ਸੀਰਿਆਈ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਯਤਨਸ਼ੀਲ ਹੈ ਸ਼ਾਂਤਨੂੰ ਪ੍ਰਕਾਸ਼

ਨਵੀਂ ਦਿੱਲੀ – ਯੂਰੋਪੀ ਮੁਲਕ ਜਿਸ ਸਮੇਂ ਜੰਗ ਦੀ ਮਾਰ ਹੇਠ ਆਏ ਸੀਰੀਆ ਤੋਂ ਹਿਜਰਤ ਕਰ ਰਹੇ ਸ਼ਰਨਾਰਥੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ਸਮੇਂ ਭਾਰਤੀ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੰਸਥਾ ਜਰਮਨੀ ਦੇ ਸ਼ਹਿਰ ’ਚ ਇਨ੍ਹਾਂ ਲੋਕਾਂ ਦੇ ਮੁੜ ਵਸੇਬੇ ਦਾ ਕੰਮ ਕਰ ਰਹੀ ਹੈ। ਜਰਮਨੀ ਦੇ ਸੂਬੇ ਬੈਡਨ ਵਰਟਮਬਰਗ ਦੇ ਸ਼ਹਿਰ ’ਚ ਕੰਮ ਰਹੀ ਸੰਸਥਾ ‘ਆਰ ਵੈਂਚਰਜ਼ ਫਾਊਂਡੇਸ਼ਨ’ ਐਮਸਟਰਡਮ ’ਚ ਰਜਿਸਟਰਡ ਹੈ। ਆਈਐੱਮਐੱਮ ਅਹਿਮਦਾਬਾਦ ਤੋਂ ਪੜ੍ਹਾਈ ਕਰਨ ਵਾਲੇ ਅਤੇ ਵਿਸ਼ਵ ਵਿੱਤੀ ਫੋਰਮ ’ਚ ਸ਼ਰਨਾਰਥੀਆਂ ਦੇ ਭਵਿੱਖ ਬਾਰੇ ਆਲਮੀ ਕੌਂਸਲ ਦੇ ਮੈਂਬਰ ਸ਼ਾਂਤਨੂ ਪ੍ਰਕਾਸ਼ ਨੇ 2017 ’ਚ ਇਸ ਸੰਸਥਾ ਸ਼ੁਰੂ ਕੀਤੀ ਸੀ। ਇਸ ਸੰਸਥਾ ਦਾ ਮੁੱਖ ਮਕਸਦ ਸ਼ਰਨਾਰਥੀਆਂ ਵੱਲ ਧਿਆਨ ਦੇਣਾ ਤੇ ਉਨ੍ਹਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨਾ ਹੈ। ਸ਼ਰਨਾਰਥੀਆਂ ਨੂੰ ਹੁਨਰਮੰਦ ਬਣਾਉਣ ਬਾਰੇ ਪ੍ਰਕਾਸ਼ ਨੇ ਕਿਹਾ, ‘ਅਸੀਂ ਵੱਧ ਤੋਂ ਵੱਧ ਉੱਚ ਤਕਨੀਕ ਨਵੀਆਂ ਖੋਜਾਂ ਵਾਲੇ ਖੇਤਰ ਵੱਲ ਦੇਖ ਰਹੇ ਹਾਂ। ਸਾਡੀ ਯੋਜਨਾ ਉਨ੍ਹਾਂ ਲੋਕਾਂ ਵੱਲ ਧਿਆਨ ਦੇਣ ਦੀ ਹੈ ਜੋ ਸਚਮੁੱਚ ਕਾਰੋਬਾਰੀ ਬਣਨਾ ਚਾਹੁੰਦੇ ਹਨ ਤੇ ਪੜ੍ਹੇ ਲਿਖੇ ਹਨ।’ ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਬਹੁਤ ਸਾਰੇ ਲੋਕ ਚੰਗੇ ਪੜ੍ਹੇ ਲਿਖੇ ਹਨ, ਪਰ ਸ਼ਰਨਾਰਥੀ ਹੋਣ ਕਾਰਨ ਉਨ੍ਹਾਂ ਨੂੰ ਨਵੇਂ ਸਿਰਿਓ ਸ਼ੁਰੂ ਕਰਨਾ ਪਵੇਗਾ। ਇਸ ਸੰਦਰਭ ਵਿੱਚ ਉਨ੍ਹਾਂ 1947 ’ਚ ਹੋਈ ਭਾਰਤ-ਪਾਕਿ ਵੰਡ ਦਾ ਹਵਾਲਾ ਦਿੱਤਾ।

VIA PUNJAB