ਅਮਰੀਕਾ ਦੇ ਹੋਟਲ ਵਿੱਚ ਲੱਗੀ ਅੱਗ, 250 ਵਿਅਕਤੀ ਕੱਢੇ ਸੁਰੱਖਿਅਤ

ਅਮਰੀਕਾ ਦੇ ਹੋਟਲ ਵਿੱਚ ਲੱਗੀ ਅੱਗ, 250 ਵਿਅਕਤੀ ਕੱਢੇ ਸੁਰੱਖਿਅਤ

ਵਾਸ਼ਿੰਗਟਨ – ਅਮਰੀਕੀ ਸੂਬੇ ਮਿਨੇਸੋਟਾ ਦੇ ਮਿੰਨੇਪੋਲਿਸ ਵਿੱਚ ਅੱਜ ਤੜਕਸਾਰ ਇਕ ਹੋਟਲ ਵਿੱਚ ਅੱਗ ਲੱਗ ਗਈ| ਘਟਨਾ ਦੇ ਬਾਅਦ ਤਕਰੀਬਨ 250 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਜਦਕਿ 3 ਵਿਅਕਤੀਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਭਰਤੀ ਕਰਵਾਇਆ ਗਿਆ| ਸਥਾਨਕ ਜਾਣਕਾਰੀ ਮੁਤਾਬਕ 3 ਮੰਜ਼ਿਲਾ ਹੋਟਲ ਫ੍ਰਾਂਸਿਸ ਡ੍ਰੇਕ ਦੀ ਇਮਾਰਤ ਵਿੱਚ ਤੜਕਸਾਰ 3 ਵਜੇ ਅੱਗ ਲੱਗ ਗਈ|ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਨੇੜੇ ਰਹਿਣ ਵਾਲੇ ਕਰੀਬ 250 ਵਿਅਕਦੀਆਂ ਨੂੰ ਦੂਜੀ ਜਗ੍ਹਾ ਲਿਜਾਇਆ ਗਿਆ| ਅੱਗ ਬੁਝਾਊ ਵਿਭਾਗ ਦੇ…

VIA PUNJAB
ਅੱਗੇ ਪੜ੍ਹੋ

ਕ੍ਰਿਸਮਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀਆਂ ਵਧਾਈਆਂ

ਕ੍ਰਿਸਮਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀਆਂ ਵਧਾਈਆਂ

ਕ੍ਰਿਸਮਸ ਦਾ ਤਿਓਹਾਰ ਪੂਰੀ ਦੁਨੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਇਕ ਦੂਜੇ ਦਾ ਖਿਆਲ ਰੱਖਣ ਦਾ ਸੁਨੇਹਾ ਦਿੱਤਾ।ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਲਈ ਆਪਣੇ ਸੁਨੇਹੇ ਵਿਚ ਕਿਹਾ ਕਿ ‘ਮੈਰੀ ਕ੍ਰਿਸਮਸ, ਕੈਨੇਡਾ! ਅੱਜ, ਸਾਡਾ ਪਰਿਵਾਰ ਮਸੀਹ ਦੇ ਜਨਮ ਦਿਨ ਨੂੰ ਮਨਾਉਣ ਲਈ ਦੇਸ਼ ਤੇ ਵਿਸ਼ਵ ਭਰ ਦੇ ਇਸਾਈਆਂ ਨਾਲ ਹੈ। ਚਾਹੇ ਤੁਸੀਂ ਦੋਸਤਾਂ ਨਾਲ ਖਾਣਾ ਸਾਂਝਾ ਕਰ ਰਹੇ…

