ਪੈਟਰੋਲ ਡੀਜ਼ਲ ਨੂੰ ਲੱਗੀ ਰਹੇਗੀ ‘ਅੱਗ’

ਨਵੀਂ ਦਿੱਲੀ – ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਤੇਲ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਦੇ ਫ਼ੈਸਲੇ ਨੂੰ ਵਾਪਸ ਲੈਣ ਦਾ ਸਵਾਲ ਪੈਦਾ ਨਹੀਂ ਹੁੰਦਾ। ਇਸ ਦੇ ਬਾਵਜੂਦ ਸਰਕਾਰ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਇਕ ਰੁਪਏ ਪ੍ਰਤੀ ਲਿਟਰ ਘਟਾਉਣ ਲਈ ਕਿਹਾ ਹੈ। ਇਥੇ ਐਨਰਜੀ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਚਾਰ ਸਾਲ ’ਚ ਸਭ ਤੋਂ ਉਪਰ 85 ਡਾਲਰ ਪ੍ਰਤੀ ਬੈਰਲ ’ਤੇ ਪਹੁੰਚਣ ਨਾਲ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਮਹਿਸੂਲ ’ਚ ਕਟੌਤੀ ਦੇ ਬਾਵਜੂਦ ਤੇਲ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਸ੍ਰੀ ਪ੍ਰਧਾਨ ਨੇ ਕਿਹਾ,‘‘ਅਸੀਂ ਸਾਉਦੀ ਦੇ ਤੇਲ ਮੰਤਰੀ ਖਾਲਿਦ ਏ ਅਲ-ਫਲੀਹ ਨਾਲ ਗੱਲ ਕਰਕੇ ਉਨ੍ਹਾਂ ਨੂੰ ਓਪੇਕ ਦੀ ਵਚਨਬੱਧਤਾ ਚੇਤੇ ਕਰਵਾਈ ਜਿਸ ’ਚ ਤੇਲ ਕੀਮਤਾਂ ਨੂੰ ਘਟਾਉਣ ਲਈ 10 ਲੱਖ ਬੈਰਲ ਪ੍ਰਤੀ ਦਿਨ ਤੇਲ ਦਾ ਉਤਪਾਦਨ ਵਧਾਉਣ ਲਈ ਆਖਿਆ ਸੀ। ਇੰਜ ਜਾਪਦਾ ਹੈ ਕਿ ਓਪੇਕ ਜੂਨ ’ਚ ਹੋਏ ਫ਼ੈਸਲੇ ਨੂੰ ਨਹੀਂ ਮੰਨ ਰਿਹਾ ਹੈ।

VIA PUNJAB