ਹੁਣ ਅਭਿਨੰਦਨ ਦਾ ਅਰਥ ਹੀ ਬਦਲ ਜਾਵੇਗਾ : ਨਰਿੰਦਰ ਮੋਦੀ

ਹੁਣ ਅਭਿਨੰਦਨ ਦਾ ਅਰਥ ਹੀ ਬਦਲ ਜਾਵੇਗਾ : ਨਰਿੰਦਰ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਦੇ ਅਭਿਨੰਦਨ ਦਾ ਅਰਥ ਹੁੰਦਾ ਸੀ ਸਵਾਗਤ ਅਤੇ ਹੁਣ ਅਭਿਨੰਦਨ ਦਾ ਅਰਥ ਹੀ ਬਦਲ ਜਾਵੇਗਾ| ਉਨ੍ਹਾਂ ਦੀ ਇਸ ਟਿੱਪਣੀ ਨੂੰ ਪਾਕਿਸਤਾਨ ਤੋਂ ਰਿਹਾਅ ਭਾਰਤੀ ਪਾਇਲਟ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ| ਮੋਦੀ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ,”ਭਾਰਤ ਦੀ ਤਾਕਤ ਹੈ ਕਿ ਉਹ ਡਿਕਸ਼ਨਰੀ ਦੇ ਸ਼ਬਦਾਂ ਦਾ ਅਰਥ ਬਦਲ ਦਿੰਦਾ ਹੈ| ਕਦੇ ਅਭਿਨੰਦਨ ਦਾ ਅਰਥ ਹੁੰਦਾ ਸੀ ਸਵਾਗਤ ਅਤੇ ਹੁਣ ਅਭਿਨੰਦਨ ਦਾ ਅਰਥ…

VIA PUNJAB
ਅੱਗੇ ਪੜ੍ਹੋ

ਪਾਕਿ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ: ਵੀਕੇ ਸਿੰਘ

ਪਾਕਿ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ: ਵੀਕੇ ਸਿੰਘ

ਗਾਜ਼ੀਆਬਾਦ – ਕੇਂਦਰੀ ਮੰਤਰੀ ਤੇ ਸਾਬਕਾ ਥਲ ਸੈਨਾ ਮੁਖੀ ਵੀ.ਕੇ.ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਪਾਕਿਸਤਾਨ ਨੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰ ਦਿੱਤਾ ਹੈ, ਪਰ ਗੁਆਂਢੀ ਮੁਲਕ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਇਥੇ ਆਪਣੇ ਸੰਸਦੀ ਹਲਕੇ ਵਿੱਚ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਨਾਲ ਰਿਸ਼ਤਿਆਂ ਵਿੱਚ ਆਈ ਤਲਖੀ ਨੂੰ ਲੈ ਕੇ ‘ਢੁੱਕਵੇਂ…

