ਵੈਸਟਇੰਡੀਜ਼ ਖਿਲਾਫ ਮੰਧਾਨਾ ਨੇ ਖੇਡੀ ਤੂਫਾਨੀ ਪਾਰੀ

ਵੈਸਟਇੰਡੀਜ਼ ਖਿਲਾਫ ਮੰਧਾਨਾ ਨੇ ਖੇਡੀ ਤੂਫਾਨੀ ਪਾਰੀ

ਭਾਰਤੀ ਮਹਿਲਾ ਟੀਮ ਨੇ ਨਾਰਥ ਸਟੈਂਡ ‘ਚ ਖੇਡੇ ਗਏ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨ-ਡੇ ਮੈਚ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ 2-1 ਨਾਲ ਸੀਰੀਜ਼ ਵੀ ਆਪਣੇ ਨਾਂ ਕਰ ਲਈ। ਭਾਰਤ ਨੂੰ ਮਿਲੀ ਇਸ ਵੱਡੀ ਜਿੱਤ ‘ਚ ਸਿਮ੍ਰਿਤੀ ਮੰਧਾਨਾ ਦੀ ਅਹਿਮ ਭੂਮਿਕਾ ਰਹੀ। ਇਸ ਮੈਚ ‘ਚ ਮੰਧਾਨਾ ਨੇ ਲਾਜਵਾਬ ਪਾਰੀ ਖੇਡ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੀ ਹੋਈ ਕ੍ਰਿਕਟ ਇਤਿਹਾਸ ‘ਚ ਇਕ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਆਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਸ਼੍ਰੋਮਣੀ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਆਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਮੁੱਖ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਦੇ ਮੁੱਖ ਮੰਤਰੀ ਸ੍ਰੀ ਸਰਬਾਨੰਦਾ ਸੋਨੋਵਾਲ ਨੂੰ ਸੱਦਾ ਪੱਤਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤਰਫੋਂ ਸ੍ਰੀ ਸੋਨੋਵਾਲ ਨੂੰ ਇਹ ਸੱਦਾ ਪੱਤਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਭਾਈ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਅਵਤਾਰ ਸਿੰਘ…

VIA PUNJAB
ਅੱਗੇ ਪੜ੍ਹੋ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਮੁੱਖ ਮੰਤਰੀ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਉਣ ਦਾ ਸੱਦਾ ਚੰਡੀਗੜ੍ – ਸ੍ਰੀ ਗੁਰੂ ਨਾਨਕ ਦੇਵ ਦੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਬੁੱਧਵਾਰ ਨੂੰ ਸੱਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੇ ਪ੍ਰਭਾਵ ਤੋਂ ਬਚਾਉਣ ਦਾ ਸੱਦਾ ਦਿੱਤਾ। ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਨੂੰ ਯਾਦ ਕਰਦਿਆਂ…

VIA PUNJAB
ਅੱਗੇ ਪੜ੍ਹੋ

ਕਿਸਾਨਾਂ ਨੂੰ ਸਜ਼ਾ ਦੇਣ ਨਾਲ ਕੁਝ ਹਾਸਲ ਨਹੀਂ ਹੋਵੇਗਾ : ਸੁਪਰੀਮ ਕੋਰਟ

ਕਿਸਾਨਾਂ ਨੂੰ ਸਜ਼ਾ ਦੇਣ ਨਾਲ ਕੁਝ ਹਾਸਲ ਨਹੀਂ ਹੋਵੇਗਾ : ਸੁਪਰੀਮ ਕੋਰਟ

ਪ੍ਰਦੂਸ਼ਣ ਦੇ ਮਾਮਲੇ ‘ਚ ਸੁਪਰੀਮ ਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. ‘ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ‘ਤੇ ਬੁੱਧਵਾਰ ਨੂੰ ਸੁਣਵਾਈ ਕੀਤੀ, ਜਿਸ ‘ਚ ਦਿੱਲੀ, ਹਰਿਆਣਾ ਅਤੇ ਪੰਜਾਬ ਚੀਫ ਸਕੱਤਰ ਮੌਜੂਦ ਰਹੇ। ਸੁਪਰੀਮ ਕੋਰਟ ਨੇ ਇਸ ਦੌਰਾਨ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਨਿਭਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਪਰਾਲੀ ਸਾੜਨ ਦੀ ਘਟਨਾ ਨੂੰ ਰੋਕਣ ਲਈ ਤੁਰੰਤ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਹਰਿਆਣਾ ਦੇ ਸਭ ਸ਼ਰਧਾਲੂਆਂ ਦਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ

ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਹਰਿਆਣਾ ਦੇ ਸਭ ਸ਼ਰਧਾਲੂਆਂ ਦਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਪਾਕੀਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸ਼ੈਸ਼ਨ ਸਮਾਪਨ ਦੇ ਬਾਅਦ ਮੀਡੀਆ ਕਰਮਚਾਰੀਆਂ ਦੇ ਨਾਲ ਹੋਈ ਗਲਬਾਤ ਦੌਰਾਨ ਕੀਤਾ? ਉਨਾਂ ਨੇ ਦਸਿਆ ਕਿ…

VIA PUNJAB
ਅੱਗੇ ਪੜ੍ਹੋ

ਅਕਾਲੀ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਖਾਲਸਈ ਜਾਹੋ ਜਲਾਲ ਨਾਲ ਮਨਾਈ ਜਾਵੇਗੀ : ਬਾਬਾ ਬਲਬੀਰ ਸਿੰਘ

ਅਕਾਲੀ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਖਾਲਸਈ ਜਾਹੋ ਜਲਾਲ ਨਾਲ ਮਨਾਈ ਜਾਵੇਗੀ : ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ – ਨਿਧੱੜਕ ਸੁਰਬੀਰ ਯੋਧੇ ਗੁਰਮਤਿ ਪਰੰਪਰਾਵਾਂ ਨੂੰ ਪ੍ਰਣਾਏ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਵਜੋਂ ਅਗਵਾਈ ਦੇਣ ਵਾਲੇ ਮਹਾਨ ਸਪੂਤ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਵਿਸ਼ਾਲ ਪੱਧਰ ਤੇ ਮਨਾਈ ਜਾਵੇਗੀ।ਇਹ ਵਿਚਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਇੱਕ…

VIA PUNJAB
ਅੱਗੇ ਪੜ੍ਹੋ

ਨਾਨਕ ਨਾਮ ਲੇਵਾ ਸੰਗਤਾਂ ਲਈ ਪਲਕਾਂ ਵਿਛਾਈ ਬੈਠਾ ਡੇਰਾ ਬਾਬਾ ਨਾਨਕ

ਨਾਨਕ ਨਾਮ ਲੇਵਾ ਸੰਗਤਾਂ ਲਈ ਪਲਕਾਂ ਵਿਛਾਈ ਬੈਠਾ ਡੇਰਾ ਬਾਬਾ ਨਾਨਕ

ਰੋਜ਼ਾਨਾ 30 ਹਜ਼ਾਰ ਸ਼ਰਧਾਲੂਆਂ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਹੈ ਡੇਰਾ ਬਾਬਾ ਨਾਨਕ ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਤੋਂ 11 ਨਵੰਬਰ ਤੱਕ ਹੋਣ ਵਾਲਾ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ।ਸੂਬਾ ਸਰਕਾਰ ਵੱਲੋਂ ਸਹਿਕਾਰਤਾ ਅਦਾਰਿਆਂ ਦੇ ਸਹਿਯੋਗ ਨਾਲ ਵੱਲੋਂ ਚਾਰ ਰੋਜ਼ਾ ਉਤਸਵ ਲਈ ਡੇਰਾ ਬਾਬਾ…

VIA PUNJAB
ਅੱਗੇ ਪੜ੍ਹੋ

550 ਸਾਲਾ ਪ੍ਰਕਾਸ ਪੁਰਬ ਸਮਾਗਮਾਂ ਸਬੰਧੀ ਨੌਜਵਾਨਾਂ ਵਿੱਚ ਉਤਸਾਹ

550 ਸਾਲਾ ਪ੍ਰਕਾਸ ਪੁਰਬ ਸਮਾਗਮਾਂ ਸਬੰਧੀ ਨੌਜਵਾਨਾਂ ਵਿੱਚ ਉਤਸਾਹ

ਮੁੱਖ ਪੰਡਾਲ ਦੇ ਬਾਹਰ ਸਥਾਪਤ 550 ਸਾਲਾਂ ਨੂੰ ਦਰਸਾਉਂਦਾ ਚਿੰਨ ਬਣਿਆ ਸੈਲਫੀ ਪੁਆਇੰਟ ਸੁਲਤਾਨਪੁਰ ਲੋਧੀ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੂਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿੱਚ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿੱਚ ਚੱਲ ਰਹੇ ਸਮਾਗਮਾਂ ਪ੍ਰਤੀ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਜਿਥੇ ਰੋਜਾਨਾ ਵੱਡੀ ਗਿਣਤੀ ਵਿੱਚ ਨੌਜਵਾਨ ਇਥੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਉਥੇ ਮੁੱਖ…

