- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਮਐਲਏ ਘਨੌਰ ਨੇ 46 ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ
20 ਤੋ ਵੱਧ ਕੰਪਨੀਆਂ ਆਰੀਅਨਜ਼ ਕੈਂਪਸ ਵਿੱਚ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ ਮੋਹਾਲੀ ਐਮਐਲਏ ਘਨੌਰ, ਸ਼੍ਰੀ ਮਦਨ ਲਾਲ ਜਲਾਲਪੂਰ ਨੇ 26 ਜੁਲਾਈ ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਿੱਚ ਆਯੋਜਿਤ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ। ਆਰੀਅਨਜ਼ ਵੈਬਸਾਈਟ ਾ.ੳਰੇੳਨਸ.ੲਦੁ.ਨਿੂ ਤੇ ਮੁਫ਼ਤ ਰਜਿਸਟ੍ਰੇਸ਼ਨ ਸ਼ੁਰੂ ਹੈ।ਮਦਨ ਲਾਲ ਜਲਾਲਪੂਰ ਨੇ ਆਰੀਅਨਜ਼ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਆਰੀਅਨਜ਼ ਨੇ ਲਗਾਤਾਰ ਜੋਬ ਫੈਸਟ ਦਾ ਆਯੋਜਨ ਕਰ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਹੋਰ ਕਾਲੇਜਿਸ ਦੇ ਲਈ ਇੱਕ ਉਦਾਹਰਣ ਪੇਸ਼ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅੱਜ ਦੇ ਮਾਹੋਲ ਵਿੱਚ ਕੇਵਲ ਉਹੀ ਕਾਲੇਜਿਸ ਸਿੱਖਿਆ ਇੰਡਸਟਰੀ ਵਿੱਚ ਬਣੇ ਰਹਿ ਸਕਦੇ ਹਨ ਜੋ ਆਪਣੇ ਵਿਦਿਆਰਥੀਆਂ ਨੂੰ ਚੰਗੀ ਕੰਪਨੀਆਂ ਵਿੱਚ ਨੌਕਰੀ ਲਗਵਾਉਣ ਦੇ ਲਈ ਕੌਸ਼ਿਸ਼ ਕਰ ਰਹੇ ਹਨ। ਜਲਾਲਪੁਰ ਨੇ ਅਗੇ ਕਿਹਾ ਕਿ ਆਰੀਅਨਜ਼ ਨੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਕ ਦਿਨ ਵਿਚ ਇਕ ਸਿੰਗਲ ਮੰਚ ਤੇ ਵੱਖ-ਵੱਖ ਕੰਪਨੀਆਂ ਵਿਚ ਇੰਟਰਵਿਊ ਦੇਣ ਦਾ ਮੌਕਾ ਪ੍ਰਦਾਨ ਕੀਤਾ ਹੈ।ਆਰੀਅਨਜ਼ ਗਰੁਪ ਦੇ ਡਾਇਰੈਕਟਰ, ਪ੍ਰੋਫੈਸਰ ਬੀਐਸ ਸਿਧੂ ਨੇ ਬੋਲਦੇ ਹੋਏ ਕਿਹਾ ਕਿ ਲਗਭਗ 20 ਕੰਪਨੀਆਂ ਨੇ ਇਸ ਜੋਬ ੲੈਸਟ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਟੈਕ ਮਹਿੰਦਰਾ, ਸੋਫਟਰੀਕਸ ਵੈਬ ਸੋਲੂਸ਼ਨਸ ਐਲਐਲਪੀ, ਮੈਕਲੀਨ ਟੈਕਨੋਲਿਜੀਸ, ਜੈਪਬੁਲਡ ਟੈਕਨੋਲਿਜੀਸ ਪ੍ਰਾਈਵੇਟ ਲਿਮਿਟੇਡ, ਸੀਨੀਫ਼ ਟੈਕਨੋਲਿਜੀਸ ਲਿਮਿਟੇਡ, ਆਟੋਡੈਸਕ, ਬਲਯੂਚਿਪ ਟੇਕ ਇੰਡੀਆ ਪ੍ਰਾਈਵੇਟ ਲਿਮਿਟੇਡ, ਬਜਾਜ ਅਲਿਆਂਜ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਪੇਟੇਂਟਸਕਾਰਟ ਆਦਿ ਸ਼ਾਮਿਲ ਹਨ। ਸਿਧੂ ਨੇ ਅੱਗੇ ਕਿਹਾ ਕਿ ਇਸ ਜੋਬ ਫੈਸਟ ਵਿੱਚ ਨੌਕਰੀ ਦੇ ਮੋਕੇ ਬੀ.ਟੈੱਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀ.ਕਾਮ, ਐਮ.ਟੈੱਕ, ਡਿਪਲੋਮਾ, ਆਈਟੀਆਈ, ਨਰਸਿੰਗ ਆਦਿ ਦੇ ਵਿਦਿਆਰਥੀਆਂ ਲਈ ਉਪੱਲਬਧ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਉਮੀਦਵਾਰ ਨੂੰ ਆਪਣੇ ਨਾਲ ਰਿਜ਼ਿਊਮੇ ਅਤੇ ਪਾਸਪੋਰਟ ਸਾਈਜ ਫੋਟੋਗਰਾਫ ਦੀਆਂ 10-10 ਕਾਪੀਆਂ ਲਿਆਉਣੀਆਂ ਹਨ।


