ਹਰਿਆਣਾ ਦੇ ਮੁੱਖ ਮੰਤਰੀ ਨੇ ਸਿਖਿਆ ਮੰਤਰੀ ਦੀ ਮਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਾਂ ਦੀ ਮਮਤਾ ਅਤੇ ਮਹਿਮਾ ਮਹਾਨ ਹੁੰਦੀ ਹੈ| ਮਾਂ ਹੀ ਸ਼੍ਰਿਸਟੀ ਦੀ ਰਚਇਤਾ ਅਤੇ ਰਾਸ਼ਟਰ ਦੇ ਵਿਕਾਸ ਦੀ ਅਸਲੀ ਧੂਰੀ ਹੁੰਦੀ ਹੈ| ਮਾਂ ਦਾ ਸਥਾਨ ਕੋਈ ਨਹੀਂ ਲੈ ਸਕਦਾ| ਮਾਂ ਸੱਭ ਨੂੰ ਨਾਲ ਲੈ ਕੇ ਪਰਿਵਾਰ ਅਤੇ ਸਮਾਜ ਦਾ ਭਲਾ ਕਰਦੇ ਹੋਏ ਅੱਗੇ ਵੱਧਣ ਦੀ ਸਦਾ ਹੀ ਪ੍ਰੇਰਣਾ ਦਿੰਦੀ ਹੈ| ਬੱਚਿਆ ਦੀ ਪਹਿਲੀ ਗੁਰੂ ਮਾਂ ਹੀ ਹੁੰਦੀ ਹੈ| ਮੁੱਖ ਮੰਤਰੀ ਮਨੋਹਰ ਲਾਲ ਨੇ ਵਿਚਾਰ ਅੱਜ ਸਿਖਿਆ ਮੰਤਰੀ ਪ੍ਰੋਫ਼ੈਸਰ ਰਾਮ ਬਿਲਾਸ ਸ਼ਰਮਾ ਦੀ ਮਾਂ ਗਿਦੋੜੀ ਦੇਵੀ ਦੀ ਮੌਤ ‘ਤੇ ਮਹੇਂਦਰਗੜ ਦੇ ਪਿੰਡ ਰਾਠੀਵਾਸ ਵਿਚ ਉਨਾਂ ਦੀ ਫ਼ੋਟੋ ‘ਤੇ ਫ਼ੁੱਲ ਅਰਪਿਤ ਕਰ ਸ਼ਰਧਾਂਜਲੀ ਦਿੰਦੇ ਹੋਏ ਪ੍ਰਗਟਾਏ| ਉਨਾ ਨੇ ਕਿਹਾ ਕਿ ਸ੍ਰੀਮਤੀ ਗਿੰਦੋੜੀ ਦੇਵੀ ਨਾਲ ਮੈਨੂੰ ਕਈ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਅਤੇ ਉਨਾ ਦਾ ਆਸ਼ੀਰਵਾਦ ਲਿਆ ਸੀ| ਉਹ ਧਾਰਮਿਕ, ਸਮਾਜਿਕ, ਪ੍ਰੇਰਣਾਦਾਇਕ ਅਤੇ ਸਕਾਰਾਤਮਕ ਵਿਚਾਰਾਂ ਦੀ ਧਨੀ ਸੀ| ਮਾਂ ਦੀ ਕਮੀ ਨੂੰ ਕੋਈ ਪੂਰਾ ਨਹੀਂ ਕਰ ਸਕਦਾ| ਮੁੱਖ ਮੰਤਰੀ ਨੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੂੰ ਹਮਦਰਦੀ ਦਿੰਦੇ ਹੋਏ ਕਿਹਾ ਕਿ ਧੰਨ ਹੈ ਮਾਂ ਗਿੰਦੋੜੀ ਦੇਵੀ ਜਿਨਾਂ ਨੇ 97 ਸਾਲ ਤਕ ਜਿੰਦਾ ਰਹਿ ਕੇ ਰਾਮ ਬਿਲਾਸ ਸ਼ਰਮਾ ਨੂੰ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਪ੍ਰੇਰਣਾ ਅਤੇ ਆਸ਼ੀਰਵਾਦ ਦੇ ਕੇ ਇਸ ਮੁਕਾਮ ‘ਤੇ ਪਹੁੰਚਾਇਆ| ਉਹ ਆਪਣੇ ਪਿੱਛੇ ਭਰਿਆ-ਪੂਰਾ ਪਰਿਵਾਰ ਛੱਡ ਕੇ ਗਏ ਹਨ| ਮਨੋਹਰ ਲਾਲ ਨੇ ਪਰਮ ਪਿਤਾ ਪਰਮਾਤਮਾ ਤੋਂ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਥਾਂ ਦੇਣ ਦੀ ਅਰਦਾਸ ਕੀਤੀ| ਇਸ ਮੌਕੇ ‘ਤੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੇ ਗਲਬਾਤ ਦੇ ਦੌਰਾਨ ਕਿਹਾ ਕਿ ਮਾਤਾ ਜੀ ਮੇਰੇ ਲਈ ਪ੍ਰੇਰਣਾ ਸਰੋਤ ਸਨ ਅਤੇ ਉਨਾ ਦੇ ਆਸ਼ੀਰਵਾਦ ਨਾਲ ਮੈਂ ਇਸ ਮੁਕਾਮ ‘ਤੇ ਪਹੁੰਚਿਆ|

VIA PUNJAB