ਜੇਲ ਤੋਂ ਰਿਹਾਅ ਹੁੰਦੇ ਹੀ ‘ਰਾਵਣ’ ਨੇ ਭਾਜਪਾ ਨੂੰ ਲਲਕਾਰਿਆ, ਕਿਹਾ-ਚੋਣਾਂ ਵਿੱਚ ਹਰਾ ਕੇ ਰਹਾਂਗੇ

ਨਵੀਂ ਦਿੱਲੀ – ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਐਨ.ਐਸ.ਏ. ਤਹਿਤ ਜੇਲ ਵਿੱਚ ਬੰਦ ਭੀਮ ਸੈਨਾ ਦੇ ਮੁਖੀਆ ਚੰਦਰਸ਼ੇਖਰ ਉਰਫ ਰਾਵਣ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ| ਚੰਦਰਸ਼ੇਖਰ ਰਾਤੀ 2.24 ਵਜੇ ਕਰੀਬ ਜੇਲ ਤੋਂ ਰਿਹਾਅ ਕੀਤਾ ਗਿਆ| ਉਸ ਨੂੰ ਬੀਤੇ ਸਾਲ 2017 ਵਿੱਚ ਸਹਾਰਨਪੁਰ ਵਿੱਚ ਹੋਈ ਜਾਤੀ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਉਹ ਲਗਭਗ 16 ਮਹੀਨੇ ਤੋਂ ਜੇਲ ਵਿੱਚ ਬੰਦ ਸੀ| ਰਾਵਣ ਨੂੰ ਬੀਤੀਂ ਰਾਤੀ ਕਰੀਬ 2.24 ਵਜੇ ਜੇਲ ਤੋਂ ਰਿਹਾਅ ਕੀਤਾ ਗਿਆ| ਉਸ ਦੀ ਰਿਹਾਈ ਦੌਰਾਨ ਬਹੁਤ ਸਮਰਥਕ ਜੇਲ ਦੇ ਬਾਹਰ ਇੱਕਠੇ ਰਹੇ| ਜੇਲ ਦੇ ਚਾਰੋਂ ਪਾਸੇ ਸਖ਼ਤ ਸੁਰੱਖਿਆ ਦੀ ਵਿਵਸਥਾ ਕੀਤੀ ਗਈ| ਜੇਲ ਤੋਂ ਰਿਹਾਅ ਹੁੰਦੇ ਹੀ ਚੰਦਰਸ਼ੇਖਰ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਰਹਾਂਗੇ| ਸਹਾਰਨਪੁਰ ਦੀ ਜੇਲ ਤੋਂ ਰਿਹਾਈ ਦੇ ਤੁਰੰਤ ਬਾਅਦ ਚੰਦਰਸ਼ੇਖਰ ‘ਰਾਵਣ’ ਨੇ ਇਕ ਸਭਾ ਨੂੰ ਸੰਬੋਧਿਤ ਕੀਤਾ| ਮੁਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਚੰਦਰਸ਼ੇਖਰ ਨੂੰ ਰਿਹਾਅ ਕਰਨ ਦਾ ਫੈਸਲਾ ਉਨ੍ਹਾਂ ਦੀ ਮਾਂ ਦੇ ਪ੍ਰਾਰਥਨਾ ਪੱਤਰ ਉਤੇ ਲਿਆ ਗਿਆ ਹੈ| ਚੰਦਰਸ਼ੇਖਰ ਦੇ ਜੇਲ ਵਿੱਚ ਬੰਦ ਰਹਿਣ ਦੀ ਤਰੀਕ 1 ਨਵੰਬਰ 2018 ਤੱਕ ਸੀ| ਉਸ ਦੇ ਨਾਲ ਦੋ ਹੋਰ ਦੋਸ਼ੀਆਂ ਸੋਨੂੰ ਪੁੱਤਰ ਨਥੀਰਾਮ ਅਤੇ ਸ਼ਿਵਕੁਮਾਰ ਪੁੱਤਰ ਰਾਮਦਾਸ ਵਾਸੀ ਸ਼ੱਬੀਰਪੁਰ ਨੂੰ ਵੀ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ|

VIA PUNJAB