VIA PUNJAB
ਅੱਗੇ ਪੜ੍ਹੋ

ਸੁਲਤਾਨਪੁਰ ਲੋਧੀ ਵਿਚ ਵਾਟਰ ਏਟੀਐਮ ਬਣੇ ਖਿੱਚ ਦਾ ਕੇਂਦਰ, ਸੇਵਾ ਦੇ ਨਾਲ ਹੀ ਦੇ ਰਹੇ ਹਨ ਪਾਣੀ ਬਚਾਉਣ ਦਾ ਸੁਨੇਹਾ

ਸੁਲਤਾਨਪੁਰ ਲੋਧੀ ਵਿਚ ਵਾਟਰ ਏਟੀਐਮ ਬਣੇ ਖਿੱਚ ਦਾ ਕੇਂਦਰ, ਸੇਵਾ ਦੇ ਨਾਲ ਹੀ ਦੇ ਰਹੇ ਹਨ ਪਾਣੀ ਬਚਾਉਣ ਦਾ ਸੁਨੇਹਾ

ਸੰਗਤ ਦੀ ਸਹੂਲਤ ਲਈ 8 ਟਿਊਬਵੈੱਲ, 131 ਵਾਟਰ ਸਟੋਰੇਜ ਟੈਂਕ, 107 ਸਟੀਲ ਦੇ ਪਿਆਊ ਤੇ 10 ਵਾਟਰ ਏਟੀਐਮਜ਼ ਦਾ ਕੀਤਾ ਗਿਆ ਪ੍ਰਬੰਧ ਚੰਡੀਗੜ੍ਹ – ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੰਗਤ ਦੀ ਸੇਵਾ ਲਈ ਲਾਏ ਗਏ ਵਾਟਰ ਏਟੀਐਮ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੂਰੇ ਇਲਾਕੇ ਵਿਚ 10 ਵਾਟਰ ਏਟੀਐਮ ਸਥਾਪਿਤ ਕੀਤੇ ਗਏ ਹਨ। ਇਕ ਏਟੀਐੈਮ ਮਸ਼ੀਨ ਵਾਂਗ ਹੀ ਇਨਾਂ ਵਾਟਰ ਏਟੀਐਮਜ਼ ‘ਤੇ ਐਡੀਈਡੀ ਸਕਰੀਨ ਲੱਗੀ ਹੋਈ ਹੈ, ਜਿਸ ‘ਤੇ ਪਾਣੀ ਬਚਾਉਣ ਦਾ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਵਿਧਾਨ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸਹਿਣਸ਼ੀਲਤਾ ਤੇ ਵਾਤਾਵਰਣ ਦੀ ਸੁਰੱਖਿਆ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੰਕਲਪ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਵਿਧਾਨ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸਹਿਣਸ਼ੀਲਤਾ ਤੇ ਵਾਤਾਵਰਣ ਦੀ ਸੁਰੱਖਿਆ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੰਕਲਪ

ਮੁੱਖ ਮੰਤਰੀ ਵੱਲੋਂ ਇਤਿਹਾਸਕ ਮੌਕੇ ਨੂੰ ਸੱਚੀ ਭਾਵਨਾ ਨਾਲ ਯਾਦਗਾਰੀ ਬਣਾਉਣ ਲਈ ਸਿਆਸੀ ਪਾਰਟੀਆਂ ਨੂੰ ਆਪਸੀ ਵਖਰੇਵਿਆਂ ਤੋਂ ਉਪਰ ਉਠਣ ਦੀ ਅਪੀਲ ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੇ ਅੱਜ ਸਰਬਸੰਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ, ਸਹਿਣਸ਼ੀਲਤਾ ਅਤੇ ਦਇਆ ਤੋਂ ਇਲਾਵਾ ਵਾਤਾਵਰਣ ਦੀ ਸੁਰੱਖਿਆ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ‘ਤੇ ਸੱਦੇ ਵਿਸ਼ੇਸ਼ ਇਜਲਾਸ ਦੌਰਾਨ ਹਾਊਸ ਦੇ…

VIA PUNJAB
ਅੱਗੇ ਪੜ੍ਹੋ
1 494 495 496 497 498 1,271