’11 ਦਸੰਬਰ ਨੂੰ ਹੋ ਸਕਦੈ ਸੰਸਦ ਦਾ ਸਰਦ ਰੁੱਤ ਸੈਸ਼ਨ’

ਨਵੀਂ ਦਿੱਲੀ – ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੁੰਦੇ ਹੀ ਸੰਸਦ ਦਾ ਸਰਦ ਰੁੱਤ ਸੈਸ਼ਨ ਹੰਗਾਮੇਦਾਰ ਹੋਣ ਦੇ ਆਸਾਰ ਹਨ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ. ਸੀ. ਪੀ. ਏ.) ਨੇ 11 ਦਸੰਬਰ ਤੋਂ 8 ਜਨਵਰੀ ਤੱਕ ਸੰਸਦ ਦਾ ਸਰਦ ਰੁੱਤ ਸੈਸ਼ਨ ਕਰਨ ਦਾ ਸਿਫਾਰਿਸ਼ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਸੀ. ਸੀ. ਪੀ. ਏ. ਨੇ ਮੰਗਲਵਾਰ ਰਾਤ ਨੂੰ ਉਨ੍ਹਾਂ ਦੇ ਨਿਵਾਸ ‘ਤੇ ਮੁਲਾਕਾਤ ਕੀਤੀ ਸੀ ਅਤੇ ਸੈਸ਼ਨ ਦੀ ਤਰੀਕ ‘ਤੇ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਦੌਰਾਨ ਸੀ. ਸੀ. ਪੀ. ਏ. ਨੇ 11 ਦਸੰਬਰ ਤੋਂ 8 ਜਨਵਰੀ ਤਕ ਸਰਦ ਰੁੱਤ ਸੈਸ਼ਨ ਕਰਾਉਣ ਦੀ ਸਿਫਾਰਿਸ਼ ਕੀਤੀ।
ਕਿਉਂ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ ਹੰਗਾਮੇ ਵਾਲਾ – ਸੰਸਦ ਦਾ ਸਰਦ ਰੁੱਤ ਸੈਸ਼ਨ ਹੰਗਾਮੇ ਵਾਲਾ ਇਸ ਲਈ ਹੋਵੇਗਾ, ਕਿਉਂਕਿ ਵਿਰੋਧੀ ਧਿਰ ਰਾਫੇਲ ਸੌਦਾ, ਸੀ. ਬੀ. ਆਈ. ਵਿਵਾਦ, ਕਿਸਾਨ ਅਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਮੋਦੀ ਸਰਕਾਰ ਨੂੰ ਘੇਰੇਗਾ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਸੰਸਦ ਚਲਾਉਣ ‘ਚ ਸਹਿਯੋਗ ਮੰਗਿਆ ਸੀ। ਉੱਥੇ ਹੀ ਮੋਦੀ ਸਰਕਾਰ ਲਈ ਸਰਦ ਰੁੱਤ ਸੈਸ਼ਨ ਸ਼ਾਂਤੀਪੂਰਨ ਢੰਗ ਨਾਲ ਚਲਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਾਅਦ ਇਹ ਸਰਕਾਰ ਸਿਰਫ ਸੰਖੇਪ ਬਜਟ ਸੈਸ਼ਨ ਹੀ ਬੁਲਾ ਸਕੇਗੀ, ਜਿਸ ‘ਚ ਮਈ 2019 ਤਕ ਦਾ ਬਜਟ ਪਾਸ ਕਰਨਾ ਹੋਵੇਗਾ। ਸਰਕਾਰ ਇਸ ਦੌਰਾਨ ਪੈਂਡਿੰਗ ਕੁਝ ਜ਼ਰੂਰੀ ਬਿੱਲ ਨੂੰ ਪਾਸ ਕਰਾਉਣਾ ਚਾਹੇਗੀ, ਜਦਕਿ ਵਿਰੋਧੀ ਧਿਰ ਸਰਕਾਰ ਨੂੰ ਘੇਰਨਾ ਚਾਹੇਗਾ।

VIA PUNJAB