- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੇਰਕਾ ਨੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਉੱਚ ਕੋਟੀ ਦੇ ਉਤਪਾਦ ਬਾਜ਼ਾਰ ‘ਚ ਉਤਾਰੇ
ਸਭ ਉਮਰ ਵਰਗਾਂ ਨੂੰ ਪਸੰਦ ਆਉਣ ਵਾਲੇ ਉਤਪਾਦਾਂ ‘ਚ ਸ਼ਾਮਲ ਹਨ ਪਰੰਪਰਾਗਤ ਮਿਠਾਈਆਂ ਤੇ ਪੀਣ ਵਾਲੇ ਉਤਪਾਦ
ਚੰਡੀਗੜ – ਪੰਜਾਬ ਦੇ ਸਹਿਕਾਰਤਾ ਵਿਭਾਗ ਨੇ ਸੂਬੇ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਸੂਬੇ ਦੀਆਂ ਸਹਿਕਾਰਤਾ ਖੇਤਰ ਨਾਲ ਜੁੜੀਆਂ ਸੰਸਥਾਵਾਂ ਖਾਸ ਕਰਕੇ ਮਾਰਕਫੈੱਡ ਨੂੰ ਹੁਲਾਰਾ ਦੇਣ ਲਈ ਕਈ ਨਿਵੇਕਲੇ ਕਦਮ ਚੁੱਕੇ ਜਾ ਰਹੇ ਹਨ। ਇਸੇ ਯੋਜਨਾ ਤਹਿਤ ਵੇਰਕਾ ਵੱਲੋਂ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਉੱਚ ਕੋਟੀ ਦੇ ਉਤਪਾਦਾਂ ਨੂੰ ਬਾਜ਼ਾਰ ਵਿਚ ਉਤਾਰਿਆ ਗਿਆ ਹੈ।ਵੇਰਕਾ ਵੱਲੋਂ ਉੱਚ ਪਾਏ ਦੇ ਉਤਪਾਦਾਂ ਨੂੰ ਸੋਹਣੇ ਢੰਗ ਨਾਲ ਗਿਫ਼ਟ ਪੈਕ ਕਰਕੇ ਆਪਣੇ ਉਪਭੋਗਤਾਵਾਂ ਨੂੰ ਰਵਾਇਤੀ ਢੰਗ ਤੋਂ ਹਟ ਕੇ ਦਿਲ-ਖਿੱਚਵੇਂ ਬਦਲ ਪੇਸ਼ ਕੀਤੇ ਹਨ। ਇਹਨਾਂ ਉਤਪਾਦਾਂ ਦੀ ਕੀਮਤ 150 ਰੁਪਏ ਤੋਂ ਲੈ ਕੇ 250 ਰੁਪਏ ਦੇ ਦਰਮਿਆਨ ਰੱਖੀ ਗਈ ਹੈ ਅਤੇ ਇਹਨਾਂ ਵਿਚ ਪਰੰਪਰਾਗਤ ਮਿਠਾਈਆਂ ਵੀ ਸ਼ਾਮਲ ਹਨ। ਵੇਰਕਾ ਦੇ ਇਹ ਗਿਫ਼ਟ ਪੈਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉਤਰ ਪ੍ਰਦੇਸ਼ ਅਤੇ ਜੰਮੂ ਵਿਚ ਚੋਣਵੇਂ ਪਰਚੂਨ ਸਟੋਰਾਂ ਉੱਤੇ ਉਪਲੱਬਧ ਹਨ। ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਪੀਓ ਗਿਫ਼ਟ ਪੈਕ ਵਿਚ ਇਲਾਇਚੀ, ਬਟਰਸਕੌਚ, ਸਟਰਾਅਬਰੀ, ਪਿਸਤਾ, ਬਾਦਾਮ, ਹਨੀ-ਜਿੰਜਰ (ਸ਼ਹਿਦ-ਅਦਰਕ), ਚਾਕਲੇਟ ਤੇ ਠੰਡਾਈ ਦੀ 1-1 ਬੋਤਲ ਉਪਲੱਬਧ ਹੈ ਅਤੇ ਇਸ ਦੀ ਕੀਮਤ 200 ਰੁਪਏ ਹੈ। ਲੱਸੀ ਗਿਫ਼ਟ ਪੈਕ ਵਿਚ ਮਿੱਠੀ ਲੱਸੀ, ਨਮਕੀਨ ਲੱਸੀ, ਸਟਰਾਅਬਰੀ ਲੱਸੀ ਅਤੇ ਮੈਂਗੋ ਲੱਸੀ ਦੀਆਂ 2-2 ਬੋਤਲਾਂ ਉਪਲੱਬਧ ਹਨ ਅਤੇ ਇਸ ਦੀ ਵੀ ਕੀਮਤ 200 ਰੁਪਏ ਹੈ। ਇਕ ਹੋਰ ਗਿਫ਼ਟ ਪੈਕ ਵਿਚ ਮੈਂਗੋ ਸ਼ੇਕ, ਬਨਾਨਾ ਸ਼ੇਕ, ਚੌਕੋ ਪੀਓ ਤੇ ਇਲਾਇਚੀ ਪੀਓ ਦੀਆਂ 2-2 ਬੋਤਲਾਂ ਉਪਲੱਬਧ ਹਨ ਅਤੇ ਇਸ ਦੀ ਕੀਮਤ 240 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਆਮ ਪੰਨਾ, ਮੈਂਗੋ ਰਸੀਲਾ ਦੀਆਂ 3-3 ਅਤੇ ਨਿੰਬੂ ਪਾਣੀ ਦੀਆਂ 2 ਬੋਤਲਾਂ ਵਾਲੇ ਪੈਕ ਦੀ ਕੀਮਤ 150 ਰੁਪਏ ਰੱਖੀ ਗਈ ਹੈ। ਇਸ ਤੋਂ ਛੁੱਟ ਵੇਰਕਾ ਵੱਲੋਂ ਪਰੰਪਰਾਗਤ ਮਿਠਾਈਆਂ ਜਿਵੇਂ ਕਿ ਕਾਜੂ ਪੰਜੀਰੀ, ਸੋਨ ਪਾਪੜੀ, ਕਾਜੂ ਬਰਫੀ, ਪੇੜਾ, ਮਿਲਕ ਕੇਕ, ਲੱਡੂ, ਰੋਸਟਿਡ ਬਰਫੀ ਅਤੇ ਕਾਜੂ ਪਿੰਨੀ 400 ਅਤੇ 800 ਗ੍ਰਾਮ ਦੀ ਪੈਕਿੰਗ ਵਿਚ ਵੀ ਉਪਲੱਬਧ ਕਰਵਾਏ ਗਏ ਹਨ।


