ਰਾਹੁਲ ਗਾਂਧੀ ‘ਦਿਸ਼ਾਹੀਣ ਆਗੂ’: ਜਾਵੜੇਕਰ

ਜੈਪੁਰ – ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਰਾਹੁਲ ਗਾਂਧੀ ਨੂੰ ‘ਦਿਸ਼ਾਹੀਣ ਆਗੂ’ ਦੱਸਦਿਆਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਵਿੱਚ ਵਾਪਸੀ ਦੀ ਕੋਈ ਆਸ ਨਹੀਂ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਝੂਠ ਤੇ ਅਫ਼ਵਾਹਾਂ ਦੇ ਸਹਾਰੇ ਭਾਜਪਾ ਸਰਕਾਰ ਖ਼ਿਲਾਫ਼ ਮੁਹਿੰਮ ਸਿਰਜ ਰਹੇ ਹਨ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਰਾਹੁਲ ਕੋਲ ਰਾਫ਼ਾਲ ਕਰਾਰ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੋਈ ਤੱਥ ਤੇ ਸਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ ਮਹਿਜ਼ ਦੋਸ਼ਾਂ ਦੇ ਸਿਰ ’ਤੇ ਕਿਸੇ ਨੂੰ ਭ੍ਰਿਸ਼ਟ ਸਾਬਤ ਨਹੀਂ ਕੀਤਾ ਜਾ ਸਕਦਾ।

VIA PUNJAB