ਨੌਗਾਮ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ’ਚ ਦੋ ਅੱਤਵਾਦੀ ਢੇਰ

ਪ੍ਰਸ਼ਾਸਨ ਵੱਲੋਂ ਇਲਾਕੇ ’ਚ ਇੰਟਰਨੈਟ ਸੇਵਾ ਅਤੇ ਸਿੱਖਿਆ ਸੰਸਥਾਵਾਂ ਪੂਰੇ ਦਿਨ ਲਈ ਬੰਦ

ਸ੍ਰੀਨਗਰ – ਜੰਮੂ ਕਸ਼ਮੀਰ ਸਥਿਤ ਨੌਗਾਮ ਦੇ ਸੁਥੂ ’ਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਠਭੇੜ ਬੁਧਵਾਰ ਸਵੇਰੇ ਮੁਠਭੇੜ ਹੋਈ।ਇਲਾਕੇ ਵਿਚ ਇੰਟਰਨੈਟ ਸੇਵਾ ਠੱਪ ਕਰ ਦਿਤੀ ਗਈ ਹੈ।ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਮੁਠਭੇੜ ‘ਚ ਤਿੰਨ ਅਤਵਾਦੀ ਮਾਰੇ ਗਏ ਸਨ। ਸਵੇਰੇ ਵਾਪਰੀ ਇਸ ਘਟਨਾ ਵਿਚ ਸੁਰਖਿਆ ਬਲਾਂ ਨੇ ਦੋ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਲਾਸ਼ਾਂ ਸੁਰਖਿਆ ਬਲਾਂ ਨੇ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ। ਇਲਾਕੇ ’ਚ ਕੁਝ ਅੱਤਵਾਦੀਆਂ ਦੀ ਮੌਜ਼ੂਦਗੀ ਬਾਰੇ ਸੂਚਨਾ ਦੇ ਆਧਾਰ ’ਤੇ ਸੁਰਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਤਵਾਦੀਆਂ ਨੇ ਸੁਰਖਿਆ ਬਲਾਂ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਸ਼ੁਰੂ ਹੋਈ ਮੁਠਭੇੜ ’ਚ ਸਬਜ਼ਰ ਅਹਿਮਦ ਸੋਫੀ ਵਾਸੀ ਨੈਨਾ ਸੰਗਮ (ਅਨੰਤਨਾਗ) ਅਤੇ ਆਸਿਫ ਅਹਿਮਦ ਸ਼ੇਰਗੋਜ਼ਰੀ ਵਲਦ ਖੁਬੈਬ ਵਾਸੀ ਖਿਰਮ (ਅਨੰਤਨਾਗ) ਹਲਾਕ ਹੋ ਗਏ। ਕੇਂਦਰੀ ਕਸ਼ਮੀਰ ਦੇ ਡੀਆਈਜੀ ਵੀ.ਕੇ. ਬਿਰਦੀ ਨੇ ਦੱਸਿਆ ਕਿ ਸਥਾਨਿਕ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜਦੋਂ ਤੱਕ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸਾਫ ਨਹੀਂ ਕਰ ਦਿੱਤਾ ਜਾਵੇਗਾ ਉਦੋਂ ਤੱਕ ਮੁੱਠਭੇੜ ਵਾਲੇ ਸਥਾਨ ’ਤੇ ਨਾ ਜਾਣ। ਪਰ ਆਮ ਲੋਕਾਂ ਵੱਲੋਂ ਫਿਰ ਵੀ ਸੁਰਖਿਆ ਬਲਾਂ ਦੇ ਅਮਲੇ ’ਤੇ ਪੱਥਰਬਾਜ਼ੀ ਕੀਤੀ ਗਈ।ਘਟਨਾ ਵਾਲੀ ਥਾਂ ਦੇ ਨੇੜੇ ਕੀਤੇ ਗਏ ਦੋਨਾਂ ਅੱਤਵਾਦੀਆਂ ਦੇ ਅੰਤਿਮ ਸਸਕਾਰ ਮੌਕੇ ਆਮ ਲੋਕਾਂ ਦੀ ਭਾਰੀ ਭੀੜ ਮੌਜੂਦ ਰਹੀ। ਜਿੱਥੇ ਸੁਰੱਖਿਆ ਬਲਾਂ ਤੇ ਨੌਜਵਾਨਾਂ ਦਰਮਿਆਨ ਟਕਰਾਅ ਵੀ ਹੋਇਆ। ਆਧਿਕਾਰੀਆਂ ਨੇ ਸ਼ਹਿਰ ’ਚ ਮੋਬਾਇਲ ਇੰਟਰਨੈਟ ਸੇਵਾ ਬੰਦ ਕਰ ਦਿਤੀ ਅਤੇ ਵਿਦਿਅਕ ਅਦਾਰੇ ਵੀ ਬੰਦ ਕਰ ਦਿਤੇ।ਉਨ੍ਹਾਂ ਨੇ ਦਸਿਆ ਹੈ ਕਿ ਮੁਠਭੇੜ ’ਚ ਭਾਰੀ ਗੋਲੀਬਾਰੀ ਅਤੇ ਧਮਾਕੇ ਹੋਏ, ਜਿਸ ਦੀ ਗੂੰਜ ਪੂਰੇ ਨਵੇਂ ਸ਼ਹਿਰ ’ਚ ਸੁਣਾਈ ਦਿੱਤੀ। ਹਾਲਾਂਕਿ ਇਲਾਕੇ ਦੀਆਂ ਇੰਟਰਨੈਟ ਸੇਵਾਵਾਂ ਮੰਗਲਵਾਰ ਸ਼ਾਮ ਤੋਂ 2ਜੀ ਕੀਤੀਆਂ ਗਈਆਂ ਸਨ ਅਤੇ ਸੁਰੱਖਿਆ ਬਲਾਂ ਵੱਲੋਂ ਸਵੇਰੇ 10:48 ’ਤੇ ਮੁਕਾਬਲੇ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦੇ ਇਕ ਆਧਿਕਾਰੀ ਨੇ ਦਸਿਆ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ ’ਚ ਵੀ ਮੁੱਠਭੇੜ ਹੋਈ ਹੈ।ਪੂਰੇ ਖੇਤਰ ਨੂੰ ਘੇਰੇ ’ਚ ਲੈ ਕੇ ਸਰਚ ਆਪਰੇਸ਼ਨ ਜਾਰੀ ਹੈ। ਮਾਰੇ ਗਏ ਦੋਨੋ ਅੱਤਵਾਦੀ ਕਸ਼ਮੀਰੀ ਹਨ ਅਤੇ ਹਿਜਬੁਲ ਜੱਥੇਬੰਦੀ ਨਾਲ ਸਬੰਧ ਰੱਖਦੇ ਹਨ।

VIA PUNJAB