VIA PUNJAB
ਅੱਗੇ ਪੜ੍ਹੋ

ਸ਼ਾਹ ਨੇ ਪੁਲਵਾਮਾ ਅੱਤਵਾਦੀ ਹਮਲੇ ਤੇ ਇਮਰਾਨ ਖਾਨ ਦੀ ਚੁੱਪੀ ਤੇ ਚੁੱਕੇ ਸਵਾਲ

ਸ਼ਾਹ ਨੇ ਪੁਲਵਾਮਾ ਅੱਤਵਾਦੀ ਹਮਲੇ ਤੇ ਇਮਰਾਨ ਖਾਨ ਦੀ ਚੁੱਪੀ ਤੇ ਚੁੱਕੇ ਸਵਾਲ

ਨਵੀਂ ਦਿੱਲੀ – ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ ਨਾ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅੱਜ ਆਲੋਚਨਾ ਕੀਤੀ ਅਤੇ ਕਿਹਾ ਕਿ ਕਿਵੇਂ ਭਾਰਤ ਉਨ੍ਹਾਂ ਤੇ ਭਰੋਸਾ ਕਰ ਸਕਦਾ ਹੈ| ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਖਿਲਾਫ ਆਪਣੀ ਕਾਰਵਾਈ ਨਾਲ ਅੱਤਵਾਦ ਦੇ ਸਰਗਨਿਆਂ ਵਿੱਚ ਡਰ ਪੈਦਾ ਕਰਨ ਵਿੱਚ ਕਾਮਯਾਬ ਰਹੀ ਹੈ| ਉਨ੍ਹਾਂ ਨੇ ਕਿਹਾ,”ਮੈਨੂੰ ਲੱਗਦਾ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਅੱਤਵਾਦ ਨਾਲ ਨਜਿੱਠਣ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਰਜੈਂਟ ਵਿਕ੍ਰਾਂਤ ਸਹਰਾਤ ਨੂੰ ਸ਼ਰਧਾਂਜਲੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਰਜੈਂਟ ਵਿਕ੍ਰਾਂਤ ਸਹਰਾਤ ਨੂੰ ਸ਼ਰਧਾਂਜਲੀ ਦਿੱਤੀ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੀ ਰਖਿਆ ਕਰਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ ਸਾਰਜੈਂਟ ਵਿਕ੍ਰਾਂਤ ਸਹਰਾਤ ਦੀ ਸ਼ਾਹਦਤ ਦਾ ਦੇਸ਼ ਹਮੇਸ਼ਾ ਕਰਜ਼ਾਦਾਰ ਰਹੇਗਾ। ਅਜਿਹੇ ਵੀਰ ਸਪੂਤ ’ਤੇ ਸਾਨੂੰ ਮਾਣ ਹੈ ਅਤੇ ਉਨ੍ਹਾਂ ਦਾ ਬਲੀਦਾਨ ਨੌਜੁਆਨਾਂ ਲਈ ਪ੍ਰੇਰਣਾ ਦਾ ਕੰਮ ਕਰੇਗਾ। ਉਨਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਾਡੀ ਜਿੰਮੇਵਾਰੀ ਹੈ। ਰਾਜ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ 50 ਲਖ ਰੁਪਏ ਦੀ ਮਦਦ ਰਕਮ ਅਤੇ ਇਕ ਆਸ਼ਰਿਤ ਨੂੰ…

VIA PUNJAB
ਅੱਗੇ ਪੜ੍ਹੋ

ਤੈਅ ਸਮੇਂ ’ਤੇ ਹੋਣਗੀਆਂ ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਦਾ ਐਲਾਨ

ਤੈਅ ਸਮੇਂ ’ਤੇ ਹੋਣਗੀਆਂ ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਦਾ ਐਲਾਨ

ਸਾਰੀਆਂ ਤਿਆਰੀਆਂ ਮੁਕੰਮਲ : ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਲਖਨਊ – ਦੇਸ਼ ‘ਚ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਬਾਰੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਆਮ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣਗੀਆਂ। ਮੁਖ ਚੋਣ ਅਧਿਕਾਰੀ ਤੋਂ ਜਦੋਂ ਪਾਕਿਸਤਾਨ ਤਣਾਅ ‘ਚ ਚੋਣਾਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣਗੀਆਂ। ਦੇਸ਼ ਦੇ ਮੁਖ ਚੋਣ ਕਮਿਸ਼ਨ ਕਮਿਸ਼ਨਰ ਸੁਨੀਲ ਅਰੋੜਾ ਨੇ ਸਾਫ਼ ਕੀਤਾ ਕਿ ਦੇਸ਼…

