ਹਰਿਆਣਾ ਸਰਕਾਰ ਵੱਲੋਂ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਦੀ ਤਰੱਕੀ

ਚੰਡੀਗੜ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਨੂੰ ਪਦੋਂਉਨਤ ਕੀਤਾ ਹੈ। ਖੋਜ ਅਤੇ ਸੰਦਰਭ ਸ਼ਾਖਾ ਵਿਚ ਡਿਪਟੀ ਡਾਇਰੈਕਟਰ ਸ੍ਰੀਮਤੀ ਵੰਦਨਾ ਸ਼ਰਮਾ ਨੂੰ ਸੰਯੁਕਤ ਨਿਦੇਸ਼ਕ ਦੇ ਅਹੁਦੇ ‘ਤੇ, ਪ੍ਰਕਾਸ਼ਨ ਸ਼ਾਖਾ ਵਿਚ ਫੀਚਰ ਰਾਈਟਰ ਸ੍ਰੀਮਤੀ ਸਰੀਤਾ ਸ਼ਰਮਾ ਤੇ ਪ੍ਰੈਸ ਸ਼ਾਖਾ ਵਿਚ ਕੰਮ ਕਰਦੀ ਸ੍ਰੀਮਤੀ ਨਿਸ਼ੀ ਸ਼ਰਮਾ ਅਤੇ ਸਹਾਇਕ ਸੂਚਨਾ ਅਧਿਕਾਰੀ (ਪ੍ਰਕਾਸ਼ਨ) ਹਰੀਸ਼ ਸ਼ਰਮਾ ਨੂੰ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ ‘ਤੇ ਪਦੋਂਉਨਤ ਕੀਤਾ ਹੈ। ਇਸ ਤਰਾਂ, ਸਹਾਇਕ ਤਕਨੀਕੀ ਅਧਿਕਾਰੀ (ਟੀ.ਵੀ.) ਸੁਰਜੀਤ ਸਿੰਘ ਨੂੰ ਤਕਨੀਕੀ ਅਧਿਕਾਰੀ (ਟੀ.ਵੀ.) ਦੇ ਅਹੁਦੇ ‘ਤੇ, ਆਰਟੀਸਟ ਕਲਾਕਾਰ ਸ੍ਰੀਮਤੀ ਮਨੂੰ ਕੁੰਡੂ ਨੂੰ ਸੀਨੀਅਰ ਕਲਾ ਸਹਾਇਕ ਦੇ ਅਹੁਦੇ ‘ਤੇ ਅਤੇ ਸੂਚਨਾ ਕੇਂਦਰ ਸਹਾਇਕ ਸ੍ਰੀਮਤੀ ਪਦਮ ਲਤਾ ਤੇ ਅਕਾਊਂਟੇਟ ਵਿਨੋਦ ਕੁਮਾਰ ਨੂੰ ਸੁਪਰਡੰਟ (ਜਿਲਾ ਕਾਡਰ) ਦੇ ਅਹੁਦੇ ‘ਤੇ ਪਦੋਂਉਨਤ ਕੀਤਾ ਹੈ।

VIA PUNJAB