ਉਤਰਾਖੰਡ : ਬਸ ਖਡ ’ਚ ਡਿਗੀ, 12 ਦੀ ਮੌਤ

ਦੇਹਰਾਦੂਨ – ਉਤਰਾਖੰਡ ’ਚ ਐਤਵਾਰ ਨੂੰ ਉਤਰਕਾਸ਼ੀ-ਯਮੁਨੋਤਰੀ ਹਾਈਵੇਅ ’ਤੇ ਦੀਮਤਾ ਨੇੜ੍ਹੇ ਇਕ ਯਾਤਰੀ ਬਸ ਖਡ ’ਚ ਡਿਗ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਬਸ ’ਚ 20 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ ’ਤੇ ਪੁਜੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਜ਼ਖ਼ਮੀਆਂ ਨੂੰ ਬਸ ’ਚੋਂ ਬਾਹਰ ਕਢਿਆ ਗਿਆ। ਜ਼ਖ਼ਮੀਆਂ ਨੂੰ ਨੇੜੇ ਦੇ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

VIA PUNJAB