ਭੀੜ ਹੱਤਿਆ ਦੀਆਂ ਘਟਨਾਵਾਂ ਲਈ ਭਾਜਪਾ ਜ਼ਿੰਮੇਵਾਰ: ਮਮਤਾ ਬੈਨਰਜੀ

ਕੋਲਕੱਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ ਵਿੱਚ ਕੁੱਟਮਾਰ ਕਰਕੇ ਹੱਤਿਆ ਦੀਆਂ ਘਟਨਾਵਾਂ ਵਿੱਚ ਵਾਧੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਿਰਫ ਨਿੰਦਿਆਂ ਕਰਨ ਦੀ ਬਜਾਏ ਭਾਜਪਾ ਨੂੰ ਆਪਣੇ ਨੇਤਾਵਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ| ਉਨ੍ਹਾਂ ਨੇ ਸੂਬਾ ਸਕੱਤਰੇਤ ਵਿੱਚ ਮੀਡੀਆ ਨੂੰ ਕਿਹਾ ਕਿ ਰਾਜਨਾਥ (ਕੇਂਦਰੀ ਗ੍ਰਹਿ ਮੰਤਰੀ) ਨੇ ਸੰਸਦ ਵਿੱਚ ਘਟਨਾ ਦੀ ਨਿੰਦਿਆ ਕੀਤੀ ਪਰ ਨਿੰਦਿਆ ਕਰਨ ਦੀ ਬਜਾਏ ਉਹ ਉੱਪਰ ਤੋਂ ਲੈ ਕੇ ਹੇਠਾਂ ਤੱਕ ਆਪਣੇ ਨੇਤਾਵਾਂ ਨੂੰ ਕੰਟਰੋਲ ਕਿਉਂ ਨਹੀਂ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਹ ਸਿਰਫ ਉਨ੍ਹਾਂ ਦੇ ਨਫਰਤ ਭਰੀ ਮੁਹਿੰਮ ਕਾਰਨ ਹੋਇਆ ਹੈ ਕਿ ਇੰਨੇ ਸਾਰੇ ਲੋਕ ਮਾਰੇ ਗਏ ਹਨ| ਇਸ ਦੀ ਸ਼ੁਰੂਆਤ ਘਰ ਤੋਂ ਹੋਣੀ ਚਾਹੀਦੀ ਹੈ|

VIA PUNJAB