ਅਮਰੀਕਾ, ਭਾਰਤ ਦੇ ਵਿਚਾਲੇ ਵਧਦੇ ਵਿਸ਼ਵਾਸ ਦਾ ਸੰਕੇਤ ਹੈ ਕੋਮਕਾਸਾ: ਮੈਟਿਸ

ਅਮਰੀਕਾ, ਭਾਰਤ ਦੇ ਵਿਚਾਲੇ ਵਧਦੇ ਵਿਸ਼ਵਾਸ ਦਾ ਸੰਕੇਤ ਹੈ ਕੋਮਕਾਸਾ: ਮੈਟਿਸ

ਵਾਸ਼ਿੰਗਟਨ – ਭਾਰਤ ਤੇ ਅਮਰੀਕਾ ਦੇ ਵਿਚਾਲੇ ਸੰਚਾਰ ਅਨੁਕੂਲਤਾ ਤੇ ਸੁਰੱਖਿਆ ਸਮਝੌਤੇ ‘ਤੇ ਦਸਤਖਤ ਹੋਣਾ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਗੱਲ ਸੋਮਵਾਰ ਨੂੰ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਹੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਨਵੀਂ ਦਿੱਲੀ ‘ਚ ਦੋਵਾਂ ਦੇਸ਼ਾਂ ਦੇ ਵਿਚਾਲੇ 2+2 ਗੱਲਬਾਤ ਤੋਂ ਬਾਅਦ ਭਾਰਤ ਤੇ ਅਮਰੀਕਾ ਵਿਚਾਲੇ ਕਮਿਊਨੀਕੇਸ਼ਨ ਐਂਡ ਇਨਫਾਰਮੇਸ਼ਨ ਆਨ ਸਕਿਓਰਿਟੀ ਮੈਮੋਰੈਂਡਮ ਆਫ ਐਗਰੀਮੈਂਟ (ਸਿਸਮੋਆ) ‘ਤੇ ਦਸਤਖਤ ਹੋਏ ਸਨ, ਜੋ ਅਮਰੀਕਾ ਤੋਂ ਭਾਰਤ ‘ਚ ਸੰਚਾਰ ਸੁਰੱਖਿਆ ਉਪਕਰਨਾਂ ਦੇ…

VIA PUNJAB
ਅੱਗੇ ਪੜ੍ਹੋ

ਰਾਫੇਲ ਸੌਦੇ ਨੂੰ ਸੁਪਰੀਮ ਕੋਰਟ ’ਚ ਦਿਆਂਗੇ ਚੁਣੌਤੀ : ਸੰਜੇ ਸਿੰਘ

ਰਾਫੇਲ ਸੌਦੇ ਨੂੰ ਸੁਪਰੀਮ ਕੋਰਟ ’ਚ ਦਿਆਂਗੇ ਚੁਣੌਤੀ : ਸੰਜੇ ਸਿੰਘ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਲੜਾਕੂ ਹਵਾਈ ਜਹਾਜ਼ ਰਾਫੇਲ ਦੀ ਖਰੀਦ ਦੇ ਸੌਦੇ ’ਚ ਕਥਿਤ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਕਿਹਾ ਕਿ ਉਹ ਇਸ ਸੌਦੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤ ’ਚ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਉਹ ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਆਪਣੇ ਵਕੀਲਾਂ ਰਾਹੀਂ ਕਾਨੂੰਨੀ ਨੋਟਿਸ ਭੇਜਣਗੇ। ਉਨ੍ਹਾਂ ਕਿਹਾ ਕਿ ਤਿੰਨ ਦਿਨ ਤਕ…

VIA PUNJAB
ਅੱਗੇ ਪੜ੍ਹੋ

ਏਸ਼ੀਆ ਕ੍ਰਿਕਟ ਕੱਪ: ਭਾਰਤ-ਅਫ਼ਗਾਨਿਸਤਾਨ ਮੈਚ ਟਾਈ

ਏਸ਼ੀਆ ਕ੍ਰਿਕਟ ਕੱਪ: ਭਾਰਤ-ਅਫ਼ਗਾਨਿਸਤਾਨ ਮੈਚ ਟਾਈ

ਦੁਬਈ – ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਇਕ ਬਹੁਤ ਹੀ ਫਸਵੇਂ ਸੁਪਰ-4 ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੇ ਅੱਜ ਭਾਰਤ ਨੂੰ ਬਰਾਬਰੀ ਉਤੇ ਰੋਕ ਲਿਆ। ਅਫ਼ਗਾਨਿਸਤਾਨ ਵੱਲੋਂ ਪਹਿਲਾਂ ਖੇਡਦਿਆਂ ਮਿਥੇ 50 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ ਬਣਾਈਆਂ 252 ਦੌੜਾਂ ਦੇ ਮੁਕਾਬਲੇ ਭਾਰਤੀ ਟੀਮ ਵੀ 49.5 ਓਵਰਾਂ ਵਿੱਚ ਇੰਨੀਆਂ ਹੀ ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਭਾਰਤ ਦੇ ਜੇਤੂ ਟੀਚਾ ਸਰ ਨਾ ਕਰ ਸਕਣ ਕਾਰਨ ਮੈਚ ਟਾਈ ਕਰਾਰ ਦੇ ਦਿੱਤਾ ਗਿਆ। ਭਾਰਤ ਲਈ ਸਭ ਤੋਂ…

