ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਇੱਕ ਗੰਭੀਰ ਜ਼ਖਮੀ

ਬਾਜਾਖਾਨਾ – ਇੱਥੋਂ ਨਜਦੀਕੀ ਪਿੰਡ ਗੋਦਾਰਾ ਕੋਲ ਕੋਮੀ ਸ਼ਾਹ ਮਾਰਗ ਨੰਬਰ 54 ਤੇ ਇੱਕ ਮੋਟਰ ਸਾਇਕਲ ਅਤੇ ਕਾਰ ਦੀ ਆਪਸੀ ਟੱਕਰ ਵਿੱਚ ਇੱਕ ਨੋਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸ਼ਾਰ ਸੁਖਦੀਪ ਸਿੰਘ। 20-22 ਸਾਲ ‘ ਪੁੱਤਰ ਹਰਨੇਕ ਸਿੰਘ ਕੌਮ ਬੋਰੀਆ ਸਿੱਖ ਵਾਸੀ ਦਬੜ੍ਹੀਖਾਨਾ ਆਪਣੇ ਮੋਟਰ ਸਾਇਕਲ ਨੰ. ਪੀ. ਬੀ .03 ਬੀ -7240 ਤੇ ਸਵਾਰ ਹੋਕੇ ਆਪਣੇ ਪਿੰਡ ਤੋ ਕੋਟਕਪੂਰਾ ਵੱਲ ਜਾ ਰਿਹਾ ਸੀ । ਕਿ ਅਚਾਨਕ ਪਿੱਛੇ ਤੋ ਆ ਰਹੀ ਇੱਕ ਸੈਟਰੋ ਕਾਰ ਨੰਬਰ ਪੀ . ਬੀ 65-4142 ਦਾ ਅਗਲਾ ਟਾਇਰ ਫਟ ਜਾਣ ਕਾਰਨ ਸੰਤੁਲਨ ਵਿਗੜ ਜਾਣ ਕਰਕੇ ਮੋਟਰ ਸਾਇਕਲ ਦੇ ਪਿਛਲੇ ਪਾਸੇ ਟੱਕਰ ਵੱਜਣ ਕਾਰਨ ਇੱਕ ਨੋਜਵਾਨ ਮੋਟਰਸਾਇਕਲ ਤੋ ਡਿੱਗ ਪਿਆ ਅਤੇ ਤੇਜ ਰਫਤਾਰ ਕਾਰ ਮ੍ਰਿਤਕ ਦੇ ਸਿਰ ਉਪਰੋ ਦੀ ਕਾਰ ਦਾ ਟਾਇਰ ਲੰਘ ਗਿਆ। ਮੌਕੇ ਤੇਮੋਟਰ ਸਾਇਕਲ ਸਵਾਰ ਦੀ ਮੌਤ ਹੋ ਗਈ ਅਤੇ ਜਦੋਕਿ ਮੋਟਰ ਸਾਇਕਲ ਸਵਾਰ ਦੇ ਦੂਸਰੇ ਸਾਥੀ ਨੂੰ ਜਖਮੀ ਹਾਲਤ ਵਿੱਚ ਕੋਟਕਪੂਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ । ਹਾਦਸੇ ਵਾਲੀ ਜਗ੍ਹਾ ਤੇ ਪੁਲਿਸ ਥਾਣਾ ਬਾਜਾਖਾਨਾ ਦੇ ਇੰਚਾਰਜ ਗੁਰਮੀਤ ਸਿੰਘ ਆਪਣੀ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਰ ਚਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਗਈ ।

VIA PUNJAB