- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਦੋ ਖਾਲਿਸਤਾਨੀਆਂ ਨੂੰ ਗਿਰਫਤਾਰ ਕਰਕੇ ਐਸ.ਐਫ.ਜੇ. ਦੀ ਖ਼ਾਲਿਸਤਾਨ ਰੈਫਰੈਂਡਮ 2020 ਮੁਹਿੰਮ ਨੂੰ ਕੀਤਾ ਅਸਫ਼ਲ
ਚੰਡੀਗੜ/ਅੰਮ੍ਰਿਤਸਰ – ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚੋਂ ਦੋ ਖ਼ਾਲਿਸਤਾਨੀਆਂ ਨੂੰ ਕਾਬੂ ਕਰਕੇ ਸੂਬੇ ਦੀ ਭਾਈਚਾਰਕ ਸਾਂਝ ਤੇ ਏਕਤਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਚਲਾਈ ਇੱਕ ਵੱਡੀ ਮੁਹਿੰਮ ਨੂੰ ਨਾਕਾਮ ਕਰ ਦਿੱਤਾ। ਉਕਤ ਦੋਸ਼ੀ ਅੰਮ੍ਰਿਤਸਰ ਸ਼ਹਿਰ ਦੀਆਂ ਜਨਤਕ ਥਾਵਾਂ ‘ਤੇ ਪੋਸਟਰ ਅਤੇ ਬੈਨਰ ਲਗਾਕੇ ਖਾਲਿਸਤਾਨੀ ਰੈਫਰੈਂਡਮ 2020 ਨੂੰ ਅਸਰਦਾਰ ਬਣਾਉਣ ਦੇ ਯਤਨ ਕਰਨ ਵਿੱਚ ਸ਼ਾਮਲ ਸਨ। ਅੰਮ੍ਰਿਤਸਰ ਤੋਂ ਕਾਬੂ ਕੀਤੇ ਇਨਾਂ ਦੋਵਾਂ ਖ਼ਾਲਿਸਤਾਨੀਆਂ ਦੀ ਸ਼ਨਾਖ਼ਤ ਸੁਖਰਾਜ ਸਿੰਘ ਉਰਫ ਰਾਜੂ ਅਤੇ ਮਲਿਕ ਸਿੰਘ ਉਰਫ ਮੀਤੂ ਵਜੋਂ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੂੰ ਕੋਟ ਮੀਤ ਸਿੰਘ ਨਹਿਰ ਅਤੇ ਸੁਖਰਾਜ ਦੇ ਘਰ ਤੋਂ ਵੱਡੀ ਮਾਤਰਾ ਵਿੱਚ ਬੈਨਰ /ਪੋਸਟਰ ਬਣਾਉਣ ਵਾਲੀ ਸਮੱਗਰੀ ਬਰਾਮਦ ਹੋਈ ਹੈ। ਮੁੱਢਲੀ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਉਕਤ ਖ਼ਾਲਿਤਾਨੀਆਂ ਨੂੰ ਗੁਰਪ੍ਰਤਾਪ ਸਿੰਘ ਪੰਨੂ ਜੋ ਕਿ ਸਿੱਖਾਂ ਲਈ ਨਿਆਂ ਵਾਸਤੇ ਸਰਗਰਮ ਨਿਊ ਯਾਰਕ ਦੀ ਇੱਕ ਸੰਸਥਾ ਦੇ ਕਾਨੂੰਨੀ ਸਲਾਹਕਾਰ ਹਨ, ਵੱਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਸੀ। ਦੋਵੇਂ ਉਕਤ ਦੋਸ਼ੀਆਂ ‘ਤੇ ਨੌਜੁਆਨਾਂ ਨੂੰ ਵਰਗਲਾ ਕੇ ਨਫ਼ਤਰ ਫੈਲਾਉਣ ਅਤੇ ਆਪਣੀ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਖਾਲਿਸਤਾਨ ਰੈਫਰੈਂਡਮ ਨੂੰ ਅਸਰਦਾਰ ਬਣਾਉਣ ਲਈ ਵੱਖ-ਵੱਖ ਥਾਵਾਂ ‘ਤੇ ਪੋਸਟਰ ਤੇ ਬੈਨਰ ਲਾ ਕੇ ਕਾਮਯਾਬ ਕਰਨ ਦੀ ਜਾਣਕਾਰੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸੁਖਰਾਜ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਾਗੋਕੇ ਜ਼ਿਲਾ ਤਰਨਤਾਰਨ, ਜੋ ਕਿ ਅੱਜ ਕੱਲ ਮਕਾਨ ਨੰਬਰ 205, ਪੱਟੀ ਭੈਣੀਵਾਲ, ਪਿੰਡ ਸੁਲਤਾਨਵਿੰਡ, ਜ਼ਿਲਾ ਅੰਮ੍ਰਿਤਸਰ ਵਿਖੇ ਰਹਿ ਰਿਹਾ ਸੀ ਆਪਣੇ ਘਰ ਵਿੱਚ ਮਲਕੀਤ ਸਿੰਘ ਪੁੱਤਰ ਸਵ. ਬਲਜੀਤ ਸਿੰਘ ਜਾਤੀ ਜੱਟ, ਵਾਸੀ ਭੈਣੀਵਾਲ ਪਿੰਡ ਸੁਲਤਾਨਵਿੰਡ ਜ਼ਿਲਾ ਅੰਮ੍ਰਿਤਸਰ ਦੀ ਸਹਾਇਤਾ ਨਾਲ ਪੋਸਟਰ ਤੇ ਬੈਨਰ ਬਣਾਇਆ ਕਰਦਾ ਸੀ। ਬੁਲਾਰੇ ਨੇ ਦੱਸਿਆ ਕਿ ਹੋਰ ਜਾਂਚ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਇਨਾਂ ਦੋਵਾਂ ਨੂੰ ਅਜਿਹਾ ਕਰਨ ਲਈ ਵਿਦੇਸ਼ ਵਿੱਚ ਰਹਿੰਦੇ ਕਿਸੇ ਵਿਅਕਤੀ ਵੱਲੋਂ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਸੀ ਤਾਂ ਜੋ ਸੂਬੇ ਵਿੱਚ ਦੋ ਭਾਈਚਾਰਿਆਂ ਦਰਮਿਆਨ ਆਪਸੀ ਤਣਾਅ ਪੈਦਾ ਕੀਤਾ ਜਾ ਸਕੇ। ਛਾਪੇਮਾਰੀ ਦੌਰਾਨ ਸੁਖਰਾਜ ਦੇ ਘਰ ਤੋਂ ਡਾਈ, ਬੈਨਰ, ਰੰਗ ਅਤੇ ਕੱਪੜਾ ਬਰਮਾਦ ਹੋਇਆ ਹੈ। ਉਕਤ ਦੋਵੇਂ ਵਿਅਕਤੀ ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕੋਟਮੀਤ ਸਿੰਘ ਨਹਿਰ ਦੇ ਉਸਾਰੀ ਅਧੀਨ ਪੁਲ ‘ਤੇ ਕੁਝ ਹੋਰ ਸਮੱਗਰੀ ਸਮੇਤ ਬੈਨਰ ਲਗਾਉਦੇ ਵੇਖੇ ਗਏ ਸਨ। ਸੁਖਰਾਜ ਜੋ ਕਿ ਕੋਈ ਨੌਕਰੀ ਜਾਂ ਵਪਾਰ ਨਹੀਂ ਕਰਦਾ ਨੇ ਕਬੂਲਿਆ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਐਸ.ਐਫ.ਜੇ. ਨਾਲ ਜੁੜਿਆ ਹੋਇਆ ਸੀ ਤੇ ਇਲਾਕੇ ਦੀਆਂ ਵੱਖ-ਵੱਖ ਥਾਵਾਂ ਜਿਵੇਂ ਛੇਹਰਟਾ, ਅਲਫਾ ਵਨ ਮਾਲ, ਪੁਤਲੀ ਘਰ ਆਦਿ ‘ਤੇ ਪੋਸਟਰ ਲਗਾ ਚੁੱਕਾ ਹੈ। ਇਸ ਕੰਮ ਲਈ ਉਸਨੂੰ ਕਿਸ਼ਤਾਂ ਦੇ ਰੂਪ ਵਿੱਚ 25,000 – 50,000 ਤੱਕ ਦੀ ਰਾਸ਼ੀ ਦਿੱਤੀ ਜਾਂਦੀ ਸੀ ਅਤੇ ਹੁਣ ਤੱਕ ਇਸ ਤਰਾਂ ਉਹ ਦੋ ਲੱਖ ਰੁਪਏ ਪ੍ਰਾਪਤ ਕਰ ਚੁੱਕਾ ਹੈ। ਉਸਨੂੰ ਇਹ ਪੈਸਾ ਆਮ ਤੌਰ ‘ਤੇ ਮਨੀ ਟਰਾਂਸਫਰ ਅਤੇ ਹਵਾਲਾ ਚੈਨਲਾਂ ਰਾਹੀਂ ਹਾਸਲ ਹੁੰਦਾ ਸੀ ਪਰ ਕਈ ਵਾਰ ਉਹ ਇਸ ਕੰਮ ਲਈ ਹੋਰਾਂ ਲੋਕਾਂ ਦੇ ਖਾਤਿਆਂ ਨੂੰ ਵੀ ਵਰਤਿਆ ਕਰਦਾ ਸੀ। ਜਦਕਿ ਉਸਦਾ ਸਾਥੀ ਮਲਕੀਤ ਇੱਕ ਨਿੱਜੀ ਬੱਸ ਵਿੱਚ ਕੰਡਕਟਰ ਵਜੋਂ ਕੰਮ ਕਰਦਾ ਦੱਸਿਆ ਗਿਆ ਹੈ। ਇਸ ਸਬੰਧੀ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 153 ਏ, 153 ਬੀ, 120 ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।


