ਕਪਤਾਨ ਦੀ ਬਦੌਲਤ ਮਿਲੀ ਹੈਟ੍ਰਿਕ: ਬੁਮਰਾਹ

ਕਪਤਾਨ ਦੀ ਬਦੌਲਤ ਮਿਲੀ ਹੈਟ੍ਰਿਕ: ਬੁਮਰਾਹ

ਕਿਫ਼ਾਇਤੀ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਬੱਲੇਬਾਜ਼ੀ ਦੀਆਂ ਧੱਜੀਆਂ ਉਡਾਉਣ ਵਾਲੇ ਜਸਪ੍ਰੀਤ ਬੁਮਰਾਹ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਕਿਹਾ ਕਿ ਇਹ ਹੈਟ੍ਰਿਕ ਉਸ ਦੀ ਬਦੌਲਤ ਮਿਲੀ ਹੈ। ਜਦੋਂ ਬੁਮਰਾਹ ਨੇ ਵੈਸਟ ਇੰਡੀਜ਼ ਦੇ ਲਗਾਤਾਰ ਤੀਜੇ ਬੱਲੇਬਾਜ਼ ਨੂੰ ਆਊਟ ਕੀਤਾ ਤਾਂ ਕੋਹਲੀ ਕਹਿ ਰਿਹਾ ਸੀ, ‘‘ਕਿੰਨਾ ਵਧੀਆ ਗੇਂਦਬਾਜ਼ ਹੈ ਇਹ! ਕਿੰਨਾ ਵਧੀਆ ਗੇਂਦਬਾਜ਼ ਹੈ।’’ਬੁਮਰਾਹ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਵਿੱਚ ਹੈਟ੍ਰਿਕ ਸਣੇ ਛੇ ਵਿਕਟਾਂ ਲਈਆਂ ਹਨ। ਉਸ…

VIA PUNJAB
ਅੱਗੇ ਪੜ੍ਹੋ

ਵਿਰਾਟ ਦਾ ਰਿਣੀ ਰਹੇਗਾ ਬੁਮਰਾਹ: ਹਰਭਜਨ

ਵਿਰਾਟ ਦਾ ਰਿਣੀ ਰਹੇਗਾ ਬੁਮਰਾਹ: ਹਰਭਜਨ

ਨਵੀਂ ਦਿੱਲੀ – ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਕਪਤਾਨ ਵਿਰਾਟ ਕੋਹਲੀ ਦਾ ਹਮੇਸ਼ਾ ਰਿਣੀ ਰਹੇਗਾ, ਜਿਵੇਂ ਉਹ 18 ਸਾਲ ਪਹਿਲਾਂ ਹੈਰਾਨੀਜਨਕ ਕੈਚ ਲਈ ਸਦਗੋਪਨ ਰਮੇਸ਼ ਦਾ ਸ਼ੁਕਰਗੁਜ਼ਾਰ ਹੈ, ਜਿਸ ਦੀ ਬਦੌਲਤ ਉਸ ਨੂੰ ਹੈਟ੍ਰਿਕ ਮਿਲੀ। ਟੈਸਟ ਕ੍ਰਿਕਟ ਵਿੱਚ ਭਾਰਤ ਲਈ ਪਹਿਲੀ ਹੈਟ੍ਰਿਕ ਬਣਾਉਣ ਵਾਲੇ ਹਰਭਜਨ ਨੇ ਬੁਮਰਾਹ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ, ਜੋ ਇਹ ਉਪਲਬਧੀ ਹਾਸਲ ਕਰਨ ਵਾਲਾ ਤੀਜਾ ਗੇਂਦਬਾਜ਼ ਬਣਿਆ। ਸਾਲ 2001 ਵਿੱਚ ਹਰਭਜਨ ਨੇ ਮਜ਼ਬੂਤ ਆਸਟਰੇਲੀਆ (ਰਿਕੀ ਪੋਂਟਿੰਗ,…

