- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਮ੍ਰਿਤਸਰ ਨੇੜੇ ਨਿਰੰਕਾਰੀ ਭਵਨ ’ਤੇ ਗਰਨੇਡ ਹਮਲੇ ’ਚ 4 ਮੌਤਾਂ
ਹਮਲੇ ਪਿੱਛੇ ਅੱਤਵਾਦੀਆਂ ਦਾ ਹੱਥ : ਡੀ.ਜੀ.ਪੀ.
ਅੰਮ੍ਰਿਤਸਰ – ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ’ਚ ਸੰਤ ਨਿਰੰਕਾਰੀ ਮੰਡਲ ’ਚ ਅਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਨਿਰੰਕਾਰੀ ਭਵਨ ’ਚ ਸਤਿਸੰਗ ਦੌਰਾਨ ਦੋ ਨੌਜਵਾਨਾਂ ਨੇ ਗ੍ਰੇਨੇਡ ਬੰਬ ਸੁਟਿਆ ਤੇ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿਤਾ। ਇਸ ਘਟਨਾ ’ਚ 4 ਲੋਕਾਂ ਦੀ ਮੌਤ ਅਤੇ ਕਰੀਬ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਹਮਲੇ ਨੂੰ ਦਹਿਸ਼ਤੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਨਿਰੰਕਾਰੀ ਡੇਰੇ ’ਚ ਸਤਸੰਗ ਹੋ ਰਿਹਾ ਸੀ। ਬੰਬ ਧਮਾਕੇ ’ਚ ਮਾਰੇ ਗਏ ਤਿੰਨ ਵਿਅਕਤੀਆਂ ’ਚੋਂ ਇਕ ਵਿਅਕਤੀ ਸੁਖਦੇਵ ਕੁਮਾਰ ਪ੍ਰਚਾਰਕ, ਦਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਰਹੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਸੂਹੀਆ ਕੁਤੇ ਅਤੇ ਫੋਰੈਂਸਿਕ ਟੀਮ ਵੀ ਮੌਕੇ ਪਹੁੰਚੀ ਹੈ। ਪੰਜਾਬ ਪੁਲਿਸ ਵੱਲੋਂ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਪਿਛੇ ਕਸ਼ਮੀਰੀ ਅਤਵਾਦੀ ਜਾਕਿਰ ਮੂਸਾ ਦੀ ਸਾਜ਼ਿਸ਼ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਅਰੋੜਾ ਨੇ ਕਿਹਾ ਕਿ ਹਮਲੇ ਪਿਛੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਹੈ। ਸੂਬਾ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਜਾਂਚ ਅੱਤਵਾਦੀ ਹਮਲੇ ਦੇ ਰੂਪ ’ਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਹਮਲਾ ਕਿਸੇ ਇੱਕ ਵਿਅਕਤੀ ਉਪਰ ਨਹੀਂ, ਸਗੋਂ ਲੋਕਾਂ ਦੇ ਇਕੱਠ ’ਤੇ ਕੀਤਾ ਗਿਆ ਹੈ, ਸੋ ਮੁੱਢਲੀ ਜਾਂਚ ਵਿੱਚ ਅਸੀਂ ਇਸ ਹਮਲੇ ਨੂੰ ਅੱਤਵਾਦੀ ਕਾਰਵਾਈ ਹੀ ਮੰਨ ਰਹੇ ਹਾਂ। ਡੀ.