- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਨੂੰਹ ਦੇ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਨੂੰਹ ਦੇ ਫਿਰੋਜਪੁਰ ਝਿਰਕਾ ਦੇ ਪਿੰਡ ਕੌਲ ਵਾਸੀ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਲਈ 5 ਲੱਖ ਰੁਪਏ ਦੀ ਮਦਦ ਰਕਮ ਦਾ ਐਲਾਨ ਕੀਤਾ׀ ਇਸ ਤਰ੍ਹਾਂ, ਹਰਿਆਣਾ ਵਕਫ ਬੋਰਡ ਦੇ ਚੇਅਰਮੈਨ ਰਹਿਸਾ ਖਾਨ ਨੇ ਵੀ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਲਈ 3 ਲੱਖ ਰੁਪਏ ਦੀ ਮਦਦ ਰਕਮ ਦੇਣ ਦਾ ਐਲਾਨ ਕੀਤਾ׀ ਇਸ ਤਰ੍ਹਾਂ ਨਾਲ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੁਲ 8 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ׀ ਵਰਣਨਯੋਗ ਹੈ ਕਿ ਪਿਛਲੇ ਦਿਨੀਂ ਰਕਬਰ ਖਾਨ ਉਰਫ ਅਕਬਰ ਖਾਨ ਦੀ ਰਾਜਸਥਾਨ ਦੇ ਅਲਵਰ ਦੇ ਰਾਮਗੜ ਖੇਤਰ ਵਿਚ ਗਾਂ ਤੇ ਬਛੜਾ ਲਿਆਉਂਦੇ ਸਮੇਂ ਭੀੜ ਵੱਲੋਂ ਹੱਤਿਆ ਕਰ ਦਿੱਤੀ ਸੀ׀ ਰਕਬਰ ਖਾਨ ਉਰਫ ਅਕਬਰ ਖਾਨ ਜਿਲਾ ਨੂੰਹ ਦੇ ਫਿਰੋਜਪੁਰ ਝਿਰਕਾ ਦੇ ਪਿੰਡ ਕੌਲ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਚਾਰ ਕੁੜੀਆਂ ਤੇ ਤਿੰਨ ਬੇਟੇ ਹਨ׀ ਇਸ ਮਾਮਲੇ ਦੀ ਅਜੇ ਜਾਂਚ ਜਾਰੀ ਹੈ


