ਤ੍ਰਿਪਤ ਬਾਜਵਾ ਵੱਲੋਂ ਮਗਨਰੇਗਾ ਸਕੀਮ ਵਿੱਚ 2 ਕਰੋੜ 59 ਲੱਖ ਰੁਪਏ ਦਾ ਘਪਲਾ ਕਰਨ ਵਾਲੇ ਮੁਲਾਜ਼ਮ ਬਰਖਾਸਤ ਕਰਨ ਦੇ ਹੁਕਮ

ਤ੍ਰਿਪਤ ਬਾਜਵਾ ਵੱਲੋਂ ਮਗਨਰੇਗਾ ਸਕੀਮ ਵਿੱਚ 2 ਕਰੋੜ 59 ਲੱਖ ਰੁਪਏ ਦਾ ਘਪਲਾ ਕਰਨ ਵਾਲੇ ਮੁਲਾਜ਼ਮ ਬਰਖਾਸਤ ਕਰਨ ਦੇ ਹੁਕਮ

ਵਿਭਾਗ ਨੂੰ ਮੁੱਖ ਦੋਸ਼ੀ ਵਿਰੁੱਧ ਪੁਲੀਸ ਕੇਸ ਦਰਜ ਕਰਵਾਉਣ ਦੇ ਆਦੇਸ਼ ਚੰਡੀਗੜ – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ(ਮਗਨਰੇਗਾ) ਨੂੰ ਲਾਗੂ ਕਰਨ ਵਿੱਚ 2 ਕਰੋੜ 59 ਲੱਖ ਰੁਪਏ ਦੇ ਕਰੀਬ ਰਕਮ ਦਾ ਘਪਲਾ ਕਰਨ ਵਾਲੇ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਤ ਪੰਜ ਕਰਮਚਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਅਤੇ ਇੱਕ ਕਰਮਚਾਰੀ ਉੱਤੇ ਪੁਲੀਸ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ…

VIA PUNJAB
ਅੱਗੇ ਪੜ੍ਹੋ

ਰਿਕਸ ਸੰਮੇਲਨ ਦਹਿਸ਼ਤਗਰਦੀ ਦੇ ਖਾਤਮੇ ਲਈ ਸਹਿਯੋਗ ਵਧਾਉਣ ’ਤੇ ਕੇਂਦਰਿਤ ਰਹੇਗਾ ਮੋਦੀ

ਰਿਕਸ ਸੰਮੇਲਨ ਦਹਿਸ਼ਤਗਰਦੀ ਦੇ ਖਾਤਮੇ ਲਈ ਸਹਿਯੋਗ ਵਧਾਉਣ ’ਤੇ ਕੇਂਦਰਿਤ ਰਹੇਗਾ ਮੋਦੀ

ਨਵੀਂ ਦਿੱਲੀ – ਬ੍ਰਿਕਸ ਸੰਮੇਲਨ ਦੁਨੀਆ ਦੀਆਂ ਪੰਜ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਕਈ ਅਹਿਮ ਮੁੱਦਿਆਂ ’ਤੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਕੇਂਦਰਿਤ ਰਹੇਗਾ। ਇਨ੍ਹਾਂ ਵਿੱਚ ਡਿਜੀਟਲ ਅਰਥ ਵਿਵਸਥਾ, ਵਿਗਿਆਨ ਅਤੇ ਟੈਕਨੋਲੋਜੀ ਤੇ ਅਤਿਵਾਦ ਵਿਰੁੱਧ ਢਾਂਚਾ ਉਸਾਰਨਾ ਸ਼ਾਮਲ ਹੈ। ਇਹ ਜਾਣਕਾਰੀ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ। ਮੋਦੀ, ਜੋ 11 ਵੇਂ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ 13-14 ਨਵੰਬਰ ਨੂੰ ਬ੍ਰਾਜ਼ੀਲ ਵਿੱਚ ਹੋਣਗੇ ਨੇ, ਕਿਹਾ ਕਿ ਉਹ ਇਸ ਦੌਰਾਨ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਵਧਾਉਣ…