VIA PUNJAB
ਅੱਗੇ ਪੜ੍ਹੋ

ਪ੍ਰੇਮ ਅਤੇ ਸਦਭਾਵਨਾ ਨਾਲ ਮਨਾਈ ਗਈ ਕ੍ਰਿਸਮਸ

ਪ੍ਰੇਮ ਅਤੇ ਸਦਭਾਵਨਾ ਨਾਲ ਮਨਾਈ ਗਈ ਕ੍ਰਿਸਮਸ

ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਦੁਨੀਆਂ ਦੇ 1.3 ਅਰਬ ਕੈਥੋਲਿਕਾਂ ਲਈ ਬੁੱਧਵਾਰ ਨੂੰ ਕ੍ਰਿਸਮਸ ਮੌਕੇ ‘ਬਿਨਾਂ ਸ਼ਰਤ ਪ੍ਰੇਮ’ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ,‘‘ਰੱਬ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਸਾਡੇ ’ਚੋਂ ਜੋ ਸਭ ਤੋਂ ਬੁਰਾ ਹੈ, ਉਸ ਨਾਲ ਵੀ ਰੱਬ ਪ੍ਰੇਮ ਕਰਦਾ ਹੈ।’’ ਉਧਰ ਦੁਨੀਆਂ ਭਰ ’ਚ ਵੀ ਕ੍ਰਿਸਮਸ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਵੈਟੀਕਨ ’ਚ ਕ੍ਰਿਸਮਸ ਤੋਂ ਪੂਰਬਲੀ ਅੱਧੀ ਰਾਤ ਨੂੰ ਹੋਣ ਵਾਲੇ ਪ੍ਰੋਗਰਾਮ ’ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੋਪ…

VIA PUNJAB
ਅੱਗੇ ਪੜ੍ਹੋ

ਖਸ਼ੋਗੀ ਕਤਲਕਾਂਡ ਦੇ ਦੋਸ਼ੀਆਂ ਵਿਰੁੱਧ ਸਜ਼ਾ ਦਾ ਅਮਰੀਕਾ ਨੇ ਕੀਤਾ ਸਵਾਗਤ

ਖਸ਼ੋਗੀ ਕਤਲਕਾਂਡ ਦੇ ਦੋਸ਼ੀਆਂ ਵਿਰੁੱਧ ਸਜ਼ਾ ਦਾ ਅਮਰੀਕਾ ਨੇ ਕੀਤਾ ਸਵਾਗਤ

ਅਮਰੀਕਾ ਨੇ ਕਿਹਾ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੀ ਜਾਂਚ ਵਿਚ ਪਾਰਦਰਸ਼ਿਤਾ ਯਕੀਨੀ ਕਰਨ ਲਈ ਉਹ ਸਾਊਦੀ ਅਰਬ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ ਤਾਂ ਜੋ ਇਸ ਮਾਮਲੇ ਵਿਚ ਸਾਰੇ ਪੱਖਾਂ ਨੂੰ ਨਿਆਂ ਦਿਵਾਇਆ ਜਾ ਸਕੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਊਦੀ ਅਰਬ ਦੀ ਇਕ ਅਦਾਲਤ ਨੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ ਵਿਚ 5 ਲੋਕਾਂ ਨੂੰ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ 100 ਘਰ ਤਬਾਹ

ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ 100 ਘਰ ਤਬਾਹ

ਸਿਡਨੀ – ਆਸਟ੍ਰੇਲੀਆ ਵਿੱਚ ਜੰਗਲੀ ਅੱਗ ਕਾਰਨ ਹੁਣ ਤਕ 800 ਤੋਂ ਵਧੇਰੇ ਘਰ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ| ਇਸ ਵੀਕਐਂਡ ਨਿਊ ਸਾਊਥ ਵੇਲਜ਼ ਸੂਬੇ ਦੇ ਲਗਭਗ 100 ਘਰ ਸੜ ਕੇ ਸਵਾਹ ਹੋ ਗਏ| ਇੱਥੋਂ ਦੀ ਪ੍ਰੀਮੀਅਰ ਗਲੈਡੀਜ਼ ਨੇ ਇਸ ਤੇ ਦੁੱਖ ਪ੍ਰਗਟਾਇਆ ਹੈ| ਸਿਡਨੀ ਦੇ ਇਕ ਛੋਟੇ ਜਿਹੇ ਸ਼ਹਿਰ ਬਾਲਮੋਰਲ ਵਿੱਚ 18 ਘਰ 90 ਫੀਸਦੀ ਸੜ ਗਏ| ਦੇਸ਼ ਵਿੱਚ 3 ਮਿਲੀਅਨ ਹੈਕਟੇਅਰ ਇਲਾਕਾ ਜੰਗਲੀ ਅੱਗ ਕਾਰਨ ਸੜ ਚੁੱਕਾ ਹੈ| ਆਸਟ੍ਰੇਲੀਆ ਦੇ ਸਾਬਕਾ ਪੀ….

