ਨਵਜੋਤ ਸਿੰਘ ਸਿੱਧੂ ਸਿਰਫ ਇਕ ਰਾਜ ਦੇ ਮੰਤਰੀ ਹਨ, ਕੋਈ ਵਿਦੇਸ਼ ਮੰਤਰੀ ਨਹੀਂ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਸਿਰਫ ਇਕ ਰਾਜ ਦੇ ਮੰਤਰੀ ਹਨ, ਕੋਈ ਵਿਦੇਸ਼ ਮੰਤਰੀ ਨਹੀਂ ਹਨ| ਇਸ ਲਈ ਉਨਾਂ ਨੂੰ ਵਿਦੇਸ਼ ਨੀਤੀ ਦੀ ਸਮਝ ਨਹੀਂ ਹੈ| ਸ੍ਰੀ ਵਿਜ ਨੇ ਕਿਹਾ ਕਿ ਸਿੱਧੂ ਇਕ ਦੇਸ਼ ਦੇ ਨਾਗਰਿਕ ਵੱਜੋਂ ਉਹ ਆਪਣੀ ਗੱਲ ਰੱਖ ਸਕਦੇ ਹਨ, ਪਰ ਉਹ ਦੇਸ਼ ਦੀ ਵਿਦੇਸ਼ ਨੀਤੀ ਵਿਚ ਦਖ਼ਲ ਨਹੀਂ ਦੇ ਸਕਦੇ ਹਨ| ਸਿਹਤ ਮੰਤਰੀ ਨੇ ਕਿਹਾ ਕਿ ਆਪ ਇਕ ਅਜਿਹੀ ਸਿਆਸੀ ਪਾਰਟੀ ਹੈ, ਜਿਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਹੈ| ਉਨਾਂ ਕਿਹਾ ਕਿ ਇਸ ਦੀ ਹਮੇਸ਼ਾ ਗੈਰ-ਜਿੰਮੇਰਦਾਨਾ ਹਰਕਤਾਂ ਰਹਿੰਦੀ ਹੈ ਅਤੇ ਮਾਮਲੇ ਨੂੰ ਵੱਧਾ-ਚੜਾ ਦੇ ਬੋਲਦੇ ਹਨ| ਰਿਵਾੜੀ ਮਾਮਲੇ ਵਿਚ ਸਰਕਾਰ ਵੱਲੋਂ ਵੱਖ-ਵੱਖ 20-25 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਦੋਸ਼ੀਆਂ ਨੂੰ ਫੜਣ ਵਿਚ ਲਗੀ ਹੋਈ ਹੈ| ਇਸ ਤੋਂ ਇਲਾਵਾ ਰਿਵਾੜੀ ਜਬਰਜਿਨਾਹ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਵਿਧਾਇਕ ਕਰਣ ਦਲਾਲ ਦੀ ਸੀ.ਸੀ.ਟੀ.ਵੀ. ਰਿਕਾਡਿੰਗ ਮੰਗਵਾਈ ਗਈ ਹੈ, ਜਿਸ ਦੀ ਜਾਂਚ ਤੋਂ ਬਾਅਦ ਯੋਗ ਕਾਰਵਾਈ ਕੀਤੀ ਜਾਵੇਗੀ|

VIA PUNJAB