ਕੁਲਗਾਮ ਵਿੱਚ ਸੈਨਾ ਦੇ ਕੈਂਪ ਤੇ ਅੱਤਵਾਦੀ ਹਮਲਾ, 1 ਨਾਗਰਿਕ ਜ਼ਖਮੀ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਨੇ ਅੱਜ ਸਵੇਰੇ ਸੈਨਾ ਦੇ ਕੈਂਪ ਤੇ ਹਮਲਾ ਕਰ ਦਿੱਤਾ| ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਪਰ ਅੱਤਵਾਦੀ ਭੱਜਣ ਵਿੱਚ ਸਫਲ ਹੋ ਗਏ| ਇਸ ਹਮਲੇ ਵਿੱਚ ਸਥਾਨਕ ਨਾਗਰਿਕ ਜ਼ਖਮੀ ਹੋ ਗਿਆ| ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਸਰਚ ਅਪ੍ਰੇਸ਼ਨ ਜਾਰੀ ਹੈ| ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਕੁਲਗਾਮ ਵਿੱਚ ਸਕਾਸਟ ਰਿਸਰਚ ਸੈਂਟਰ ਸਥਿਤ ਸੈਨਾ ਦੇ ਕੈਂਪ ਤੇ ਗੋਲੀਬਾਰੀ ਕੀਤੀ| ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਅੰਤਰਰਾਸ਼ਟਰੀ ਸੀਮਾ ਅਤੇ ਕੰਟਰੋਲ ਰੇਖਾ ਪਾਰ ਪਾਕਿਸਤਾਨੀ ਸੀਮਾ ਵਿੱਚ ਲਸ਼ਕਰ, ਜੈਸ਼ ਅਤੇ ਹਿਜ਼ੁਬਲ ਮੁਜਾਹਦੀਨ ਦੇ ਲਗਭਗ 24 ਅੱਤਵਾਦੀਆਂ ਸਨਾਈਪਰ ਹਮਲੇ ਅਤੇ ਬੈਟ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਪੀ. ਓ. ਕੇ. ਦੇ ਵੱਖਰੇ-ਵੱਖਰੇ ਲਾਂਚਿੰਗ ਪੈਡ ਤੇ ਤਿਆਰ ਬੈਠੇ ਹਨ| ਇਨ੍ਹਾਂ ਦੇ ਲਈ ਕਵਰ ਫਾਇਰਿੰਗ, ਵਰਦੀ ਸਾਜੋ ਸਮਾਨ ਦਾ ਇੰਤਜ਼ਾਮ ਪਾਰ ਏਜੰਸੀਆਂ ਨੇ ਕੀਤਾ ਹੈ| ਰਿਪੋਰਟ ਮੁਤਾਬਕ ਹਿਜ਼ੁਬਲ ਮੁਜਾਹਦੀਨ ਦੇ 5 ਸਨਾਈਪਰ ਪੀ. ਓ. ਕੇ. ਮਿਲਕਹਾਊਸ ਵਿੱਚ ਲਾਂਚ ਪੈਡ ਤੇ ਮੌਜੂਦ ਹਨ| ਕਲਸੀਆਨ ਅਤੇ ਰੁਮਾਲਾਧਾਰਾ ਵਿੱਚ ਲਸ਼ਕਰ ਦੇ 5 ਸਨਾਈਪਰ ਗਾਈਡ ਸਰਦਾਰ ਗੁਜਰ ਦੇ ਨਾਲ ਲਾਂਚ ਪੈਡ ਤੇ ਮੌਜੂਦ ਹਨ| ਇਸ ਤੋਂ ਇਲਾਵਾ 6 ਲਸ਼ਕਰ ਅੱਤਵਾਦੀਆਂ ਦਾ ਇਕ ਵੱਖਰਾ ਸਮੂਹ ਗਾਈਡ ਅਰਸ਼ਦ ਖਾਨ ਦੀ ਅਗਵਾਈ ਵਿੱਚ ਪੀ.ਓ. ਕੇ. ਦੇ ਬਟਾਲ ਪਿੰਡ ਵਿੱਚ ਕੈਂਪ ਕਰ ਰਿਹਾ ਹੈ ਪਰ 7-8 ਜੈਸ਼ ਅੱਤਵਾਦੀਆਂ ਦਾ ਸਮੂਹ ਪੀ. ਓ. ਕੇ. ਦੇ ਨਟਰ ਪਿੰਡ ਵਿੱਚ ਰੁਕਿਆ ਹੋਇਆ ਹੈ| ਭਾਰਤੀ ਏਜੰਸੀਆਂ ਨੂੰ ਡਰ ਹੈ ਕਿ ਇਹ ਸਾਰੇ ਅੱਤਵਾਦੀ ਸਨਾਈਪਰ ਹਮਲਿਆਂ ਵਿੱਚ ਸਿਖਲਾਈ ਪ੍ਰਾਪਤ ਹਨ|

VIA PUNJAB