VIA PUNJAB
ਅੱਗੇ ਪੜ੍ਹੋ

ਗਿਨੀਜ਼ ਰਿਕਾਰਡ ਲਈ ਨਿਕਲਿਆ 510 ਬੱਸਾਂ ਦਾ ਕਾਫਲਾ

ਗਿਨੀਜ਼ ਰਿਕਾਰਡ ਲਈ ਨਿਕਲਿਆ 510 ਬੱਸਾਂ ਦਾ ਕਾਫਲਾ

ਪ੍ਰਯਾਗਰਾਜ – ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ (ਯੂ. ਪੀ. ਐਸ. ਆਰ. ਟੀ. ਸੀ.) ਨੇ 510 ਬੱਸਾਂ ਦੇ ਲੰਬੇ ਕਾਫਲੇ ਨਾਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ| ਕੁੰਭ ਦੇ ਲੋਕਾਂ ਨਾਲ ਬੱਸਾਂ ਦੇ ਇਸ ਕਾਫਲੇ ਦੀ ਕੁੱਲ ਲੰਬਾਈ 3.2 ਕਿਲੋਮੀਟਰ ਹੈ ਜ਼ਿਕਰਯੋਗ ਹੈ ਕਿ ਟਰਾਂਸਪੋਰਟ ਨਿਗਮ ਦੀਆਂ ਇਹ ਬੱਸਾਂ ਕੁੰਭ ਮੇਲੇ ਲਈ ਵਿਸ਼ੇਸ਼ ਤੌਰ ਤੇ ਚਲਾਈਆਂ ਜਾ ਰਹੀਆਂ ਹਨ| ਇਨ੍ਹਾਂ ਬੱਸਾਂ ਦੀ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ ਦੇ ਓਪਰੇਟਰਾਂ…

VIA PUNJAB
ਅੱਗੇ ਪੜ੍ਹੋ

ਭਾਰਤੀ ਫੌਜ ਨੇ ਐੱਫ-16 ਨੂੰ ਤਬਾਹ ਕਰਨ ਦੇ ਦਿੱਤੇ ਸਬੂਤ

ਭਾਰਤੀ ਫੌਜ ਨੇ ਐੱਫ-16 ਨੂੰ ਤਬਾਹ ਕਰਨ ਦੇ ਦਿੱਤੇ ਸਬੂਤ

ਨਵੀਂ ਦਿੱਲੀ – ਭਾਰਤ ਦੀ ਸੁਰੱਖਿਆ ਨੂੰ ਲੈ ਕੇ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵਿਚਾਲੇ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ‘ਚ ਤਿੰਨਾਂ ਫੌਜਾਂ ਦੇ ਪ੍ਰਮੁੱਖ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਮੌਜੂਦ ਹਨ। ਹਵਾਈ ਫੌਜ ਪ੍ਰਮੁੱਖ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ ਭਾਰਤ ‘ਚ ਐਂਟਰ ਹੋਏ ਸੀ, ਅਸੀਂ ਪਾਕਿਸਤਾਨ ਦੀ ਕੋਸ਼ਿਸ਼ ਨਾਕਾਮ ਕੀਤੀ। ਪਾਕਿਸਤਾਨ ਨੇ ਭਾਰਤ ਦੀਆਂ ਹਵਾਈ ਸਰਹੱਦਾਂ ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ 2 ਜਹਾਜ਼…

VIA PUNJAB
ਅੱਗੇ ਪੜ੍ਹੋ

ਦਿਲੀ ਹਾਈ ਕੋਰਟ ਵਲੋਂ ਹੇਰਾਲਡ ਹਾਊਸ ਖ਼ਾਲੀ ਕਰਨ ਦਾ ਫ਼ੈਸਲਾ

ਦਿਲੀ ਹਾਈ ਕੋਰਟ ਵਲੋਂ ਹੇਰਾਲਡ ਹਾਊਸ ਖ਼ਾਲੀ ਕਰਨ ਦਾ ਫ਼ੈਸਲਾ

ਗਾਂਧੀ ਪਰਿਵਾਰ ਨੂੰ ਝਟਕਾ ਨਵੀਂ ਦਿਲੀ – ਨੈਸ਼ਨਲ ਹੇਰਾਲਡ ਹਾਊਸ ਖ਼ਾਲੀ ਕਰਨ ਦੇ ਮਾਮਲੇ ‘ਚ ਸਿੰਗਲ ਬੈਂਚ ਦੇ ਫ਼ੈਸਲੇ ਖ਼ਿਲਾਫ਼ ਐਸੋਸੀਏਟ ਜਨਰਲ ਲਿਮਟਡ (ਏ.ਜੇ.ਐਲ.) ਦੀ ਅਪੀਲ ‘ਤੇ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਵੀਰਵਾਰ ਨੂੰ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਏ.ਜੇ.ਐਲ. ਦੀ ਪਟੀਸ਼ਨ ਖਾਰਜ ਕਰ ਦਿਤੀ, ਅਜਿਹੇ ‘ਚ ਨੈਸ਼ਨਲ ਹਾਊਸ ਨੂੰ ਖ਼ਾਲੀ ਕਰਨਾ ਹੋਵੇਗਾ। ਹਾਲਾਂਕਿ ਕੋਰਟ ਨੇ ਹੇਰਾਲਡ ਹਾਊਸ ਖ਼ਾਲੀ ਕਰਨ ਦੀ ਸਮਾਂ ਹਦ ਤੈਅ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਏ.ਜੇ.ਐਲ. ਨੇ ਹੇਰਾਲਡ ਹਾਊਸ ਖ਼ਾਲੀ…