VIA PUNJAB
ਅੱਗੇ ਪੜ੍ਹੋ

ਇਸ਼ਾਤ ਨੇ ਖੇਡੀ ਟੈਸਟ ਕ੍ਰਿਕਟ ਦੀ ਬੈਸਟ ਪਾਰੀ

ਇਸ਼ਾਤ ਨੇ ਖੇਡੀ ਟੈਸਟ ਕ੍ਰਿਕਟ ਦੀ ਬੈਸਟ ਪਾਰੀ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਟੈਸਟ ਕ੍ਰਿਕਟ ਦੀ ਆਪਣੀ ਬੈਸਟ ਪਾਰੀ ਵੈਸਟਇੰਡੀਜ਼ ਖਿਲਾਫ ਖੇਡੀ। 12 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਂਨ੍ਹਾਂ ਨੇ ਆਪਣੇ ਟੈਸ‍ਟ ਕਰੀਅਰ ਦੇ 92ਵੇਂ ਟੈਸ‍ਟ ’ਚ ਪਹਿਲਾ ਅਰਧ ਸੈਂਕੜਾ ਲਗਾਇਆ। ਇਸ਼ਾਤ ਨੇ 80 ਗੇਂਦਾਂ ’ਤੇ 57 ਦੌੜਾਂ ਬਣਾਈਆਂ ਅਤੇ ਆਪਣੀ ਇਸ ਪਾਰੀ ’ਚ ਕੁਲ 7 ਚੌਕੇ ਵੀ ਲਾਏ। ਇਸ ਪਾਰੀ ’ਚ ਇਸ਼ਾਂਤ ਨੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ 71.25 ਨਾਲ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ

ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ

ਯੂ-ਮੁੰਬਾ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ’ਚ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ-7 ’ਚ ਇਕਤਰਫਾ ਮੁਕਾਬਲੇ ’ਚ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਹਰਾਇਆ। ਯੂ-ਮੁੰਬਾ ਵੱਲ ਇਸ ਮੈਚ ਦੇ ਹੀਰੋ ਰਹੇ ਕਪਤਾਨ ਫਜ਼ਲ ਅਤ੍ਰਾਚਲੀ ਜਿਨ੍ਹਾਂ ਨੇ ਹਾਈ ਫਾਈਵ ਕਰਦੇ ਹੋਏ 6 ਟੈਕਲ ਪੁਆਇੰਟਸ ਲਏ। ਉਨ੍ਹਾਂ ਦਾ ਬਖ਼ੂਬੀ ਸਾਥ ਨਿਭਾਇਆ ਇਕ ਹੋਰ ਹਾਈ ਫਾਈਵ ਕਰਨ ਵਾਲੇ ਹਰਿੰਦਰ ਕੁਮਾਰ (5 ਟੈਕਲ ਪੁਆਇੰਟਸ) ਨੇ।ਅਭਿਸ਼ੇਕ ਨੇ ਪ੍ਰੋ ਕਬੱਡੀ ਦੇ ਇਤਿਹਾਸ ’ਚ ਆਪਣੇ 100 ਰੇਡ ਪੁਆਇੰਟਸ ਪੂਰੇ ਕਰ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ’ਚ ਵਾਪਸੀ ਲਈ ਕਿਸੇ ਦਬਾਅ ’ਚ ਨਹੀਂ ਹਾਂ : ਵਿਜੇ

ਭਾਰਤੀ ਟੀਮ ’ਚ ਵਾਪਸੀ ਲਈ ਕਿਸੇ ਦਬਾਅ ’ਚ ਨਹੀਂ ਹਾਂ : ਵਿਜੇ

ਭਾਰਤੀ ਟੀਮ ਤੋਂ ਬਾਹਰ ਚਲ ਰਹੇ ਮੁਰਲੀ ਵਿਜੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਟੀਮ ’ਚ ਵਾਪਸੀ ਲਈ ਉਹ ਕਿਸੇ ਦਬਾਅ ’ਚ ਨਹੀਂ ਹੈ ਅਤੇ ਉਹ ਜਿਸ ਵੀ ਟੀਮ ਦੇ ਨਾਲ ਖੇਡ ਰਹੇ ਹਨ, ਉਸ ਦੇ ਲਈ ਯੋਗਦਾਨ ਕਰਨਾ ਚਾਹੁਣਗੇ। ਵਿਜੇ ਨੇ ਭਾਰਤ ਲਈ ਅੰਤਿਮ ਮੈਚ ਦਸੰਬਰ 2018 ’ਚ ਪਰਥ ’ਚ ਆਸਟਰੇਲੀਆ ਖਿਲਾਫ ਦੂਜੇ ਟੈਸਟ ’ਚ ਖੇਡਿਆ ਸੀ। 35 ਸਾਲ ਦੇ ਇਸ ਖਿਡਾਰੀ ਨੇ 61 ਟੈਸਟ ’ਚ 38.28 ਦੀ ਔਸਤ ਨਾਲ 3982 ਦੌੜਾਂ ਬਣਾਈਆਂ ਸਨ…