ਜੀ.ਪੀ. ਨੇ ਕਿਹਾ ਕਿ ਜਾਂਚ ਲਈ ਕਲ੍ਹ ਐਨ.ਆਈ.ਏ. ਦੀ ਟੀਮ ਪਹੁੰਚ ਰਹੀ ਹੈ। ਉਧਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਇਸ ਹਮਲੇ ਪਿਛੇ ਖਾਲਿਸਤਾਨੀ ਜਾਂ ਕਸ਼ਮੀਰੀ ਅਤਵਾਦੀ ਹੋ ਸਕਦੇ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਕਤ ਸਥਾਨ ’ਤੇ ਆਏ ਅਤੇ ਗੇਟ ਦੇ ਬਾਹਰ ਖੜ੍ਹੇ ਸੇਵਾਦਾਰਾਂ ਨੂੰ ਪਿਸਤੌਲ ਦੀ ਨੌਕ ’ਤੇ ਲੈ ਕੇ ਅੰਦਰ ਦਾਖ਼ਲ ਹੋ ਗਏ। ਸਤਿਸੰਗ ਹਾਲ ’ਚ ਪਹੁੰਚਦੇ ਹੀ ਦਰਵਾਜ਼ੇ ਨੇੜ੍ਹੇ ਖੜ੍ਹੇ ਹੋ ਕੇ ਗ੍ਰੇਨੇਡ ਸੁਟ ਦਿਤਾ। ਇਹ ਗ੍ਰੇਨੇਡ ਸਟੇਜ ’ਤੇ ਨਾ ਡਿਗ ਕੇ ਜ਼ਮੀਨ ’ਤੇ ਡਿਗ ਗਿਆ ਅਤੇ ਫ਼ਿਰ ਜ਼ੋਰਦਾਰ ਧਮਾਕਾ ਹੋ ਗਿਆ। ਇਸੇ ਦੌਰਾਨ ਉਥੇ ਹਫੜਾ-ਦਫੜੀ ਮਚ ਗਈ। ਪ੍ਰਤਖਦਰਸ਼ੀ ਉਤਮ ਸਿੰਘ ਨੇ ਦਸਿਆ ਕਿ ਐਤਵਾਰ ਸਵੇਰੇ 11 ਕੁ ਵਜੇ ਦੋ ਮੋਟਰਸਾਈਕਲ ਸਵਾਰ ਨਿਰੰਕਾਰੀ ਭਵਨ ਦੇ ਡੇਰੇ ਦੇ ਮੁਖ ਗੇਟ ਕੋਲ ਆਏ। ਉਸ ਸਮੇਂ ਉਤਮ ਸਿੰਘ ਦੀ ਧੀ ਉਥੇ ਹੀ ਖੜ੍ਹੀ ਸੀ, ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਪਿਸਤੌਲ ਤਾਣ ਦਿਤਾ, ਜਿਸ ਨੂੰ ਦੇਖ ਉਹ ਡਰ ਕੇ ਅੰਦਰ ਭਜ ਗਈ। ਉਤਮ ਸਿੰਘ ਨੇ ਦਾਅਵਾ ਕੀਤਾ ਕਿ ਨਕਾਬਪੋਸ਼ਾਂ ਨੇ ਫ਼ਾਇਰਿੰਗ ਕੀਤੀ ਤੇ ਗਰਨੇਡ ਸੁਟ ਕੇ ਫ਼ਰਾਰ ਹੋ ਗਏ। ਜਦੋਂ ਕਿ ਆਈ.ਜੀ. ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ ਨੇ ਫਾਇਰਿੰਗ ਦਾ ਖੰਡਨ ਕੀਤਾ ਹੈ। ਉਨ੍ਹਾਂ ਦਹਿਸ਼ਤਗਰਦ ਜ਼ਾਕਿਰ ਮੂਸਾ ਦਾ ਇਸ ਘਟਨਾ ਸਬੰਧ ਵੀ ਖਾਰਜ ਕਰ ਦਿਤਾ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੇ ਵਾਲ ਕਟੇ ਹੋਏ ਸਨ ਤੇ ਉਮਰ ਦੇ ਹਿਸਾਬ ਨਾਲ ਉਹ ਕਾਫ਼ੀ ਜਵਾਨ ਦਿਸ ਰਹੇ ਹਨ,। ਦੋਵਾਂ ਹਮਲਾਵਰਾਂ ਨੇ ਮੂੰਹ ’ਤੇ ਰੁਮਾਲ ਬੰਨ੍ਹੇ ਹੋਏ ਸਨ। ਜ਼ਿਕਰਯੋਗ ਹੈ ਕਿ ਖ਼ੁਫ਼ੀਆ ਏਜੰਸੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ’ਚ ਦਹਿਸ਼ਤਗਰਦਾਂ ਦੇ ਮੌਜੂਦ ਹੋਣ ਦਾ ਅਲਰਟ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ ਖ਼ਤਰਨਾਕ ਅਤਵਾਦੀ ਜ਼ਾਕਿਰ ਮੂਸਾ ਨੂੰ ਵੀ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ। ਅਜਿਹਾ ਹੀ ਹਥਗੋਲਾ ਧਮਾਕਾ ਸਤੰਬਰ ਮਹੀਨੇ ਦੌਰਾਨ ਜਲੰਧਰ ਦੇ ਮਕਸੂਦਾਂ ਥਾਣੇ ’ਚ ਵੀ ਹੋਇਆ ਸੀ। ਪਿਛਲੇ ਦਿਨੀਂ ਕੁਝ ਹਥਿਆਰਬੰਦ ਸ਼ਕੀ ਵਿਅਕਤੀਆਂ ਨੇ ਪਠਾਨਕੋਟ ਤੋਂ ਗਡੀ ਵੀ ਖੋਹੀ ਸੀ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁਤਰ ਅਮਰਜੀਤ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਕੁਮਾਰ ਪੁਤਰ ਕੰਸਰਾਜ ਵਾਸੀ ਮੀਰਾਂਕੋਟ, ਕੁਲਦੀਪ ਸਿੰਘ ਪੁਤਰ ਜੋਗਿੰਦਰ ਸਿੰਘ ਬਗਨਕਲਾਂ ਦੇ ਰੂਪ ’ਚ ਹੋਈ ਹੈ। ਉਥੇ ਹੀ ਨਿਜੀ ਹਸਪਤਾਲ ’ਚ ਭੇਜੇ ਗਏ ਜ਼ਖ਼ਮੀਆਂ ’ਚ ਸਰਬਜੀਤ ਸਿੰਘ, ਅਵਤਾਰ ਸਿੰਘ, ਕਸ਼ਮੀਰ ਕੌਰ, ਗੁਰਪਿਆਰ ਸਿੰਘ, ਮਹਿਕਜੀਤ ਕੌਰ, ਸੁਖਵਿੰਦਰ ਕੌਰ, ਦਿਲਸ਼ੇਰ ਸਿੰਘ, ਸਤਿੰਦਰ ਕੁਮਾਰ, ਦੇਸਾ ਸਿੰਘ ਸ਼ਾਮਿਲ ਹਨ।ਅੰਮ੍ਰਿਤਸਰ ਹਮਲੇ ਤੋਂ ਬਾਅਦ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਦੁਖ ਪ੍ਰਗਟਾਉਂਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਹਮਲੇ ’ਚ ਮਾਰੇ ਗਏ ਨਿਰਦੋਸ਼ ਅਤੇ ਜ਼ਖ਼ਮੀ ਲੋਕਾਂ ਦੇ ਪਰਿਵਾਰ ਵਾਲਿਆਂ ਲਈ ਮੇਰੀ ਹਮਦਰਦੀ ਹੈ। ਰਾਜਨਾਥ ਸਿੰਘ ਵਲੋਂ ਜ਼ਖ਼ਮੀਆਂ ਦੀ ਤੇਜ਼ੀ ਨਾਲ ਬਹਾਲੀ ਲਈ ਅਰਦਾਸ ਵੀ ਕੀਤੀ ਹੈ।।ਇਸ ਤੋਂ ਇਲਾਵਾ ਬੰਬ ਧਮਾਕੇ ਦੇ ਹਮਲੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5-5 ਲਖ ਰੁਪਏ ਮੁਆਵਜ਼ਾ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਵਲੋਂ ਇਸ ਮਾਮਲੇ ਸਬੰਧੀ ਉਚ ਪਧਰੀ ਬੈਠਕ ਬੁਲਾਈ ਗਈ ਅਤੇ ਉਹਨਾਂ ਡੀ.ਜੀ.ਪੀ. ਕਾਨੂੰਨ ਵਿਵਸਥਾ ਅਤੇ ਡੀ.ਜੀ.ਪੀ. ਇੰਟੈਲੀਜੇਂਸ ਨੂੰ ਗਠਨ ਸਥਾਨ ’ਤੇ ਪਹੁੰਚ ਜਾਂਚ ਕਰਨ ਦੇ ਆਦੇਸ਼ ਦੇ ਦਿਤੇ।


