- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਨੂੰ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ਮਿਲਿਆ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’ ਐਵਾਰਡ
ਮੁੱਖ ਮੰਤਰੀ ਪੰਜਾਬ ਵੱਲੋਂ ਖੇਤੀਬਾੜੀ ਦੇ ਵਿਕਾਸ ਲਈ ਕੀਤੇ ਯਤਨਾਂ ਨੂੰ ਵਿਚਾਰਦਿਆਂ ਪੰਜਾਬ ਦੀ ਐਵਾਰਡ ਲਈ ਹੋਈ ਚੋਣ
ਨਵੀਂ ਦਿੱਲੀ – ਭਾਰਤ ਦੇ ਖਾਧ ਭੰਡਾਰ ਵੱਜੋਂ ਜਾਣੇ ਜਾਂਦੇ ਪੰਜਾਬ ਸੂਬੇ, ਜਿਸ ਵੱਲੋਂ ਮੁਲਕ ਅੰਦਰ ਕਣਕ ਦੀ ਕੁੱਲ ਪੈਦਾਵਾਰ ‘ਚ 19 ਫੀਸਦੀ, ਝੋਨੇ ‘ਚ 11 ਫੀਸਦ ਅਤੇ ਕਪਾਹ ਦੀ ਕੁੱਲ ਪੈਦਾਵਾਰ ਅੰਦਰ 5 ਫੀਸਦ ਯੋਗਦਾਨ ਪਾਇਆ ਜਾ ਰਿਹਾ ਹੈ, ਨੂੰ ਅੱਜ ਨਵੀਂ ਦਿੱਲੀ ਵਿਖੇ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਵੱਲੋਂ ਪਿਛਲੇ ਚਾਰ ਦਹਾਕਿਆਂ ਤੋਂ ਕੇਂਦਰੀ ਖਾਧ ਭੰਡਾਰ ਪੂਲ ਅੰਦਰ ਝੋਨੇ ਦਾ 25 ਤੋਂ 50 ਫੀਸਦ ਅਤੇ ਕਣਕ ਦਾ 38 ਤੋਂ 75 ਫੀਸਦ ਯੋਗਦਾਨ ਪਾਇਆ ਜਾ ਰਿਹਾ ਹੈ। ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਐਮ. ਵੈਂਕਈਆ ਨਾਇਡੂ ਵੱਲੋਂ ਦਿੱਤੇ ਗਏ ਇਸ ਐਵਾਰਡ ਨੂੰ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਸ੍ਰੀ ਵਿਸਵਾਜੀਤ ਖੰਨਾ ਅਤੇ ਰੈਜੀਡੈਂਟ ਕਮਿਸ਼ਨਰ (ਪੰਜਾਬ ਭਵਨ, ਨਵੀਂ ਦਿੱਲੀ) ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਸੰਮੇਲਨ ਦੌਰਾਨ ਪ੍ਰਾਪਤ ਕੀਤਾ ਗਿਆ। ਸ੍ਰੀ ਖੰਨਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀਬਾੜੀ ਖੇਤਰ ਅੰਦਰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਕਿਸਾਨਾਂ ਦੀ ਕਰਜ਼ ਮੁਆਫੀ, ਫਸਲੀ ਵਿਭਿੰਨਤਾ ਅਤੇ ਹੋਰ ਅਹਿਮ ਸੁਧਾਰਾ ਲਈ ਕੀਤੇ ਗਏ ਯਤਨਾਂ ਨੂੰ ਵਿਚਾਰਦਿਆਂ ਸੂਬੇ ਦੀ ਇਸ ਐਵਾਰਡ ਲਈ ਚੋਣ ਹੋਈ ਹੈ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਰਾਜ ਕਿਸਾਨ ਕਮਿਸ਼ਨ ਨੂੰ ਸੂਬਾ ਸਰਕਾਰ ਵੱਲੋਂ ਕਿਸਾਨੀ ਆਮਦਨ ਵਿੱਚ ਵਾਧਾ ਕਰਨ ਲਈ ਨੀਤੀ ਤਿਆਰ ਕਰਨ ਦਾ ਕੰਮ ਸੌਂਪਿਆ ਜਾ ਚੁੱਕਿਆ ਹੈ। ਇਸੇ ਤਰਾਂ ਫਸਲਾਂ ਦੀ ਰਹਿੰਦ-ਖੂੰਹਦ ਦੇ ਢੁੱਕਵੇਂ ਪ੍ਰਬੰਧਨ ਲਈ ਚੱਲ ਰਹੇ ਵਿੱਤੀ ਵਰੇ ਦੌਰਾਨ ਪੰਜਾਬ ਸਰਕਾਰ ਵੱਲੋਂ 269 ਕਰੋੜ ਦਾ ਬਜਟ ਰੱਖਿਆ ਗਿਆ ਹੈ ਜਦਕਿ ਅਗਲੇ ਵਰੇ ਲਈ ਇਹ ਬਜਟ 395 ਕਰੋੜ ਹੋਵੇਗਾ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਫਸਲੀ ਰਹਿੰਦਾ ਖੂੰਹਦ ਦੇ ਢੁੱਕਵੇਂ ਪ੍ਰਬੰਧਨ ਲਈ 27 ਹਜ਼ਾਰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਅਗਲੇ ਵਰੇ ਇਹ ਟੀਚਾ ਹੋਰ 30 ਹਜ਼ਾਰ ਮਸ਼ੀਨਾ ਮੁਹੱਈਆ ਕਰਵਾਉਣ ਦਾ ਤੈਅ ਕੀਤਾ ਗਿਆ ਹੈ। ਇਨਾਂ ਵਿੱਚੋਂ 4054 ਮਸ਼ੀਨਾ ਖੇਤੀ ਕੇਂਦਰਾਂ ਨੂੰ 80 ਫੀਸਦ ਸਬਸਿਡੀ ਅਤੇ ਬਾਕੀ ਮਸ਼ੀਨਾਂ ਵਿਅਕਤੀਗਤ ਤੌਰ ‘ਤੇ 50 ਫੀਸਦੀ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ 2017-18 ਦੌਰਾਨ ਪੰਜਾਬ ਅੰਦਰ ਖਾਧ ਪਦਾਰਥਾਂ ਦੀ ਪੈਦਾਵਾਰ 31.7 ਮਿਲੀਅਨ ਮੀਟਰਿਕ ਟਨ ਸੀ ਅਤੇ ਇਸੇ ਤਰਾਂ ਪਿਛਲੇ ਵਰੇ ਪੰਜਾਬ ਵੱਲੋਂ ਝੋਨੇ ਦੀ ਰਿਕਾਰਡ ਪੈਦਾਵਾਰ 199.72 ਲੱਖ ਮੀਟਰਿਕ ਟਨ ਸੀ। ਇਸੇ ਤਰਾਂ 2017-18 ਦੌਰਾਨ ਪੰਜਾਬ ਅੰਦਰ ਕਣਕ ਦੀ ਕੁੱਲ ਪੈਦਾਵਾਰ 178.30 ਲੱਖ ਮੀਟਰਿਕ ਟਨ ਸੀ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਚਾਲੂ ਕੀਤੀ ਗਈ ਜਿਸ ਤਹਿਤ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਗਿਆ। ਇਸ ਤਹਿਤ ਹੁਣ ਤੱਕ 1738 ਕਰੋੜ ਰੁਪਏ ਦੀ ਅਦਾਇਗੀ ਕਰਕੇ 3.07 ਲੱਖ ਕਿਸਾਨਾਂ ਦਾ ਸਹਿਕਾਰੀ ਬੈਂਕਾ ਦਾ ਕਰਜ਼ਾ ਮੁਆਫ ਕੀਤਾ ਗਿਆ। ਇਸੇ ਤਰਾਂ 1.41 ਲੱਖ ਦਰਮਿਆਨੇ ਵਰਗ ਦੇ ਕਿਸਾਨਾਂ ਦਾ 1185 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਸਕੀਮ ਤਹਿਤ 93 ਹਜ਼ਾਰ ਛੋਟੇ ਕਿਸਾਨ, ਜਿਨਾਂ ਸਿਰ ਸਹਿਕਾਰੀ ਬੈਂਕਾਂ ਦਾ ਕਰਜ਼ ਹੈ, ਨੂੰ ਸਕੀਮ ਦੇ ਤੀਜੇ ਗੇੜ ਦੌਰਾਨ 750 ਕਰੋੜ ਰੁਪਏ ਦੇ ਕਰਜ਼ੇ ਦੀ ਮੁਆਫੀ ਮਿਲੇਗੀ। ਇਸੇ ਤਰਾਂ 51023 ਛੋਟੇ ਕਿਸਾਨਾਂ ਨੂੰ ਚੌਥੇ ਗੇੜ ਦੌਰਾਨ 175.69 ਕਰੋੜ ਦੇ ਕਮਰਸ਼ੀਅਲ ਬੈਂਕਾਂ ਦੇ ਕਰਜ਼ੇ ਤੋਂ ਮੁਆਫੀ ਮਿਲੇਗੀ। ਸ੍ਰੀ ਖੰਨਾ ਨੇ ਦੱਸਿਆ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 1000 ਹੈਕਟੇਅਰ ਦੇ ਮੱਕੀ ਡੈਮੋਨਸਟਰੇਸ਼ਨ ਲਈ ਪ੍ਰਤੀ ਹੈਕਟੇਅਰ 23500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸੇ ਤਰਾਂ ਜ਼ਮੀਨੀ ਗੁਣਵੱਤਾ ਲਈ ਚੱਲ ਰਹੀ ਸੁਆਇਲ ਹੈਲਥ ਕਾਰਡ ਸਕੀਮ ਤਹਿਤ ਹੁਣ ਤੱਕ 12.51 ਲੱਖ ਕਿਸਾਨਾਂ ਨੂੰ ਸਤੰਬਰ 2018 ਤੱਕ ਇਹ ਕਾਰਡ ਵੰਡੇ ਜਾ ਚੁੱਕੇ ਹਨ। ਕਿਸਾਨਾਂ ਨੂੰ ਖੇਤੀ-ਰਸਾਇਣਾਂ ਦੀ ਢੁੱਕਵੀਂ ਵਰਤੋ ਲਈ ਸੁਚੇਤ ਕਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸਦੇ ਨਤੀਜੇ ਸਦਕਾ ਕਿਸਾਨਾਂ ਨੂੰ ਇਸ ਵਰੇ ਬਾਸਮਤੀ ਦਾ ਢੁੱਕਵਾਂ ਮੁੱਲ ਪ੍ਰਾਪਤ ਹੋਣ ‘ਚ ਕਾਮਯਾਬੀ ਮਿਲੀ ਹੈ। ਇਸੇ ਤਰਾਂ ਫਸਲੀ ਨੁਕਸਾਨ ਤਹਿਤ ਵੀ ਵਿੱਤੀ ਸਹਾਇਤਾ ਪ੍ਰਤੀ ਏਕੜ 8 ਹਜ਼ਾਰ ਤੋਂ ਵਧਾਕੇ 12 ਹਜ਼ਾਰ ਕਰ ਦਿੱਤੀ ਗਈ ਹੈ।