VIA PUNJAB
ਅੱਗੇ ਪੜ੍ਹੋ

ਕਰਨਾਟਕ ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਕਰਨਾਟਕ ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਕਰਨਾਟਕ ‘ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇ ਡੀ ਐੱਸ) ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ 17 ਅਯੋਗ ਵਿਧਾਇਕ ਚੋਣ ਲੜ ਸਕਦੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਯੋਗਤਾ ਅਨਿਸ਼ਚਿਤ ਸਮੇਂ ਤੱਕ ਨਹੀਂ ਹੋ ਸਕਦੀ ਹੈ। ਹਾਲਾਂਕਿ ਕੋਰਟ ਨੇ ਸਪੀਕਰ ਵੱਲੋਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ।ਦੱਸਣਯੋਗ ਹੈ ਕਿ 25 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ…

VIA PUNJAB
ਅੱਗੇ ਪੜ੍ਹੋ

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਪੁੱਤਰ ਈਡੀ ਜਾਂਚ ਦੇ ਘੇਰੇ ’ਚ

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਪੁੱਤਰ ਈਡੀ ਜਾਂਚ ਦੇ ਘੇਰੇ ’ਚ

ਨਵੀਂ ਦਿੱਲੀ – ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਪੁੱਤਰ ਅਬੀਰ ਤੇ ਉਸ ਨਾਲ ਜੁੜੀ ਇਕ ਫਰਮ ਖ਼ਿਲਾਫ਼ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਕੇਸ ਵਿਦੇਸ਼ੀ ਕਰੰਸੀ ਸਬੰਧੀ ਨੇਮਾਂ ਦੀ ਉਲੰਘਣਾ (ਫੇਮਾ) ਤਹਿਤ ਦਰਜ ਕੀਤਾ ਗਿਆ ਹੈ। ਜਾਂਚ ਦੇ ਘੇਰੇ ਵਿਚ ਆਈ ਫਰਮ ਦਾ ਨਾਂ ‘ਨੌਰਿਸ਼ ਆਰਗੈਨਿਕ ਫੂਡਜ਼ ਪ੍ਰਾਈਵੇਟ ਲਿਮਟਿਡ’ ਹੈ ਤੇ ਕੰਪਨੀ ਵੱਲੋਂ ਇਸੇ ਵਰ੍ਹੇ ਜੁਟਾਏ ਗਏ 7.25 ਕਰੋੜ ਰੁਪਏ ਦੇ ਮਾਮਲੇ ਵਿਚ ਜਾਂਚ ਆਰੰਭੀ ਗਈ ਹੈ। ਅਬੀਰ ਲਵਾਸਾ…

VIA PUNJAB
ਅੱਗੇ ਪੜ੍ਹੋ

ਡੋਡਾ ਨੇੜੇ ਵਾਹਨ ਖੱਡ ’ਚ ਡਿੱਗਣ ਕਾਰਨ 16 ਮੌਤਾਂ

ਡੋਡਾ ਨੇੜੇ ਵਾਹਨ ਖੱਡ ’ਚ ਡਿੱਗਣ ਕਾਰਨ 16 ਮੌਤਾਂ

ਜੰਮੂ – ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਅੱਜ ਇਕ ਐੱਸਯੂਵੀ 700 ਮੀਟਰ ਡੂੰਘੀ ਖੱਡ ਵਿਚ ਡਿੱਗਣ ਕਾਰਨ 16 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪੰਜ ਔਰਤਾਂ ਤੇ ਤਿੰਨ ਬੱਚੇ ਹਨ। ਡੋਡਾ ਦੀ ਐੱਸਐੱਸਪੀ ਮੁਮਤਾਜ਼ ਅਹਿਮਦ ਨੇ ਦੱਸਿਆ ਕਿ ਹਾਦਸਾ ਪਹਾੜੀ ਜ਼ਿਲ੍ਹੇ ਦੇ ਮਰਮਟ ਇਲਾਕੇ ਵਿਚ ਵਾਪਰਿਆ। ਹਾਦਸੇ ’ਚੋਂ ਬਚੇ ਇਕੋ-ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਜੰਮੂ ਲਿਜਾਇਆ ਗਿਆ ਹੈ। 12 ਜਣਿਆਂ ਦੀ ਮੌਕੇ ’ਤੇ ਹੀ ਮੌਤ…

