ਹਰਿਆਣਾ ਵਿਚ ‘ਆਯੂਸ਼ਮਾਨ ਭਾਰਤ’ ਦੀ ਸ਼ੁਰੂਆਤ 23 ਸਤੰਬਰ ਨੂੰ ਕਰਨਾਲ ਵਿਚ ਕੀਤੀ ਜਾਵੇਗੀ

ਚੰਡੀਗੜ – ਕੇਂਦਰ ਸਰਕਾਰ ਵੱਲੋਂ ਸਾਲ 2018-19 ਦੇ ਆਮ ਬਜਟ ਵਿਚ ਜਨ ਸਾਧਾਰਣ ਨੂੰ 5 ਲੱਖ ਰੁਪਏ ਦੀ ਸਿਹਤ ਸੇਵਾਵਾਂ ਦਾ ਲਾਭ ਦੇਣ ਲਈ ਐਲਾਨ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ – ‘ਆਯੂਸ਼ਮਾਨ ਭਾਰਤ’ ਦੀ ਸ਼ੁਰੂਆਤ ਹਰਿਆਣਾ ਵਿਚ 23 ਸਤੰਬਰ, 2018 ਨੂੰ ਕਲਪਨਾ ਚਾਵਲਾ, ਸਰਕਾਰੀ ਮੈਡੀਕਲ ਕਾਲਜ, ਕਰਨਾਲ ਤੋਂ ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਤੇ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ| ਹਰਿਆਣਾ ਵਿਚ ਪਾਇਲਟ ਆਧਾਰ ‘ਤੇ 15 ਅਗਸਤ, 2018 ਤੋਂ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਸ਼ੁਰੂ ਕੀਤੀ ਗਈ| ਦੇਸ਼ ਵਿਚ ਇਸ ਯੋਜਨਾ ਨੂੰ ਸ਼ੁਰੂ ਕਰਨ ਵਾਲਾ ਹਰਿਆਣਾ ਪਹਿਲਾ ਰਾਜ ਹੈ| ਪ੍ਰੋਗ੍ਰਾਮ ਦੀ ਅਗਵਾਈ ਸਿਹਤ ਮੰਤਰੀ ਅਨਿਲ ਵਿਜ ਕਰਨਗੇ| ਉਨਾਂ ਨੇ ਦਸਿਆ ਕਿ ਇਸ ਮੌਕੇ ‘ਤੇ ਸਿਹਤ ਵਿਭਾਗ ਦੇ ਵਧੀਕ ਸਕੱਤਰ ਆਰ.ਆਰ. ਜੋਵਲ, ਮੈਡੀਕਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ, ਸਿਹਤ ਸਕੱਤਰ ਅਤੇ ਮਿਸ਼ਨ ਨਿਦੇਸ਼ਕ, ਹਰਿਆਣਾ, ਕੌਮੀ ਸਿਹਤ ਮਿਸ਼ਨ ਅਮਨੀਤ ਪੀ. ਕੁਮਾਰ ਤੇ ਆਯੂਸ਼ਮਾਨ ਭਾਰਤ-ਹਰਿਆਣਾ ਸਿਹਤ ਸਰੰਖਦ ਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸਾਕੇਤ ਕੁਮਾਰ ਵਿਸ਼ੇਸ਼ ਰੂਪ ਤੋਂ ਮੌਜੂਦ ਰਹਿਣਗੇ|

VIA PUNJAB