VIA PUNJAB
ਅੱਗੇ ਪੜ੍ਹੋ

ਵਿਰਾਟ ਤੇ ਮੀਰਾਬਾਈ ਨੂੰ ‘ਖੇਲ ਰਤਨ’, 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ

ਵਿਰਾਟ ਤੇ ਮੀਰਾਬਾਈ ਨੂੰ ‘ਖੇਲ ਰਤਨ’, 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ

ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਅੱਜ ਰਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ। ਏਸ਼ਿਆਈ ਖੇਡਾਂ ਕਾਰਨ ਕੌਮੀ ਖੇਡ ਪੁਰਸਕਾਰ ਸਮਾਰੋਹ ਨੂੰ ਇਸ ਵਾਰ ਉਸ ਦੇ ਤੈਅ ਦਿਨ 29 ਅਗਸਤ ਤੋਂ ਅੱਗੇ ਵਧਾ ਕੇ 25 ਸਤੰਬਰ ਕੀਤਾ ਗਿਆ ਸੀ। ਅੱਜ…

VIA PUNJAB
ਅੱਗੇ ਪੜ੍ਹੋ

ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਇਮਰਾਨ ਖ਼ਾਨ

ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਇਮਰਾਨ ਖ਼ਾਨ

ਇਸਲਾਮਾਬਾਦ – ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤਿਵਾਦ ਤੇ ਕਸ਼ਮੀਰ ਸਮੇਤ ਹੋਰਨਾਂ ਅਹਿਮ ਮੁੱਦਿਆਂ ਨੂੰ ਲੈ ਕੇ ਭਾਰਤ ਨਾਲ ਮੁੜ ਸੰਵਾਦ ਤੋਰਨ ਦੀ ਪੇਸ਼ਕਸ਼ ਕੀਤੇ ਜਾਣ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਵਿਰੋਧੀ ਪਾਰਟੀਆਂ ਦੇ ਕਾਨੂੰਨਘਾੜਿਆਂ ਨੇ ਖ਼ਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਮੁਲਕ ਨੂੰ ਅਜਿਹੀ ਕੋਈ ਪੇਸ਼ਕਸ਼ ਕਰਨ ਤੋਂ ਪਹਿਲਾਂ ਸੰਸਦ ਨੂੰ ਭਰੋਸੇ ਵਿੱਚ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ। ਸੰਸਦ ਦੇ ਉਪਰਲੇ ਸਦਨ ਸੈਨੇਟ ਦੇ…

VIA PUNJAB
ਅੱਗੇ ਪੜ੍ਹੋ

ਰਾਫਾਲ ਕਰਾਰ ਬਾਰੇ ਹੋਰ ਤੱਥ ਜਲਦੀ ਆਉਣਗੇ ਬਾਹਰ: ਰਾਹੁਲ

ਰਾਫਾਲ ਕਰਾਰ ਬਾਰੇ ਹੋਰ ਤੱਥ ਜਲਦੀ ਆਉਣਗੇ ਬਾਹਰ: ਰਾਹੁਲ

ਅਮੇਠੀ – ਫਰਾਂਸ ਨਾਲ ਰਾਫ਼ਾਲ ਲੜਾਕੂ ਜਹਾਜ਼ਾਂ ਦੇ ਕਰਾਰ ਨੂੰ ਲੈ ਕੇ ਮੋਦੀ ਸਰਕਾਰ ’ਤੇ ਹੱਲੇ ਜਾਰੀ ਰੱਖਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਕਰਾਰ ਬਾਰੇ ਹੋਰ ਤੱਥ ਜਲਦੀ ਹੀ ਬਾਹਰ ਆਉਣਗੇ। ਇਥੇ ਆਪਣੇ ਸੰਸਦੀ ਹਲਕੇ ਦੀ ਫੇਰੀ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਰਾਫ਼ਾਲ ਕਰਾਰ ਸਬੰਧਤ ਠੇਕਾ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਦੀ ਥਾਂ ਰਿਲਾਇੰਸ ਗਰੁੱਪ ਦੀ ਝੋਲੀ ਪੈਣ ਨਾਲ ਉਨ੍ਹਾਂ ਹੱਥੋਂ ਰੁਜ਼ਗਾਰ ਦੇ ਮੌਕੇ ਖੁੰਝ ਜਾਣਗੇ। ਸੰਸਦੀ ਹਲਕੇ…

