- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਨੰਬਰਦਾਰਾਂ ਦੇ ਮਾਣਭੱਛੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦੇ ਐਲਾਨ ਕਰਨ ਤੋਂ ਇਲਾਵਾ ਸੂਬੇ ਦੇ ਹਰੇਕ ਨੰਬਰਦਾਰ ਨੂੰ ਮੋਬਾਇਲ ਫੋਨ ਦੇਣ ਤੇ ਉਨਾਂ ਨੂੰ ਆਯੂਸ਼ਮਾਨ ਯੋਜਨਾ ਵਿਚ ਸ਼ਾਮਿਲ ਕਰਨ ਵਰਗੇ ਕਈ ਤੋਹਫੇ ਦਿੱਤੇ ਹਨ| ਮੁੱਖ ਮੰਤਰੀ ਦੀ ਇਸ ਐਲਾਨ ਨਾਲ ਨੰਬਰਦਾਰਾਂ ਨੂੰ ਹੁਣ 1500 ਰੁਪਏ ਦੀ ਥਾਂ 3000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਮਾਣਭੱਤੇ ਮਿਲੇਗਾ, ਜੋ ਕਿ ਉਨਾਂ ਦੇ ਖਾਤਿਆਂ ਵਿਚ ਸਿੱਧਾ ਜਮਾਂ ਕਰਵਾਇਆ ਜਾਵੇਗਾ| ਮੁੱਖ ਮੰਤਰੀ ਅੱਜ ਹਿਸਾਰ ਦੇ ਮਹਾਬੀਰ ਸਟੇਡਿਅਮ ਵਿਚ ਰਾਜ ਪੱਧਰੀ ਨੰਬਰਦਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ| ਇਸ ਸੰਮੇਲਨ ਵਿਚ ਸੂਬੇ ਭਰ ਤੋਂ ਨੰਬਰਦਰ ਸ਼ਾਮਿਲ ਹੋਏ| ਬੁਜਰਗ ਨੰਬਰਦਾਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ, ਖਜਾਨਾ ਮੰਤਰੀ ਕੈਪਟਨ ਅਭਿਮਨਿਊ, ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਤੇ ਐਚ.ਬੀ.ਪੀ.ਈ. ਦੇ ਚੇਅਰਮੈਨ ਤੇ ਵਿਧਾਇਕ ਡਾ. ਕਮਲ ਗੁਪਤਾ ਨੂੰ ਪਗੜੀ ਪਹਿਨਾ ਕੇ ਅਤੇ ਡੋਗਾ ਤੇ ਸ਼ਾਲ ਦੇ ਕੇ ਉਨਾਂ ਦਾ ਸੁਆਗਤ ਕੀਤਾ| ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਨੰਬਰਦਾਰਾਂ ਦੇ ਰੁਤਬੇ ਦੇ ਕਦਰ ਨਹੀਂ ਕੀਤੀ ਅਤੇ ਉਨਾਂ ਨੂੰ ਉਨਾਂ ਦੀ ਹੈਸਿਅਤ ਅਨੁਸਾਰ ਮਾਣਭੱਤਾ ਨਹੀਂ ਦਿੱਤਾ ਗਿਆ| ਉਨਾਂ ਕਿਹਾ ਕਿ ਨੰਬਰਦਾਰਾਂ ਨਾਲ ਸੂਚਨਾਵਾਂ ਦੇ ਤੇਜੀ ਨਾਲ ਪਹੁੰਚਾਉਣ ਲਈ ਉਨਾਂ ਨੂੰ ਮੋਬਾਇਲ ਫੋਨ ਦਿੱਤਾ ਜਾਵੇਗਾ| ਉਨਾਂ ਕਿਹਾ ਕਿ ਭਵਿੱਖ ਵਿਚ ਨੰਬਰਦਾਰਾਂ ਨੂੰ ਆਬਿਯਾਨਾ ਬਿੱਲ ਮਿਲਣ ਵਿਚ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ| ਇਸ ਲਈ ਸਿੰਚਾਈ ਵਿਭਾਗ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦੇ ਦਿੱਤੇ ਗਏ ਹਨ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜਿਕ, ਆਰਥਿਕ, ਜਾਤੀ ਮਰਦਮਸ਼ੁਮਾਰੀ ਦੇ ਤਹਿਤ ਆਉਣ ਵਾਲੇ ਪਰਿਵਾਰਾਂ ਦੀ ਤਰਾਂ ਨੰਬਰਦਾਰਾਂ ਨੂੰ ਵੀ ਆਯੂਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇਗਾ, ਜਿਸ ਦੇ ਤਹਿਤ ਉਨਾਂ ਨੂੰ ਹਰੇਕ ਸਾਲ 5 ਲੱਖ ਰੁਪਏ ਤਕ ਦੀ ਸਿਹਤ ਸੇਵਾਵਾਂ ਮਹੁੱਇਆ ਕਰਵਾਈ ਜਾਵੇਗੀ| ਉਨਾਂ ਕਿਹਾ ਕਿ ਆਮ ਜਨਤਾ ਤੇ ਨੰਬਰਦਾਰਾਂ ਦੀ ਸਹੂਲਤ ਲਈ ਮਾਲੀਆ ਮੁੱਕਦਮਿਆਂ ਵਿਚ ਮਾਲੀਆਂ ਅਧਿਕਾਰੀਆਂ ਦੀ ਰਿਮਾਂਡ ਦੀ ਪਾਵਰ ਨੂੰ ਖਤਮ ਕਰ ਦਿੱਤਾ ਗਿਆ ਹੈ ਤਾਂ ਜੋ ਮੁਕਦਮਿਆਂ ਦਾ ਤੇਜੀ ਗਤੀ ਨਾਲ ਹੱਲ ਕੀਤਾ ਜਾ ਸਕੇ| ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਤਿਮਾਹੀ ਵਿਚ ਨੰਬਰਦਾਰਾਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ, ਤਾਂ ਜੋ ਉਨਾਂ ਨੂੰ ਸੂਬਾ ਸਰਕਾਰ ਦੀਆਂ ਨਵੀਂ ਯੋਜਨਾਵਾਂ, ਆਪਣੇ ਅਧਿਕਾਰਾਂ ਅਤੇ ਜਿੰਮੇਵਾਰੀਆਂ ਦੀ ਨਵੀਂਆਂ ਜਾਣਕਾਰੀ ਮਿਲ ਸਕੇ| ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਤਹਿਸੀਲ ਮੁੱਖ ਦਫਤਰ ‘ਤੇ ਤਹਿਸੀਲ ਨਾਲ ਸਬੰਧਤ ਪਿੰਡ ਦੀ ਜਮਾਬੰਦੀ ਨਕਲਾਂ ਆਨਲਾਈਨ ਕਰ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਇਸ ਲਈ ਥਾਂ-ਥਾਂ ਭਟਕਣ ਦੀ ਲੋਂੜ ਨਹੀਂ ਰਹੀ ਹੈ| ਉਨਾਂ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ, ਜਿਸ ਨੇ ਪੰਚਾਇਤੀ ਰਾਜ ਸੰਸਥਾਨਾਂ ਦਾ ਢਾਂਚਾ ਬਦਲਣ ਦੇ ਨਾਲ-ਨਾਲ ਸ਼ਕਤੀਆਂ ਦਾ ਵਿਕੇਂਦਰੀਕਰਣ ਕਰਨ ਲਈ ਅੰਤਰ ਜਿਲਾ ਪਰਿਸ਼ਦ ਗਠਤ ਕੀਤੀ| ਅੱਜ ਪੰਚਾਇਤੀ ਰਾਜ ਸੰਸਥਾਨਾਂ ਤੇ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਪੜੇ-ਲਿਖੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਬਣਨ ਸਮੇਂ 100 ਪਿੰਡਾਂ ਦੀ ਚੱਕਬੰਦੀ ਦਾ ਕੰਮ ਬਾਕੀ ਸੀ, ਜਿਸ ਵਿਚੋਂ ਅੱਧੇ ਪਿੰਡਾਂ ਦੀ ਚੱਕਬੰਦੀ ਪੂਰੀ ਕਰਵਾ ਦਿੱਤੀ ਗਈ ਹੈ| ਜੇਕਰ ਪੰਚਾਇਤਾਂ ਪ੍ਰਸਤਾਵ ਦੇਣਗੀਆਂ ਤਾਂ ਉਨਾਂ ਪਿੰਡਾਂ ਦੀ ਵੀ ਮੁੜ ਚੱਕਬੰਦੀ ਕਰਵਾਈ ਜਾਵੇਗੀ, ਜਿੰਨਾਂ ਦੀ ਪੁਰਾਣੇ ਸਮੇਂ ਵਿਚ ਚੱਕਬੰਦੀ ਹੋਈ ਸੀ| ਉਨਾਂ ਦਸਿਆ ਕਿ ਸਰਕਾਰ ਨੇ ਜੀਰੋ ਇੰਤਕਾਲ ਦਾ ਟੀਚਾ ਰੱਖਿਆ ਹੈ| ਚਾਰ ਸਾਲ ਪਹਿਲਾਂ ਪੈਡਿੰਗ ਇੰਤਕਾਲਾਂ ਦੀ ਗਿਣਤੀ 4 ਲੱਖ ਸੀ, ਜਿਸ ਵਿਚੋਂ ਹੁਣ ਸਿਰਫ 20,000 ਇੰਤਕਾਲ ਕੇਸ ਬਾਕੀ ਹਨ| ਇੰਨਾਂ ਵਿਚੋਂ ਜ਼ਿਆਦਾਤਰ ਝਗੜੇ ਵਾਲੇ ਮਾਮਲੇ ਹਨ, ਜਿੰਨਾਂ ਦਾ ਹੱਲ ਸਰਕਾਰ ਦੇ ਪੱਧਰ ‘ਤੇ ਕਰਵਾਇਆ ਜਾਵੇਗਾ| ਉਨਾਂ ਕਿਹਾ ਕਿ ਈ ਖਸਰਾ ਗਿਰਦਾਵਰੀ ਦਾ ਕੰਮ ਈ-ਟੈਬ ਰਾਹੀਂ ਫਸਲ ਖਰੀਫ, 2018 ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਹਰੇਕ ਜਿਲੇ ਦੀ ਇਕ-ਇਕ ਤਹਿਸੀਲ ਦੀ ਚੋਣ ਕੀਤੀ ਹੈ| ਬਾਅਦ ਵਿਚ ਇਸ ਨੂੰ ਪੂਰੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ ਅਤੇ ਨਕਲ ਖਸਰਾ ਗਿਰਦਾਵਰੀ ਆਨਲਾਈਨ ਮਹੁੱਇਆ ਕਰਵਾ ਦਿੱਤੀ ਜਾਵੇਗੀ| ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੰਬਰਦਾਰ ਆਪਣੇ-ਆਪਣੇ ਇਕਾਲੇ ਵਿਚ ਵਧੀਆ ਢੰਗ ਨਾਲ ਕੰਮ ਕਰਨ| ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਚੌਗਿਰਦਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ| ਖੇਤਾਂ ਵਿਚ ਫਸਲ ਦੇ ਅਵਸ਼ੇਸ਼, ਖਾਸ ਕਰਕੇ ਨਾੜ ਜਲਾਏ ਜਾਣ ਨਾਲ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ| ਇਸ ਲਈ ਆਪ ਤੋਂ ਅਪੀਲ ਹੈ ਕਿ ਤੁਸੀਂ ਕਿਸਾਨਾਂ ਨੂੰ ਇਸ ਸਮੱਸਿਆ ਪ੍ਰਤੀ ਜਾਗਰੂਕ ਕਰਨ ਅਤੇ ਉਨਾਂ ਨੂੰ ਨਾੜ ਤੇ ਫਸਲ ਦੇ ਹੋਰ ਅਵਸ਼ੇਸ਼ ਨਾ ਜਲਾਉਣ ਲਈ ਪ੍ਰੇਰਿਤ ਕਰਨ| ਉਨਾਂ ਕਿਹਾ ਕਿ ਹਰਿਆਣਾ ਵਿਚ ਲਗਭਗ ਸਾਰੇ ਪਰਿਵਾਰਾਂ ਕੋਲ ਗੈਸ ਕੁਨੈਕਸ਼ਨ ਹਨ, ਲੇਕਿਰ ਫਿਰ ਵੀ ਕਿਸੇ ਪਰਿਵਾਰ ਕੋਲ ਗੈਸ ਕੁਨੈਕਸ਼ਨ ਨਹੀਂ ਹੈ ਤਾਂ ਨੰਬਰਦਾਰ ਤੇ ਪਿੰਡ ਦੇ ਮੰਨੇ-ਪ੍ਰਮੰਨੇ ਵਿਅਕਤੀ ਪ੍ਰਸ਼ਾਸਨ ਤੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਉਨਾਂ ਤਕ ਇਹ ਸਹੂਲਤ ਪਹੁੰਚਾਉਣ ਵਿਚ ਸਹਿਯੋਗ ਕਰਨ| ਖਜਾਨਾ ਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਨੰਬਰਦਾਰਾਂ ਦਾ ਇਤਿਹਾਸ ਸਮਾਜ ਦੇ ਸੁੱਖ-ਦੁੱਖ ਨਾਲ ਜੋੜ ਕੇ ਕੰਮ ਕਰਨ ਦਾ ਰਿਹਾ ਹੈ| ਉਨਾਂ ਕਿਹਾ ਕਿ ਸਰਕਾਰ ਤੇ ਜਨਤਾ ਵਿਚਕਾਰ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੇ ਮਾਮਲੇ ਵਿਚ ਨੰਬਰਦਾਰਾਂ ਤੋਂ ਵੱਡੀ ਕੋਈ ਸੰਸਥਾ ਨਹੀਂ ਹੋ ਸਕਦੀ ਹੈ| ਬਦਲਦੇ ਤਕਨੀਕੀ ਸਮੇਂ ਵਿਚ ਮਾਲੀਆ ਵਿਭਾਗ ਤੇ ਪ੍ਰਸ਼ਾਸਨਿਕ ਕੰਮਾਂ ਦੇ ਤੌਰ-ਤਰੀਕਿਆਂ ਵਿਚ ਬਦਲਾਅ ਆਇਆ ਹੈ| ਜ਼ਿਆਦਾਤਰ ਕੰਮਾਂ ਨੂੰ ਆਨ-ਲਾਈਨ ਕਰ ਦਿੱਤਾ ਹੈ| ਲੇਕਿਨ ਆਨ-ਲਾਈਨ ਵਿਵਸਥਾਵਾਂ ਦੇ ਬਾਵਜੂਦ ਨੰਬਰਦਾਰਾਂ ਦੀ ਅਹਿਮਿਅਤ ਘੱਟ ਨਹੀਂ ਹੋਈ ਹੈ| ਉਨਾਂ ਕਿਹਾ ਕਿ ਹਰਿਆਣਾ ਸਰਕਾਰ ਨੰਬਰਦਾਰ ਨੂੰ ਹੋਰ ਮਜਬੂਤ ਕਰਨ ਦਾ ਕੰਮ ਕਰੇਗੀ| ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਕਿ ਪੇਂਡੂ ਖੇਤਰ ਨਾਲ ਜੁੜੇ ਮਾਲੀਆ ਸਬੰਧੀ ਕੰਮਾਂ ਤੇ ਆਪਦਾਵਾਂ ਦੀ ਸੂਚਨਾ ਆਦਿ ਵਿਚ ਨੰਬਰਦਾਰਾਂ ਦੀ ਅਹਿਮ ਭੂਮਿਕਾ ਹੈ| ਉਨਾਂ ਨੇ ਨੰਬਰਦਾਰਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸਬੰਧਤ ਪਿੰਡਾਂ ਵਿਚ ਅਸਲੀ ਕੰਮ ਤੇ ਵਿਅਕਤੀ ਦੇ ਪੱਖ ਵਿਚ ਤਸਦੀਕ ਕਰਨ| ਮਾਲੀਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਕੇਸਨੀ ਆਨੰਦ ਅਰੋੜਾ ਨੇ ਰਾਜ ਪੱਧਰੀ ਨੰਬਰਦਾਰਾਂ ਦੇ ਆਯੋਜਨ ਲਈ ਹਰਿਆਣਾਸਰਕਾਰ ਦਾ ਧੰਨਵਾਦ ਕੀਤਾ| ਹਿਸਾਰ ਮੰਡਲ ਕਮਿਸ਼ਨਰ ਰਾਜੀਵ ਰੰਜਨ ਨੇ ਨੰਬਰਦਾਰ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਾਰੇ ਨੰਬਰਦਾਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਨੰਬਰਦਾਰ ਪਛਾਣ ਤੇ ਤਸਦੀਕ ਆਦਿ ਦਾ ਕੰਮ ਸਾਲਾਂ ਤੋਂ ਕਰ ਰਹੇ ਹਨ|