VIA PUNJAB
ਅੱਗੇ ਪੜ੍ਹੋ

ਰੋਜਰ ਫੈਡਰਰ ਦੀ ਜਿੱਤ

ਰੋਜਰ ਫੈਡਰਰ ਦੀ ਜਿੱਤ

ਪੰਜ ਵਾਰ ਦੇ ਚੈਂਪੀਅਨ ਫੈਡਰਰ ਨੇ ਬਰਤਾਨੀਆ ਦੇ ਡਾਨ ਇਵਾਂਸ ’ਤੇ ਸਿਰਫ਼ 80 ਮਿੰਟ ਵਿੱਚ 6-2, 6-2, 6-1 ਨਾਲ ਆਸਾਨ ਜਿੱਤ ਦਰਜ ਕੀਤੀ। ਪਿਛਲੇ ਦੋ ਮੁਕਾਬਲਿਆਂ ਵਿੱਚ ਉਸ ਨੇ ਆਪਣਾ ਪਹਿਲਾ ਸੈੱਟ ਗੁਆਇਆ ਸੀ, ਜਿਸ ਕਾਰਨ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੇ ਇਸ ਮੈਚ ਵਿੱਚ ਸ਼ੁਰੂ ਤੋਂ ਮਜ਼ਬੂਤ ਸ਼ੁਰੂਆਤ ਕੀਤੀ ਅਤੇ 48 ਵਿਨਰ ਮਾਰੇ। ਫੈਡਰਰ ਦਾ ਸਾਹਮਣਾ ਹੁਣ ਬੈਲਜੀਅਮ ਦੇ 15ਵਾਂ ਦਰਜਾ ਪ੍ਰਾਪਤ ਡੇਵਿਡ ਗੋਫਿਨ ਨਾਲ ਹੋਵੇਗਾ।ਆਸਟਰੇਲੀਆ ਦੇ ਅਲੈਕਸ ਡੀ ਮਿਨਾਰ ਨੇ ਜਾਪਾਨ ਦੇ…

VIA PUNJAB
ਅੱਗੇ ਪੜ੍ਹੋ

ਅੰਬਾਤੀ ਰਾਇਡੂ ਨੇ ਸੰਨਿਆਸ ਦਾ ਫੈਸਲਾ ਲਿਆ ਵਾਪਸ

ਅੰਬਾਤੀ ਰਾਇਡੂ ਨੇ ਸੰਨਿਆਸ ਦਾ ਫੈਸਲਾ ਲਿਆ ਵਾਪਸ

ਵਰਲਡ ਕੱਪ 2019 ਲਈ ਭਾਰਤੀ ਟੀਮ ਤੋਂ ਨਜ਼ਰਅੰਦਾਜ਼ ਕੀਤੇ ਜਾਣ ਵਾਲੇ ਸੱਜੇ ਹੱਥ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹੁਣ ਖ਼ਬਰ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ’ਤੇ ਮੁੜ ਵਿਚਾਰ ਕੀਤਾ ਹੈ ਅਤੇ ਫਿਰ ਤੋਂ ਕ੍ਰਿਕਟ ਦੇ ਮੈਦਾਨ ’ਤੇ ਪਰਤਨ ਦਾ ਮਨ ਬਣਾ ਲਿਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਸੂਬੇ ਦੇ ਕ੍ਰਿਕਟ ਐਸੋਸੀਏਸ਼ਨ ਨੇ ਕਰ ਦਿੱਤੀ ਹੈ।ਦਰਅਸਲ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਇਸ ਗੱਲ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਪੁਣੇਰੀ ਨੇ ਤੇਲੁਗੂ ਨੂੰ ਹਰਾਇਆ