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਵਰਜੀਨੀਆ ਵਿੱਚ 69 ਗੱਡੀਆਂ ਟਕਰਾਈਆਂ, 51 ਵਿਅਕਤੀ ਜ਼ਖਮੀ

ਅਮਰੀਕਾ ਦੇ ਵਰਜੀਨੀਆ ਵਿੱਚ 69 ਗੱਡੀਆਂ ਟਕਰਾਈਆਂ, 51 ਵਿਅਕਤੀ ਜ਼ਖਮੀ

ਵਰਜੀਨੀਆ – ਅਮਰੀਕੀ ਸੂਬੇ ਵਰਜੀਨੀਆ ਵਿੱਚ ਸਵੇਰੇ ਹਾਈਵੇਅ ਤੇ 69 ਵਾਹਨ ਇਕ-ਦੂਜੇ ਨਾਲ ਟਕਰਾ ਗਏ ਅਤੇ ਇਸ ਕਾਰਨ 51 ਵਿਅਕਤੀ ਜ਼ਖਮੀ ਹੋ ਗਏ| ਵਰਜੀਨੀਆ ਸਟੇਟ ਪੁਲੀਸ ਮੁਤਾਬਕ 64 ਵਾਹਨ ਲਗਾਤਾਰ ਇਕ-ਦੂਜੇ ਵਿੱਚ ਟਕਰਾਏ ਤੇ ਕਈ ਗੱਡੀਆਂ ਦੂਜੇ ਵਾਹਨਾਂ ਤੇ ਚੜ੍ਹ ਗਈਆਂ ਜਿਸ ਕਾਰਨ ਕੁੱਲ 69 ਵਾਹਨ ਟਕਰਾ ਗਏ| ਹਾਦਸੇ ਦਾ ਕਾਰਨ ਭਾਰੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਪਰ ਪੁਲੀਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ| ਅਧਿਕਾਰੀਆਂ ਮੁਤਾਬਕ ਕੁਈਨਜ਼ ਕਰੀਕ ਬ੍ਰਿਜ ਤੇ ਸਵੇਰੇ…

VIA PUNJAB
ਅੱਗੇ ਪੜ੍ਹੋ

ਪਾਕਿ ਸਰਕਾਰ ਵੱਲੋਂ ਮਰਿਅਮ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ

ਪਾਕਿ ਸਰਕਾਰ ਵੱਲੋਂ ਮਰਿਅਮ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ

ਪਾਕਿਸਤਾਨ ਸਰਕਾਰ ਨੇ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਵਿਚ ਸੋਮਵਾਰ ਨੂੰ ਆਈ ਇਕ ਖਬਰ ਦੇ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਆਰਥਿਕ ਅਪਰਾਧ ਅਤੇ ਸੰਸਥਾਗਤ ਧੋਖਾਧੜੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ 46 ਸਾਲਾ ਮਰਿਅਮ ਦਾ ਨਾਮ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਆਉਣ ਦੇ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ ਪੇਲੋਸੀ ਦੀ ਨਿੰਦਾ

ਟਰੰਪ ਵੱਲੋਂ ਪੇਲੋਸੀ ਦੀ ਨਿੰਦਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਤੀਨਿਧ ਸਭਾ ਦੀ ਮੁਖੀ ਨੈਂਸੀ ਪੇਲੋਸੀ ’ਤੇ ਦੋਸ਼ ਲਾਇਆ ਕਿ ਉਹ ਮਹਾਦੋਸ਼ ਲਈ ਲਾਏ ਦੋਸ਼ਾਂ ਦੀ ਰਿਪੋਰਟ ਸੈਨੇਟ ਨੂੰ ਭੇਜਣ ’ਚ ਦੇਰੀ ਕਰ ਰਹੀ ਹੈ, ਜਿਸ ਨਾਲ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਸਦਨ ’ਚ ਇਸ ਸੁਣਵਾਈ ਵਿੱਚ ਦੇਰੀ ਹੋਣ ਦਾ ਖ਼ਦਸ਼ਾ ਹੈ।‘ਟਰਨਿੰਗ ਪੁਆਇੰਟ ਯੂਐੱਸਏ’ ਵੱਲੋਂ ਕਰਵਾਏ ਗਏ ਇੱਕ ਸੰਮੇਲਨ ’ਚ ਟਰੰਪ ਨੇ ਕਿਹਾ, ‘ਇਹ ਸਹੀ ਨਹੀਂ। ਉਹ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਉਹ ਖੁ਼ਦ ਡੈਮੋਕਰੈਟ…

