ਕਪਾਹ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਮੁਖ ਮੰਤਰੀ ਨੇ ਸਮ੍ਰਿਤੀ ਇਰਾਨੀ ਨੂੰ ਲਿਖਿਆ ਪਤਰ

ਨਵੀਂ ਦਿੱਲੀ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕਪੜਾ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਨੂੰ ਪਤਰ ਲਿਖ ਕੇ ਸਥਾਪਤ ਪ੍ਰਕ੍ਰਿਆ ਮੁਤਾਬਕ ਸੂਬੇ ਵਿਚੋਂ ਕਪਾਹ ਦੀ ਖਰੀਦ ਸ਼ੁਰੂ ਕਰਨ ਲਈ ਭਾਰਤ ਕਪਾਹ ਨਿਗਮ (ਸੀ.ਸੀ.ਆਈ.) ਨੂੰ ਨਿਰਦੇਸ਼ ਦੇਣ ਲਈ ਉਨ੍ਹਾਂ ਦੇ ਨਿਜੀ ਦਖ਼ਲ ਦੀ ਮੰਗ ਕੀਤੀ ਹੈ।ਇਕ ਪਤਰ ਵਿਚ ਮੁਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੇ ਅਪੀਲ ਕੀਤੀ ਕਿ ਕਪਾਹ ਨਿਗਮ ਵਲੋਂ ਕਮਿਸ਼ਨ ਏਜੰਟਾਂ ਰਾਹੀਂ ਕਪਾਹ ਦੀ ਖਰੀਦ ਕਰਨ ਦੀ ਹਦਾਇਤ ਦਿਤੀ ਜਾਵੇ ਜੋ ਪਿਛਲੇ ਕੁਝ ਸਾਲਾਂ ਤੋਂ ਸਥਾਪਤ ਪ੍ਰਕ੍ਰਿਆ ਹੈ।

VIA PUNJAB