ਕਈ ਬੇਨਤੀਆਂ ਮੰਤਰਾਲੇ ਨੂੰ ਭੇਜੀਆਂ ਗਈਆਂ ਸਨ ਪਰ ਇਹ ਬੇਨਤੀਆਂ ਮੰਤਰਾਲੇ ਨੇ ਖਾਰਿਜ ਕਰ ਦਿੱਤੀਆਂ ਸਨ|


