- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਦੀ ਸਰਕਾਰ ਕਾਨੂੰਨ ਲਿਆ ਕੇ ਜਲਦ ਤੋਂ ਜਲਦ ਬਣਵਾਏ ਰਾਮ ਮੰਦਰ : ਮੋਹਨ ਭਾਗਵਤ
ਮੁੰਬਈਂ – ਰਾਸ਼ਟਰੀ ਸਵੈ ਸੇਵਕ ਸੰਘ ਨੇ ਅੱਜ ਨਾਗਪੁਰ ਵਿੱਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ| ਪ੍ਰੋਗਰਾਮ ਵਿੱਚ ਸੰਘ ਮੁਖੀ ਮੋਹਨ ਭਾਗਵਤ ਨਾਲ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਦੇ ਸੀ. ਐਮ. ਦੇਵੇਂਦਰ ਫੜਨਵੀਸ ਵੀ ਮੌਜੂਦ ਰਹੇ| ਮੁਖ ਮਹਿਮਾਨ ਦੇ ਤੌਰ ਤੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਵੀ ਪੁੱਜੇ| ਆਰ.ਐਸ.ਐਸ. ਦੇ ਪ੍ਰੋਗਰਾਮ ਦੀ ਸ਼ੁਰੂਆਤ ਹਥਿਆਰ ਪੂਜਾ ਤੋਂ ਕੀਤੀ ਗਈ| ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੋਹਨ ਭਾਗਵਤ ਨੇ ਕਿਹਾ ਕਿ ਮੋਦੀ ਸਰਕਾਰ ਜਲਦ ਤੋਂ ਜਲਦ ਕਾਨੂੰਨ ਲਿਆ ਕੇ ਰਾਮ ਮੰਦਰ ਦਾ ਨਿਰਾਮਣ ਕਰੇ| ਉਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਨਿਰਮਾਣ ਵਿੱਚ ਕੋਈ ਵੀ ਦਖਲਅੰਦਾਜੀ ਨਾ ਹੋਵੇ| ਭਾਗਵਤ ਨੇ ਕਿਹਾ ਕਿ ਅੱਜ ਭਾਰਤ ਦਾ ਦੁਨੀਆਂ ਵਿੱਚ ਮਾਣ ਵਧ ਰਿਹਾ ਹੈ| ਹੁਣ ਭਾਰਤ ਦੀ ਦੁਨੀਆਂ ਵਿੱਚ ਇਕ ਵੱਖ ਹੀ ਪਛਾਣ ਬਣ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਸੀਮਾ ਤੇ ਸੁਰੱਖਿਆ ਹੋਰ ਵਧਾਉਣ ਦੀ ਜ਼ਰੂਰਤ ਹੈ| ਉਨ੍ਹਾਂ ਨੇ ਕਿਹਾ ਕਿ ਸੈਨਾ ਦਾ ਮਨੋਬਲ ਕਦੀ ਨਹੀਂ ਘਟਣ ਦੇਵਾਂਗੇ| ਸੈਨਾ ਦੀ ਤਾਕਤ ਹੋਰ ਵਧਾਉਣੀ ਚਾਹੀਦੀ ਹੈ|
ਭਾਗਵਤ ਦੇ ਸੰਬੋਧਨ ਦੀਆਂ ਖਾਸ ਗੱਲਾਂ, ਭਲੇ ਹੀ ਗੁਆਂਢੀ ਦੇਸ਼ ਵਿੱਚ ਸਰਕਾਰ ਬਦਲ ਗਈ ਹੈ ਪਰ ਉਨ੍ਹਾਂ ਦੀ ਨੀਅਤ ਨਹੀਂ ਬਦਲੀ ਹੈ| ਪਾਕਿਸਤਾਨ ਦੀਆਂ ਹਰਕਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਹਿੰਸਾ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਸਾਨੂੰ ਹੋਰ ਤਾਕਤਵਰ ਬਣਨਾ ਪਵੇਗਾ ਤਾਂ ਜੋ ਕੋਈ ਸਾਡੇ ਤੇ ਹਮਲਾ ਕਰਨ ਦੀ ਸੋਚ ਨਾ ਸਕੇ, ਅਸੀਂ ਦੇਸ਼ ਸਰਕਾਰ ਨੂੰ ਨਹੀਂ ਸੌਂਪਿਆ ਹੈ, ਦੇਸ਼ ਸਾਡਾ ਹੀ ਹੈ| ਸਰਕਾਰ ਸਭ ਕੁਝ ਨਹੀਂ ਕਰਦੀ ਹੈ, ਸਰਕਾਰ ਨੂੰ ਆਪਣੇ ਕੁਝ ਕੰਮਾਂ ਦੀ ਗਤੀ ਵਧਾਉਣੀ ਚਾਹੀਦੀ ਹੈ| ਰਾਸ਼ਟਰੀ ਸਵੈ ਸੇਵਕ ਸੰਘ ਦੀ ਸਥਾਪਨਾ 1925 ਨੂੰ ਦੁਸ਼ਹਿਰੇ ਦੇ ਦਿਨ ਕੀਤੀ ਗਈ ਸੀ| ਇਸ ਲਈ ਆਰ. ਐਸ. ਐਸ. ਹਰ ਸਾਲ ਇਸ ਦਿਨ ਆਪਣਾ ਸਥਾਪਨਾ ਦਿਵਸ ਮਨਾਉਂਦਾ ਹੈ| ਇਸ ਦਿਨ ਨੂੰ ਆਰ. ਐਸ. ਐਸ. ਸਥਾਪਨਾ ਦਿਵਸ ਦੇ ਤੌਰ ਤੇ ਮਨਾਉਂਦਾ ਹੈ|


