- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ
ਨਵੀਂ ਦਿਲੀ – ਵੀ.ਵੀ.ਆਈ.ਪੀ. ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਕਥਿਤ ਦੋਸ਼ੀ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ ਯੂ.ਏ.ਈ. ਵਲੋਂ ਭਾਰਤ ਹਵਾਲੇ ਕੀਤੇ ਜਾਣ ਮਗਰੋਂ ਇਕ ਦਿਨ ਬਾਅਦ ਬੁਧਵਾਰ ਨੂੰ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ’ਚ ਉਸਨੂੰ ਪੇਸ਼ ਕੀਤਾ ਗਿਆ। ਜਿਥੇ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਮਿਸ਼ੇਲ ਨੂੰ 5 ਦਿਨਾਂ ਦੀ ਸੀ.ਬੀ.ਆਈ. ਰਿਮਾਂਡ ’ਤੇ ਭੇਜ ਦਿਤਾ ਹੈ। ਸੀ.ਬੀ.ਆਈ. ਨੇ 54 ਸਾਲਾ ਕ੍ਰਿਸਟੀਨ ਮਿਸ਼ੇਲ ਨੂੰ 14 ਦਿਨਾਂ ਦੇ ਰਿਮਾਂਡ ’ਤੇ ਸੌਂਪਣ ਦੀ ਅਪੀਲ ਕੀਤੀ ਸੀ, ਜਦੋਂ ਕਿ 5 ਦਿਨਾਂ ਦਾ ਸੀ.ਬੀ.ਆਈ. ਰਿਮਾਂਡ ਹੀ ਮਿਲ ਸਕਿਆ। ਸੀ.ਬੀ.ਆਈ. ਨੇ ਕਿਹਾ ਕਿ ਇਹ 3600 ਕਰੋੜ ਰੁਪਏ ਦਾ ਘੁਟਾਲਾ ਹੈ। ਇਸ ਵਿਚ ਕਈ ਵਡੇ ਨਾਂਅ ਸਾਹਮਣੇ ਆ ਸਕਦੇ ਹਨ। ਇਸ ਲਈ ਇਸ ਮਾਮਲੇ ਨਾਲ ਸਬੰਧਿਤ ਸਬੂਤ ਇਕਠੇ ਕਰਨ ਲਈ ਵਾਧੂ ਸਮਾ ਚਾਹੀਦਾ ਹੈ। ਯ ਏ.ਈ. ਦੀ ਸਿਖਰ ਅਦਾਲਤ ਨੇ ਪਿਛਲੇ ਮਹੀਨੇ ਮਿਸ਼ੇਲ ਦੀ ਹਵਾਲਗੀ ਦੇ ਹੇਠਲੀ ਅਦਾਲਤ ਦੇ ਫੈਸਲੇ ਤੇ ਮੋਹਰ ਲਗਾਈ ਸੀ। ਮਿਸ਼ੇਲ ਇਸ ਘੁਟਾਲੇ ਦੇ ਤਿੰਨ ਵਿਚੋਲਿਆਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਸੀ.ਬੀ.ਆਈ. ਅਤੇ ਈ.ਡੀ. ਦਾ ਦੋਸ਼ ਹੈ ਕਿ ਮਿਸ਼ੇਲ ਤੋਂ ਇਲਾਵਾ ਗੁੜਦੋ ਅਤੇ ਕਾਰਲੋ ਗੇਰੋਸਾ ਦਾ ਵੀ ਰਿਸ਼ਵਤ ਦੀ ਰਕਮ ਸੌਦੇ ਨਾਲ ਜੁੜੇ ਲੋਕਾਂ ਤਕ ਪਹੁੰਚਾਉਣ ਵਿਚ ਹਥ ਹੈ। ਦਸਣਯੋਗ ਹੈ ਕਿ ਕਾਂਗਰਸ ਦੀ ਯੂ.ਪੀ.ਏ. ਸਰਕਾਰ ਦੌਰਾਨ ਫਰਵਰੀ 2010 ’ਚ 12 ਵੀ.ਵੀ.ਆਈ. ਹੈਲੀਕਾਪਟਰਾਂ ਦੀ ਖਰੀਦ ਫ਼ਰੋਖਤ ਨੂੰ ਲੈ ਕੇ ਅਗਤਸਾ ਨਾਲ ਕਰਾਰ ਹੋਇਆ ਸੀ।


