- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਟੇਲ ਦਾ ਬੁੱਤ ਵਧਾਏਗਾ ਭਾਰਤ ਦਾ ਮਾਣ : ਮੋਦੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਏਕਤਾ ਦੇ ਪ੍ਰਤੀਕ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ’ਤੇ ਆਯੋਜਿਤ ‘ਏਕਤਾ ਲਈ ਦੌੜ’ ਵਿਚ ਦੇਸ਼ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ 31 ਅਕਤੂਬਰ ਨੂੰ ਉਨ੍ਹਾਂ ਦੇ ਬੁੱਤ ਦੀ ਘੁੰਢ-ਚੁਕਾਈ ਕੀਤੀ ਜਾਵੇਗੀ। ਇਹ ਦੁਨੀਆ ਦਾ ਸਭ ਤੋਂ ਉਚਾ ਬੁੱਤ ਹੋਵੇਗਾ ਅਤੇ ਹੋਰਨਾਂ ਦੇਸ਼ਾਂ ਵਿਚ ਭਾਰਤ ਦਾ ਮਾਣ ਵਧਾਏਗਾ। ਐਤਵਾਰ ਅਕਾਸ਼ਵਾਣੀ ਤੋਂ ਪ੍ਰਸਾਰਿਤ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੇ 49ਵੇਂ ਅੰਕ ਵਿਚ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦੀ ਜਯੰਤੀ ਦੇ ਮੌਕੇ 31 ਅਕਤੂਬਰ ਨੂੰ ‘ਏਕਤਾ ਲਈ ਦੌੜ’ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਸਰਦਾਰ ਪਟੇਲ ਦੀ ਜਯੰਤੀ ’ਤੇ ਆਯੋਜਿਤ ਇਸ ਦੌੜ ’ਚ ਦੇਸ਼ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਰਾਸ਼ਟਰੀ ਏਕਤਾ ਦੇ ਪ੍ਰਤੀਕ ਸਰਦਾਰ ਪਟੇਲ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਸਰਦਾਰ ਪਟੇਲ ਦੀ ਜਯੰਤੀ ਵਿਸ਼ੇਸ਼ ਹੋਵੇਗੀ ਕਿਉਂਕਿ ਉਸ ਦਿਨ ਗੁਜਰਾਤ ਵਿਚ ਨਰਮਦਾ ਦਰਿਆ ਦੇ ਕੰਢੇ ਸਥਾਪਤ ਉਨ੍ਹਾਂ ਦੇ ਦੁਨੀਆ ਦੇ ਸਭ ਤੋਂ ਉਚੇ ਬੁੱਤ ਦੀ ਘੁੰਢ ਚੁਕਾਈ ਕੀਤੀ ਜਾਵੇਗੀ। ਮੋਦੀ ਨੇ ਝੋਨੇ ਦੀ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ’ਤੇ ਰੋਕ ਲਾਉਣ ਲਈ ਪੰਜਾਬ ਦੇ ਇਕ ਕਿਸਾਨ ਗੁਰਬਚਨ ਸਿੰਘ ਦੀ ਮਿਸਾਲ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਉਸ ਦੀ ਰੀਸ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਗੁਰਬਚਨ ਸਿੰਘ ਜੀ ਬਾਰੇ ਪੜ੍ਹ ਰਿਹਾ ਸੀ। ਇਕ ਸਾਧਾਰਨ ਅਤੇ ਮਿਹਨਤੀ ਕਿਸਾਨ ਗੁਰਬਚਨ ਸਿੰਘ ਦੇ ਬੇਟੇ ਦਾ ਵਿਆਹ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਲਾੜੀ ਦੇ ਮਾਤਾ-ਪਿਤਾ ਨੂੰ ਕਿਹਾ ਸੀ ਕਿ ਉਹ ਵਿਆਹ ਸਾਦਗੀ ਨਾਲ ਕਰਨਗੇ। ਅੱਜਕਲ ਜਦੋਂ ਵਿਆਹ ਦੇ ਸਮੇਂ ਸ਼ਰਤ ਦੀ ਗੱਲ ਆਉਂਦੀ ਹੈ ਤਾਂ ਇੰਝ ਲੱਗਦਾ ਹੈ ਕਿ ਸਾਹਮਣੇ ਵਾਲਾ ਕੋਈ ਵੱਡੀ ਮੰਗ ਕਰਨ ਵਾਲਾ ਹੈ। ਉਹ ਕੋਈ ਇਹੋ ਜਿਹੀ ਚੀਜ਼ ਮੰਗ ਲਏਗਾ ਜੋ ਸ਼ਾਇਦ ਬੇਟੀ ਦੇ ਪਰਿਵਾਰ ਵਾਲਿਆਂ ਲਈ ਦੇਣੀ ਔਖੀ ਹੋ ਜਾਵੇਗੀ ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇਕ ਸਾਧਾਰਨ ਜਿਹੇ ਕਿਸਾਨ ਭਰਾ ਗੁਰਬਚਨ ਸਿੰਘ ਨੇ ਸਾਧਾਰਨ ਸ਼ਬਦਾਂ ਵਿਚ ਲਾੜੀ ਦੇ ਪਿਤਾ ਨੂੰ ਜੋ ਕਿਹਾ, ਜੋ ਸ਼ਰਤ ਰੱਖੀ, ਉਹ ਸਾਡੇ ਸਮਾਜ ਦੀ ਸੱਚੀ ਤਾਕਤ ਹੈ। ਗੁਰਬਚਨ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਬਚਨ ਦਿਓ ਕਿ ਹੁਣ ਖੇਤਾਂ ਵਿਚ ਪਰਾਲੀ ਨਹੀਂ ਸਾੜੋਗੇ।