VIA PUNJAB
ਅੱਗੇ ਪੜ੍ਹੋ

ਅਫ਼ਗਾਨਿਸਤਾਨ ਰਾਸ਼ਟਰਪਤੀ ਚੋਣਾਂ ’ਚ ਗਨੀ ਨੂੰ ਬਹੁਮਤ

ਅਫ਼ਗਾਨਿਸਤਾਨ ਰਾਸ਼ਟਰਪਤੀ ਚੋਣਾਂ ’ਚ ਗਨੀ ਨੂੰ ਬਹੁਮਤ

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਐਤਵਾਰ ਨੂੰ ਆਏ ਚੋਣ ਨਤੀਜਿਆਂ ਮੁਤਾਬਕ ਇਕ ਵਾਰ ਫਿਰ ਇਸ ਅਹੁਤੇ ’ਤੇ ਕਾਬਜ਼ ਹੋਣ ਲਈ ਤਿਆਰ ਹਨ। ਚੋਣ ਅਧਿਕਾਰੀਆਂ ਨੇ ਸ਼ੁਰੂਆਤੀ ਚੋਣ ਨਤੀਜਿਆਂ ਦੇ ਆਧਾਰ ’ਤੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਚੋਣਾਂ ’ਚ ਗਨੀ ਨੂੰ ਬਹੁਮਤ ਹਾਸਲ ਹੋ ਗਿਆ ਹੈ। ਗਨੀ ਦੀ ਸਪੱਸ਼ਟ ਜਿੱਤ ਦੇ ਬਾਵਜੂਦ ਕੁੜੱਤਣ ਭਰੇ ਮਾਹੌਲ ’ਚ ਲੜੀਆਂ ਗਈਆਂ ਚੋਣਾਂ ਦੇ ਨਤੀਜਿਆਂ ਨੂੰ ਅੰਤਿਮ ਨਹੀਂ ਮੰਨਿਆ ਜਾ ਸਕਦਾ ਹੈ। 28 ਸਤੰਬਰ ਨੂੰ ਪਈਆਂ ਵੋਟਾਂ ਦੌਰਾਨ ਮੁੱਖ ਵਿਰੋਧੀ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਵਿੱਚ ਐਮਰਜੈਂਸੀ ਕਾਰਨ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਛੁੱਟੀਆਂ ਰੱਦ

ਆਸਟ੍ਰੇਲੀਆ ਵਿੱਚ ਐਮਰਜੈਂਸੀ ਕਾਰਨ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਛੁੱਟੀਆਂ ਰੱਦ

ਸਿਡਨੀ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਜੋ ਹਵਾਈ ਵਿੱਚ ਛੁੱਟੀਆਂ ਮਨਾਉਣ ਲਈ ਗਏ ਸਨ ਉਹਨਾਂ ਨੇ ਅਪਣੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ| ਅਸਲ ਵਿੱਚ ਆਸਟ੍ਰੇਲੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ| ਅੱਗ ਕਾਰਨ ਦੂਜੀ ਵਾਰ ਇੱਥੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ| ਮੌਰੀਸਨ ਨੇ ਯਾਤਰਾ ਲਈ ਮੁਆਫੀ ਮੰਗਦੇ ਹੋਏ ਆਪਣੇ ਦੌਰੇ ਦੀ ਮਿਆਦ ਘੱਟ ਕਰਨ ਦਾ ਐਲਾਨ ਕੀਤਾ| ਉਹਨਾਂ ਦੇ ਐਲਾਨ ਦੇ ਕੁਝ ਹੀ ਸਮੇਂ ਬਾਅਦ ਦੋ ਵਾਲੰਟੀਅਰ ਫਾਇਰ ਫਾਈਟਰਾਂ ਦੇ ਮਾਰੇ…

VIA PUNJAB
ਅੱਗੇ ਪੜ੍ਹੋ
1 48 49 50 51 52 192