- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਜੈਦਸ਼ਮੀ ਦਾ ਤਿਉਹਾਰ ਬੁਰਾਈ ‘ਤੇ ਚੰਗਾਈ ਦੀ ਜਿੱਤ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਵਿਜੈਦਸ਼ਮੀ ਦਾ ਤਿਉਹਾਰ ਬੁਰਾਈ ‘ਤੇ ਚੰਗਾਈ ਦੀ ਜਿੱਤ ਹੈ| ਇਸ ਤਿਉਹਾਰ ‘ਤੇ ਵਿਅਕਤੀ ਤੇ ਪਰਿਵਾਰ ਅਤੇ ਦੇਸ਼ ਤੋਂ ਬੁਰਾਈਆਂ ਮਿਟਾਉਣ ਦਾ ਸਾਡੇ ਸਾਰੀਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਸ੍ਰੀ ਰਾਮ ਚੰਦਰ ਦੇ ਦੱਸੇ ਹੋਏ ਰਸਤੇ ‘ਤੇ ਚਲਦੇ ਹੋਏ ਦੇਸ਼ ਨੂੰ ਇਕ ਆਦਰਸ਼ ਦੇਸ਼ ਬਣਾਇਆ ਜਾ ਸਕੇ| ਮੁੱਖ ਮੰਤਰੀ ਅੱਜ ਪਾਣੀਪਤ ਵਿਚ ਆਯੋਜਿਤ ਦਸ਼ਹਿਰਾ ਦੇ ਮੌਕੇ ‘ਤੇ ਬੋਲ ਰਹੇ ਸਨ| ਉਨਾਂ ਕਿਹਾ ਕਿ ਇਹ ਸਾਰੀਆਂ ਲਈ ਮਾਣ ਦਾ ਵਿਸ਼ਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਪਹਿਲਾਂ ਹਰਿਆਣਾ ਵਿਚ ਕੰਨਿਆ ਜਨਮ ਦਰ 837 ਸੀ, ਜੋ ਹੁਣ ਵੱਧ ਕੇ 931 ਦਾ ਆਂਕੜਾ ਪਾਰ ਕਰ ਗਈ ਹੈ| ਇਹ ਸਾਰੇ ਸਾਰੀਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ| ਸਾਨੂੰ ਜਿਸ ਤਰਾਂ ਇਸ ਮਾਮਲੇ ਵਿਚ ਹਰਿਆਣਾ ਨੂੰ ਸਫਲਤਾ ਮਿਲੀ ਹੈ, ਉਸ ਤਰਾਂ, ਅਸੀਂ ਸਮਾਜ ਤੋਂ ਸਾਰੀ ਤਰਾਂ ਦੀਆਂ ਬੁਰਾਈਆਂ ਮਿਟਾਉਣ, ਡਰ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਹਰਿਆਣਾ ਨੂੰ ਸਿਖਿਆ ਦੇ ਖੇਤਰ ਵਿਚ ਉੱਚਾਈਆਂ ਤਕ ਪਹੁੰਚਾਉਣ ਦਾ ਸੰਕਲਪ ਲੈਣਾ ਹੋਵੇਗਾ| ਉਨਾਂ ਕਿਹਾ ਕਿ ਇਸ ਤਰਾਂ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਯੰਤੀ ‘ਤੇ 2 ਅਕਤੂਬਰ, 2015 ਨੂੰ ਭਾਰਤ ਨੂੰ ਸਵੱਛ ਤੇ ਸੁੰਦਰ ਬਣਾਉਣ ਲਈ ਸਵੱਛਤਾ ਮੁਹਿੰਮ ਚਲਾਈ ਗਈ ਅਤੇ ਸਾਨੂੰ ਇਹ ਕਹਿੰਦੇ ਹੋਏ ਵੀ ਮਾਣ ਹੋ ਰਿਹਾ ਹੈ ਕਿ ਸਵੱਛਤਾ ਦੇ ਮਾਮਲੇ ਵਿਚ ਹਰਿਆਣਾ ਸੂਬਾ ਨੇ ਪਹਿਲੀ ਥਾਂ ਪ੍ਰਾਪਤ ਕੀਤੀ ਹੈ| ਸਮਾਜ ਵਿਚ ਅਜੇ ਵੀ ਅਨੇਕ ਬੁਰਾਇਆਂ ਹਨ, ਇੰਨਾਂ ਨੂੰ ਮਿਟਾਉਣ ਲਈ ਸਰਕਾਰ ਦੋ ਨਾਲ-ਨਾਲ ਜਨਤਾ ਨੂੰ ਵੀ ਸਹਿਯੋਗ ਦੇਣਾ ਹੋਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਦਸ਼ਹਿਰਾ ਝੂਠ ‘ਤੇ ਸੱਚ, ਅਗਿਆਨ ‘ਤੇ ਗਿਆਨ ਅਤੇ ਹਨੇਰਾ ‘ਤੇ ਰੋਸ਼ਨੀ ਦੀ ਜਿੱਤ ਦਾ ਪ੍ਰਤੀਕ ਵੱਜੋਂ ਵਿਸ਼ਵ ਵਿਚ ਮਨਾਇਆ ਜਾਂਦਾ ਹੈ| ਸਮਾਜ ਵਿਚ ਅਨੇਕ ਬੁਰਾਈਆਂ ਹਨ, ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਅੰਦਰ ਗੁੱਸੇ ਵਰਗੇ ਰਾਵਣ ਨੂੰ ਵੀ ਮਾਰਨਾ ਹੋਵੇਗਾ| ਸਾਡੇ ਬਜੁਰਗ ਸਾਨੂੰ ਜੋ ਵਿਚਾਰ ਦੇ ਕੇ ਗਏ ਹਨ, ਅਸੀਂ ਉਨਾਂ ਵਿਚਾਰਾਂ ‘ਤੇ ਚਲਣਾ ਹੋਵੇਗਾ ਤਾਂ ਜੋ ਸਮਾਜ ਵਿਚ ਫੈਲੀ ਬੁਰਾਈ ਨੂੰ ਦੂਰ ਕੀਤਾ ਜਾ ਸਕੇ| ਰਾਮਾਇਣ ਵਿਚ ਭਗਵਾਨ ਸ੍ਰੀ ਰਾਮ ਨੇ ਵੀਰਤਾ, ਪ੍ਰੇਮ, ਪਿਆਰ ਅਤੇ ਮਰਿਆਦਾਵਾਂ ਦੀ ਭਾਵਨਾਂ ਨੂੰ ਵਧੀਆ ਢੰਗ ਨਾਲ ਨਿਭਾਇਆ| ਸਾਨੂੰ ਵੀ ਸ੍ਰੀ ਰਾਮ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ| ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਦੇ 48 ਕੋਸ ਨਾਲ ਲਗਦੇ ਸਾਰੇ ਤੀਰਥਾਂ, ਜੋ ਪੰਚ ਜਿਲਿਆਂ ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ਦੇ 134 ਥਾਂਵਾਂ ‘ਤੇ ਸਥਿਤ ਹਨ| ਉਨਾਂ ਥਾਂਵਾਂ ਦਾ ਵਿਕਾਸ ਕਰਵਾਇਆ ਜਾਵੇਗਾ| ਉਹ ਖੁਦ ਤਿੰਨ ਜਿਲਿਆਂ ਵਿਚ ਗਏ ਹਨ| ਕੁਰੂਕਸ਼ੇਤਰ ਵਿਚ ਸੈਰ-ਸਪਾਟਾਂ ਦੇ ਸਬੰਧ ਵਿਚ ਤੀਰਥ ਥਾਂ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਕੰਮ ਕੀਤਾ ਜਾ ਰਿਹਾ ਹੈ| ਦੋ ਮਹੀਨੇ ਬਾਅਦ ਕੌਮਾਂਤਰੀ ਗੀਤਾ ਜੈਯੰਤੀ ਸਮਾਰੋਹ ਵੱਡੀ ਧੂਮਧਾਮ ਨਾਲ ਮਨਾਇਆ ਜਾਵੇਗਾ| ਪਿਛਲੇ ਸਾਲ ਕਰੀਬ 25 ਲੱਖ ਸੈਲਾਨੀ ਕੌਮਾਂਤਰੀ ਗੀਤਾ ਜੈਯੰਤੀ ਸਮਾਰੋਹ ਵਿਚ ਆਏ ਸਨ| ਮਹਾਮੰਡਲੇਸ਼ਵਰਬ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਕਿਹਾ ਕਿ ਤਿਉਹਾਰ ਸਾਡੇ ਇਤਿਹਾਸ ਅਤੇ ਪਰੰਪਰਵਾਂ ਨਾਲ ਜੁੜੇ ਹੋਏ ਹਨ| ਸਾਨੂੰ ਇੰਨਾਂ ਨੂੰ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਪੂਰਾਣੀ ਯਾਦਾਂ ਵਿਰਾਸਤ ਵੱਜੋਂ ਬਣੀ ਰਹੇ| ਇਸ ਨੂੰ ਸੰਭਾਲ ਕੇ ਰੱਖਣਾ ਨੌਜੁਆਨ ਪੀੜੀ ਲਈ ਚੁਣੌਤੀ ਹੈ| ਉਨਾਂ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇਸ ਕੰਮ ਨੂੰ ਵਚਨਬੱਧਤਾ ਨਾਲ ਕਰ ਰਹੀ ਹੈ ਅਤੇ ਇਸ ਦਿਸ਼; ਵਿਚ ਅੱਗੇ ਵੱਧ ਰਹੀ ਹੈ| ਉਨਾਂ ਨੇ ਇਸ ਲਈ ਸੂਬਾ ਸਰਕਾਰ ਨੂੰ ਵੱਧਾਈ ਦਿੱਤੀ|


