- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਸਰੋ ਨੇ ਸਫ਼ਲਤਾਪੂਰਵਕ ਭੇਜਿਆ ਜੀ.ਸੈਟ-29
ਚੇਨਈ – ਇਸਰੋ ਸਪੇਸ ’ਚ ਲਗਾਤਾਰ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਇਸੇ ਕੜੀ ਤਹਿਤ ਇਸਰੋ ਨੇ ਅੱਜ ਤਾਮਿਲਨਾਡੂ ਦੇ ਸ੍ਰੀਹਰੀਕੋਟਾ ਤੋਂ ਸੰਚਾਰ ਉਪਗ੍ਰਹਿ ਜੀ.ਐਸ.ਟੀ-29 ਨੂੰ ਸ਼ਾਮ 5:08 ਵਜੇ ਲਾਂਚ ਕੀਤਾ ਹੈ। ਸਪੇਸ ਵਿੱਚ ਭਾਰਤ ਲਈ ਇਹ ਇੱਕ ਹੋਰ ਵੱਡੀ ਸਫ਼ਲਤਾ ਹੈ। 3423 ਕਿੱਲੋਗ੍ਰਾਮ ਵਜ਼ਨ ਵਾਲਾ ਉਪਗ੍ਰਹਿ ਜੀ.ਐਸ.ਐਲ.ਵੀ-ਐਮ-ਕੇ.3-ਡੀ.2 ਦੀ ਮਦਦ ਨਾਲ ਸਤੀਸ਼ ਧਵਨ ਸਪੇਸ ਕੇਂਦਰ ਤੋਂ ਲਾਂਚ ਕੀਤਾ ਗਿਆ। ਇਸਰੋ ਮੁਤਾਬਿਕ ਲਾਂਚ ਹੋਣ ਤੋਂ ਬਾਅਦ ਇਹ ਧਰਤੀ ਤੋਂ ਕਰੀਬ 36 ਹਜ਼ਾਰ ਕਿਲੋਮੀਟਰ ਦੂਰ ਜਿਓਸਟੇਸ਼ਨਰੀ ਆਰਬਿਟ ’ਚ ਸਥਾਪਿਤ ਹੋਵੇਗਾ।