VIA PUNJAB
ਅੱਗੇ ਪੜ੍ਹੋ

550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਪੰਡਾਲ ਵਿੱਚ ਸ਼ਰਧਾ ਨਾਲ ਪਾਏ ਸ੍ਰੀ ਸਹਿਜ ਪਾਠ ਦੇ ਭੋਗ

550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਪੰਡਾਲ ਵਿੱਚ ਸ਼ਰਧਾ ਨਾਲ ਪਾਏ ਸ੍ਰੀ ਸਹਿਜ ਪਾਠ ਦੇ ਭੋਗ

ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸੁਲਤਾਨਪੁਰ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਵਿਖੇ ਪਾਵਨ ਵੇਈਂ ਕੰਢੇ ਸਥਾਪਿਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ 5 ਨਵੰਬਰ ਨੂੰ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ, ਜਿਸ ਦੌਰਾਨ ਸਾਰਾ ਦਿਨ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤ ਨੂੰ ਗੁਰੂ ਚਰਨਾਂ ਨਾਲ…

VIA PUNJAB
ਅੱਗੇ ਪੜ੍ਹੋ

ਵੱਡੀ ਗਿਣਤੀ ਸੰਗਤ ਦੀ ਆਮਦ ਦੇ ਬਾਵਜੂਦ ਸੁਲਤਾਨਪੁਰ ਲੋਧੀ ਵਿਖੇ ਪੁਖਤਾ ਸਫਾਈ ਪ੍ਰਬੰਧ, ਚੁਫੇਰਿਓਂ ਸ਼ਲਾਘਾ

ਵੱਡੀ ਗਿਣਤੀ ਸੰਗਤ ਦੀ ਆਮਦ ਦੇ ਬਾਵਜੂਦ ਸੁਲਤਾਨਪੁਰ ਲੋਧੀ ਵਿਖੇ ਪੁਖਤਾ ਸਫਾਈ ਪ੍ਰਬੰਧ, ਚੁਫੇਰਿਓਂ ਸ਼ਲਾਘਾ

ਅਧਿਕਾਰੀ ਈ-ਸਾਈਕਲਾਂ ਦੀ ਮਦਦ ਨਾਲ ਸਫਾਈ ਪ੍ਰਬੰਧਾਂ ‘ਤੇ ਰੱਖ ਰਹੇ ਨੇ ਨਜ਼ਰ ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸੰਗਤਾਂ ਦਾ ਸੈਲਾਬ ਆ ਗਿਆ ਹੈ, ਉਥੇ ਸਫਾਈ ਪ੍ਰਬੰਧਾਂ ਪੱਖੋਂ ਵੀ ਕੋਈ ਕਸਰ ਨਹੀਂ ਛੱਡੀ ਗਈ ਹੈ, ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਦੇ ਰੀਜਨਲ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ…

VIA PUNJAB
ਅੱਗੇ ਪੜ੍ਹੋ

ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਨਾਲ ਸੁਲਤਾਨਪੁਰ ਦੀ ਧਰਤੀ ਤੇ ਲਾਈ ਸੰਗੀਤ ਦੀ ਛਹਿਬਰ

ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਨਾਲ ਸੁਲਤਾਨਪੁਰ ਦੀ ਧਰਤੀ ਤੇ ਲਾਈ ਸੰਗੀਤ ਦੀ ਛਹਿਬਰ

ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਧਾਰਮਿਕ ਗਾਇਨ ਦਾ ਆਨੰਦ ਲਿਆ ਚੰਡੀਗੜ੍ਹ – ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਅੱਜ ਰਬਾਬ ਪੰਡਾਲ ਵਿਚ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ ‘ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ। ਸਤਿੰਦਰ ਸਰਤਾਜ ਨੇ ਗੁਰੂ ਨਾਨਕ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਵਸੇ ਭਗੌੜੇ ਅਪਰਾਧੀਆਂ ਦੇ ਮਾਮਲਿਆਂ ਦੇ ਤੇਜ਼ੀ ਨਾਲ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਭਰੋਸਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਵਸੇ ਭਗੌੜੇ ਅਪਰਾਧੀਆਂ ਦੇ ਮਾਮਲਿਆਂ ਦੇ ਤੇਜ਼ੀ ਨਾਲ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਭਰੋਸਾ

ਹਾਈ ਕੋਰਟ ਦੇ ਚੀਫ਼ ਜਸਟਿਸ ਕੋਲ ਉਠਾਣਗੇ ਮਾਮਲਾ, ਕੇਂਦਰ ਕੋਲ ਵੀ ਉਠਾਣਗੇ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਦਾ ਮਾਮਲਾ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵਸੇ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਪੰਜਾਬ ਛੱਡ ਕੇ ਜਾਣ ਵਾਲੇ ਵਿਅਕਤੀਆਂ ਜਿਨ•ਾ ਨੂੰ ਬਾਅਦ ਵਿੱਚ ਭਗੌੜੇ ਕਰਾਰ ਦਿੱਤਾ ਗਿਆ ਸੀ, ਦੇ ਮਾਮਲਿਆਂ ਦੇ ਜਲਦੀ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਮੁੱਦਾ ਹਾਈ ਕੋਰਟ ਦੇ ਚੀਫ਼ ਜਸਟਿਸ…

VIA PUNJAB
ਅੱਗੇ ਪੜ੍ਹੋ

ਭਾਰਤੀ ਸਿੱਖਾਂ ਨੂੰ ਬਾਕੀ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਦੀ ਖੁੱਲ੍ਹ ਦੇਣ ਦਾ ਮਸਲਾ ਪਾਕਿਸਤਾਨ ਨਾਲ ਉਠਾਉਣ ਲਈ ਮੋਦੀ ਕੋਲ ਪਹੁੰਚ ਕਰਾਂਗਾ-ਕੈਪਟਨ ਅਮਰਿੰਦਰ ਸਿੰਘ

ਭਾਰਤੀ ਸਿੱਖਾਂ ਨੂੰ ਬਾਕੀ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਦੀ ਖੁੱਲ੍ਹ ਦੇਣ ਦਾ ਮਸਲਾ ਪਾਕਿਸਤਾਨ ਨਾਲ ਉਠਾਉਣ ਲਈ ਮੋਦੀ ਕੋਲ ਪਹੁੰਚ ਕਰਾਂਗਾ-ਕੈਪਟਨ ਅਮਰਿੰਦਰ ਸਿੰਘ

ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਵਿੱਚ ਮੁੱਖ ਮੰਤਰੀ ਨਾਲ ਰਾਸ਼ਟਰਪਤੀ ਵੀ ਹੋਏ ਸ਼ਾਮਲ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਸ਼ਰਧਾਲੂਆਂ ਨੂੰ ਸਰਹੱਦ ਪਾਰ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਖੁੱਲ੍ਹ ਦੇਣ ਦਾ ਮਸਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਪਹੁੰਚ ਕਰਨਗੇ।ਮੁੱਖ ਮੰਤਰੀ ਨੇ ਇਹ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ…

VIA PUNJAB
ਅੱਗੇ ਪੜ੍ਹੋ
1 486 487 488 489 490 1,271