ਪ੍ਰੋ ਕਬੱਡੀ ਲੀਗ  ਪੁਣੇਰੀ ਨੇ ਤੇਲੁਗੂ ਨੂੰ ਹਰਾਇਆ

ਮੰਜੀਤ ਤੇ ਨੀਤਿਨ ਤੋਮਰ ਨੇ ਸ਼ਾਨਦਾਰ ਖੇਡ ਦੇ ਦਮ ’ਤੇ ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਦੇ ਮੁਕਾਬਲੇ ’ਚ ਤੇਲੁਗੂ ਟਾਈਟਨਸ ਨੂੰ 34-27 ਨਾਲ ਹਰਾਇਆ। ਪੁਣੇਰੀ ਪਲਟਨ ਦੇ ਲਈ ਸੰਜੀਤ ਨੇ 9 ਅੰਕ ਜਦਕਿ ਨੀਤਿਨ ਨੇ 8 ਅੰਕ ਬਣਾਏ। ਤੇਲੁਗੂ ਟਾਈਟਨਸ ਦੇ ਲਈ ਸਿਧਾਰਥ ਦੇਸਾਈ ਨੇ ਸਭ ਤੋਂ ਜ਼ਿਆਦਾ 7 ਅੰਕ ਬਣਾਏ ਪਰ ਉਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਦੇ ਲਈ ਕਾਫੀ ਨਹੀਂ ਸੀ।

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਬੰਗਾਲ ਨੇ ਤਾਮਿਲ ਨੂੰ 35-26 ਨਾਲ ਹਰਾਇਆ

ਪ੍ਰੋ ਕਬੱਡੀ ਲੀਗ ਬੰਗਾਲ ਨੇ ਤਾਮਿਲ ਨੂੰ 35-26 ਨਾਲ ਹਰਾਇਆ

ਬੰਗਾਲ ਵਾਰੀਅਰਸ ਨੇ ਵੀਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ’ਚ ਤਾਮਿਲ ਥਲਾਈਵਾਸ ਵਿਰੁੱਧ 35-26 ਨਾਲ ਆਸਾਨ ਜਿੱਤ ਦਰਜ ਕੀਤੀ। ਬੰਗਾਲ ਵਾਰੀਅਰਸ ਵਲੋਂ ਪ੍ਰਪੰਜਨ ਨੇ 10 ਰੇਡ ਅੰਕ ਹਾਸਲ ਕੀਤੇ ਜਦਕਿ ਮਨਿੰਦਰ ਸਿੰਘ ਨੇ 9 ਰੇਡ ਅੰਕ ਬਣਾਏ। ਇਸ ਜਿੱਤ ਨਾਲ ਬੰਗਾਲ ਦੀ ਟੀਮ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਤਾਮਿਲ ਥਲਾਈਵਾਸ ਵਲੋਂ ਅਜੈ ਠਾਕੁਰ ਨੇ 10 ਅੰਕ ਹਾਸਲ ਕੀਤੇ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।

VIA PUNJAB
ਅੱਗੇ ਪੜ੍ਹੋ

ਦ੍ਰਾਵਿੜ ਨੂੰ ਇੰਡੀਆ ਏ ਅਤੇ ਅੰਡਰ 19 ਟੀਮ ਦੇ ਹੈਡ ਕੋਚ ਦੇ ਅਹੁਦੇ ਤੋਂ ਹਟਾਇਆ

ਦ੍ਰਾਵਿੜ ਨੂੰ ਇੰਡੀਆ ਏ ਅਤੇ ਅੰਡਰ 19 ਟੀਮ ਦੇ ਹੈਡ ਕੋਚ ਦੇ ਅਹੁਦੇ ਤੋਂ ਹਟਾਇਆ

ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇੰਡੀਆ ਏ ਅਤੇ ਅੰਡਰ-19 ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸੁਤਾਂਸ਼ੂ ਕੋਟਕ ਨੂੰ ਇੰਡੀਆ ਏ ਜਦਕਿ ਪਾਰਸ ਮਹਾਮਬ੍ਰੇ ਅੰਡਰ-19 ਟੀਮ ਦਾ ਕੋਚ ਬਣਾਇਆ ਗਿਆ ਹੈ। ਰਾਹੁਲ ਦੇ ਐੱਨ.ਸੀ. ਏ. ਦੀ ਕਮਾਨ ਸੰਭਾਲਣ ਦੇ ਬਾਅਦ ਉਨ੍ਹਾਂ ਨੂੰ ਜ਼ਿਆਦਾ ਸਮਾਂ ਇੱਥੇ ਦੇਣਾ ਪਵੇਗਾ ਜਿਸ ਦੀ ਵਜ੍ਹਾ ਨਾਲ ਉਹ ਟੀਮ…

VIA PUNJAB
ਅੱਗੇ ਪੜ੍ਹੋ
1 70 71 72 73 74 202