ਏਅਰ ਇੰਡੀਆ ਦਾ ਜਹਾਜ਼ ਕੰਧ ਨਾਲ ਟਕਰਾਇਆ, ਮੁੰਬਈ ’ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਮੁੰਬਈ – ਏਅਰ ਇੰਡੀਆ ਦਾ ਜਹਾਜ਼ 9ਯ-611 ਵਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ।ਤ੍ਰਿਚੀ ਤੋਂ ਦੁਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਮੁੰਬਈ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਨੇ ਰਾਤ ਕਰੀਬ ਡੇਢ ਵਜੇ ਤਾਮਿਲਨਾਡੂ ਦੇ ਤ੍ਰਿਚੀ ਤੋਂ ਦੁਬਈ ਲਈ ਉਡਾਣ ਭਰੀ ਸੀ। ਉਡਾਣ ਦੌਰਾਨ ਜਹਾਜ਼ ਏਅਰਪੋਰਟ ਦੀ ਸੇਫਟੀ ਵਾਲ ਨਾਲ ਟਰਕਾਇਆ ਸੀ, ਜਿਸ ਕਾਰਨ ਇਸ ਦਾ ਸੰਪਰਕ ਏ.ਟੀ.ਸੀ. ਨਾਲ ਟੁਟ ਗਿਆ। ਜਿਸ ਚਲਦੇ ਜਹਾਜ਼ ਦੀ ਮੁੰਬਈ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

VIA PUNJAB