VIA PUNJAB
ਅੱਗੇ ਪੜ੍ਹੋ

ਬੱਸ ਅਤੇ ਜੀਪ ਵਿਚਾਲੇ ਭਿਆਨਕ ਟੱਕਰ ਵਿੱਚ 4 ਵਿਅਕਤੀਆਂ ਦੀ ਮੌਤ, 7 ਜ਼ਖ਼ਮੀ

ਬੱਸ ਅਤੇ ਜੀਪ ਵਿਚਾਲੇ ਭਿਆਨਕ ਟੱਕਰ ਵਿੱਚ 4 ਵਿਅਕਤੀਆਂ ਦੀ ਮੌਤ, 7 ਜ਼ਖ਼ਮੀ

ਜੈਪੁਰ – ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਅੱਜ ਇੱਕ ਜੀਪ ਅਤੇ ਮਿੰਨੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜ਼ਿਲ੍ਹੇ ਦੇ ਸਿਕੰਦਰਾ ਇਲਾਕੇ ਵਿੱਚ ਵਾਪਰਿਆ| ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ

VIA PUNJAB
ਅੱਗੇ ਪੜ੍ਹੋ

ਮੋਹਰੀ ਸੂਬਾ ਬਣ ਕੇ ਉੱਭਰੇਗਾ ਪੰਜਾਬ-ਕੈਪਟਨ ਅਮਰਿੰਦਰ ਸਿੰਘ

ਮੋਹਰੀ ਸੂਬਾ ਬਣ ਕੇ ਉੱਭਰੇਗਾ ਪੰਜਾਬ-ਕੈਪਟਨ ਅਮਰਿੰਦਰ ਸਿੰਘ

ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਅਗਾਮੀ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਰੋਸਾ ਜ਼ਾਹਰ ਕੀਤਾ ਕਿ ਪੰਜਾਬ ਮੁਲਕ ਦਾ ਮੋਹਰੀ ਸੂਬਾ ਬਣ ਕੇ ਉੱਭਰੇਗਾ ਅਤੇ ਉਨਾਂ ਦੀ ਸਰਕਾਰ ਦੇ ਉਪਰਾਲਿਆਂ ਸਦਕਾ ਸੂਬਾ ਹੁਣ ਵਿੱਤੀ ਘਾਟੇ ਤੋਂ ਵਾਧੂ ਮਾਲੀਆ ਵੱਲ ਵਧ ਰਿਹਾ ਹੈ। ਇਕ ਟੀ.ਵੀ ਚੈਨਲ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨਾਂ ਦੀਆਂ ਮਾੜੀਆਂ ਨੀਤੀਆਂ ਤੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਲਈ ਵਿਆਪਕ ਮੁਹਿੰਮ ਵਿੱਢਣ ਦਾ ਐਲਾਨ

ਮੁੱਖ ਮੰਤਰੀ ਵੱਲੋਂ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਲਈ ਵਿਆਪਕ ਮੁਹਿੰਮ ਵਿੱਢਣ ਦਾ ਐਲਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਮੁਹਿੰਮ ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਸਤੰਬਰ, 2019 ਤੱਕ ਸੂਬੇ ਦੇ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਲਈ ਉਨਾਂ ਦੀ ਸਰਕਾਰ ਵੱਲੋਂ ਵਿਆਪਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ…

VIA PUNJAB
ਅੱਗੇ ਪੜ੍ਹੋ

ਰਾਣਾ ਸੋਢੀ ਵੱਲੋਂ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਰਾਣਾ ਸੋਢੀ ਵੱਲੋਂ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਖੇਡ ਮੰਤਰੀ ਨੇ ਉਘੇ ਕੁਮੈਂਟੇਟਰ ਦੀ ਖੇਡਾਂ ਨੂੰ ਦੇਣ ਨੂੰ ਯਾਦ ਕੀਤਾ ਚੰਡੀਗੜ – ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਤੁਰ ਜਾਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਤੁਰ ਜਾਣ ਨੂੰ ਟੀ.ਵੀ. ਤੇ ਰੇਡੀਓ ਦੇ ਕੁਮੈਂਟਰੀ ਖੇਤਰ ਅਤੇ ਖਾਸ ਕਰ ਕੇ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਕਰਾਰ ਦਿੱਤਾ। ਸ੍ਰੀ ਜਸਦੇਵ ਸਿੰਘ 87 ਵਰਿਆਂ ਦੇ ਸਨ। ਖੇਡ ਮੰਤਰੀ ਨੇ ਸ੍ਰੀ ਜਸਦੇਵ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ
1 1,116 1,117 1,118 1,119 1,120 1,271