ਮੋਦੀ ਸਰਕਾਰ ਵੱਲੋਂ ਤਿੰਨ ਤਲਾਕ ’ਤੇ ਆਰਡੀਨੈਂਸ ਨੂੰ ਮਨਜ਼ੂਰੀ

ਨਵੀਂ ਦਿਲੀ – ਕੇਂਦਰ ਸਰਕਾਰ ਦੀ ਨਰਿੰਦਰ ਮੋਦੀ ਕੈਬਨਿਟ ਨੇ ਤਿੰਨ ਤਲਾਕ ਸੰਬੰਧਿਤ ਆਰਡੀਨੈਂਸ ਨੂੰ ਪਾਸ ਕਰ ਦਿਤਾ ਹੈ। ਤਿੰਨ ਤਲਾਕ ਬਿਲ ਪਿਛਲੇ 2 ਸੈਸ਼ਨਾਂ ਤੋਂ ਰਾਜਸਭਾ ‘ਚ ਪਾਸ ਨਹੀਂ ਹੋ ਸਕਿਆ ਸੀ। ਸੂਤਰਾਂ ਦੀ ਮੰਨੋ ਤਾਂ ਅਜਿਹੇ ‘ਚ ਹੁਣ ਕੈਬਨਿਟ ਨੇ ਇਸ ‘ਤੇ ਆਰਡੀਨੈਂਸ ਪਾਸ ਕੀਤਾ ਹੈ।ਇਹ ਆਰਡੀਨੈਂਸ 6 ਮਹੀਨੇ ਤਕ ਲਾਗੂ ਰਹੇਗਾ, ਜਿਸ ਦੇ ਬਾਅਦ ਸਰਕਾਰ ਨੂੰ ਮੁੜ ਇਸ ਨੂੰ ਬਿਲ ਦੇ ਤੌਰ ‘ਤੇ ਪਾਸ ਕਰਵਾਉਣ ਲਈ ਸੰਸਦ ‘ਚ ਪੇਸ਼ ਕਰਨਾ ਹੋਵੇਗਾ।ਤਿੰਨ ਤਲਾਕ ਦੇ ਮੁਦੇ ‘ਤੇ ਮੋਦੀ ਸਰਕਾਰ ਬਹੁਤ ਪਰੇਸ਼ਾਨ ਰਹੀ ਹੈ।ਇਸ ਲਈ ਸਰਕਾਰ ਵਲੋਂ ਬਿਲ ਪੇਸ਼ ਕੀਤਾ ਗਿਆ ਸੀ।

VIA PUNJAB