VIA PUNJAB
ਅੱਗੇ ਪੜ੍ਹੋ

ਮੇਂਢਰ ’ਚ ਪਾਕਿ ਵੱਲੋਂ ਗੋਲੀਬਾਰੀ-ਇੱਕ ਦੀ ਮੌਤ

ਮੇਂਢਰ ’ਚ ਪਾਕਿ ਵੱਲੋਂ ਗੋਲੀਬਾਰੀ-ਇੱਕ ਦੀ ਮੌਤ

ਸ਼੍ਰੀਨਗਰ – ਪਾਕਿਸਤਾਨ ਵੱਲੋਂ ਅੱਜ ਸਵੇਰੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਸ਼੍ਰੀਨਗਰ ਦੇ ਮੇਂਢਰ ਸੈਕਟਰ ’ਚ ਭਾਰੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇੱਕ ਸਥਾਨਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਨਾਗਰਿਕ ਜ਼ਖਮੀ ਹੋ ਗਿਆ। ਬੀ.ਐਮ.ਓ. ਮੇਂਢਰ ਮੁਤਾਬਿਕ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਲਨੋਈ ’ਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਜ਼ੇਰੇ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ। ਸਰਹੱਦ ’ਤੇ ਬਣੇ ਹਾਲਾਤ ਤੋਂ ਲੋਕਾਂ ’ਚ ਡਰ ਦਾ ਮਾਹੌਲ ਹੈ। ਪੁੰਛ ਅਤੇ…

VIA PUNJAB
ਅੱਗੇ ਪੜ੍ਹੋ

ਅਕਾਲੀ ਦਲ-ਭਾਜਪਾ ਵਿਚਾਲੇ ਪੰਜਾਬ ’ਚ ਸੀਟ ਦੀ ਵੰਡ ’ਤੇ ਸਹਿਮਤੀ

ਅਕਾਲੀ ਦਲ-ਭਾਜਪਾ ਵਿਚਾਲੇ ਪੰਜਾਬ ’ਚ ਸੀਟ ਦੀ ਵੰਡ ’ਤੇ ਸਹਿਮਤੀ

10 ’ਤੇ ਸ਼੍ਰੋਮਣੀ ਅਕਾਲੀ ਦਲ ਅਤੇ 3 ’ਤੇ ਭਾਜਪਾ ਲੜੇਗੀ ਚੋਣ ਨਵੀਂ ਦਿਲੀ – ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣਾਈ ਗਈ ਹੈ। ਸੂਬੇ ਦੀਆਂ ਕੁਲ 13 ਲੋਕ ਸਭਾ ਸੀਟਾਂ ਤੋਂ 10 ‘ਤੇ ਅਕਾਲੀ ਦਲ ਅਤੇ 3 ‘ਤੇ ਭਾਰਤੀ ਜਨਤਾ ਪਾਰਟੀ ਚੋਣ ਲੜੇਗੀ। ਦੋਨਾਂ ਪਾਰਟੀਆਂ ਪੁਰਾਣੇ ਫਰਾਮੁਲੇ ਮੁਤਾਬਿਕ ਚੋਣ ਲੜੇਗੀ। ਲੋਕ ਸਭਾ ਚੋਣਾਂ ਨੂੰ ਲੈ ਕੇ ਦੋਨਾਂ ਪਾਰਟੀਆਂ ਦੇ ਪ੍ਰਮੁਖ ਅਮਿਤ…

VIA PUNJAB
ਅੱਗੇ ਪੜ੍ਹੋ
1 215 216 217 218 219 325