ਇਜ਼ਰਾਈਲ ਦੇ ਪੀ.ਐੱਮ. ਨੇ ਰੱਦ ਕੀਤੀ ਭਾਰਤ ਯਾਤਰਾ

ਇਜ਼ਰਾਈਲ ਦੇ ਪੀ.ਐੱਮ. ਨੇ ਰੱਦ ਕੀਤੀ ਭਾਰਤ ਯਾਤਰਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਦੇਸ਼ ਵਿਚ ਮੱਧ ਮਿਆਦ ਦੀਆਂ ਚੋਣਾਂ ਦਾ ਹਵਾਲਾ ਦੇ ਕੇ 9 ਸਤੰਬਰ ਦੀ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਦਿੱਤੀ। ਉਹ ਇਕ ਦਿਨ ਦੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਆਉਣ ਵਾਲੇ ਸਨ। ਸੂਤਰਾਂ ਨੇ ਦੱਸਿਆ ਕਿ ਨੇਤਨਯਾਹੂ ਨੇ ਮੰਗਲਵਾਰ ਸਵੇਰੇ ਮੋਦੀ ਨਾਲ ਗੱਲ ਕੀਤੀ। ਇਸ ਦੌਰਾਨ ਇਜ਼ਰਾਈਲ ਵਿਚ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਾਰਨ ਦੋਵੇਂ ਨੇਤਾ ਨੇਤਨਯਾਹੂ ਦੀ ਨਵੀਂ ਦਿੱਲੀ…

VIA PUNJAB
ਅੱਗੇ ਪੜ੍ਹੋ

ਕੋਹਲੀ ਭਾਰਤ ਦਾ ਸਭ ਤੋਂ ਸਫ਼ਲ ਟੈਸਟ ਕਪਤਾਨ ਬਣਿਆ

ਕੋਹਲੀ ਭਾਰਤ ਦਾ ਸਭ ਤੋਂ ਸਫ਼ਲ ਟੈਸਟ ਕਪਤਾਨ ਬਣਿਆ

ਵੈਸਟ ਇੰਡੀਜ਼ ਨੂੰ ਦੂਜੇ ਕ੍ਰਿਕਟ ਟੈਸਟ ਵਿੱਚ 257 ਦੌੜਾਂ ਨਾਲ ਹਰਾ ਕੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਪਛਾੜ ਕੇ ਸਭ ਤੋਂ ਸਫਲ ਕਪਤਾਨ ਬਣ ਗਿਆ, ਜਿਸ ਦੀ ਅਗਵਾਈ ਵਿੱਚ ਭਾਰਤ ਦੀ ਇਹ 28ਵੀਂ ਜਿੱਤ ਸੀ। ਇਸ ਤਰ੍ਹਾਂ ਕੋਹਲੀ ਨੇ 48 ਵਿੱਚੋਂ 28 ਮੈਚ ਜਿੱਤ ਲਏ ਹਨ, ਜਦਕਿ ਧੋਨੀ ਨੇ ਆਪਣੀ ਕਪਤਾਨੀ ਦੌਰਾਨ ਭਾਰਤ ਨੂੰ 60 ਟੈਸਟ ਮੈਚਾਂ ਵਿੱਚੋਂ 27 ਜਿਤਾਏ ਸਨ।ਕੋਹਲੀ ਨੇ ਨਵਾਂ ਰਿਕਾਰਡ ਆਪਣੇ ਨਾਮ ਹੋਣ ਮੌਕੇ ਕਿਹਾ, ‘‘ਕਪਤਾਨੀ ਦਾ…

VIA PUNJAB
ਅੱਗੇ ਪੜ੍ਹੋ

ਕੋਹਲੀ ਨੂੰ ਪਛਾੜ ਕੇ ਸਮਿੱਥ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ

ਕੋਹਲੀ ਨੂੰ ਪਛਾੜ ਕੇ ਸਮਿੱਥ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ

ਆਸਟਰੇਲਿਆਈ ਸਟੀਵ ਸਮਿੱਥ ਨੇ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਕੇ ਅੱਵਲ ਨੰਬਰ ’ਤੇ ਕਬਜ਼ਾ ਕਰ ਲਿਆ ਹੈ, ਜਦਕਿ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਤੀਜੇ ਸਥਾਨ ’ਤੇ ਪਹੁੰਚ ਗਿਆ। ਕੋਹਲੀ ਬੱਲੇਬਾਜ਼ੀ ਵਿੱਚ ਦੂਜੇ ਨੰਬਰ ’ਤੇ ਖਿਸਕ ਗਿਆ। ਭਾਰਤੀ ਕਪਤਾਨ ਜਮਾਇਕਾ ਟੈਸਟ ਵਿੱਚ ਪਹਿਲੀ ਗੇਂਦ ’ਤੇ ਹੀ ਆਊਟ ਹੋ ਗਿਆ ਸੀ, ਸਮਿੱਥ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਐਸ਼ੇਜ਼ ਟੈਸਟ ਵਿੱਚ ਦੋ ਸੈਂਕੜੇ ਅਤੇ ਦੂਜੇ ਵਿੱਚ 92 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਅਜਿੰਕਿਆ…

VIA PUNJAB
ਅੱਗੇ ਪੜ੍ਹੋ

ਮਿਤਾਲੀ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲਿਆ

ਮਿਤਾਲੀ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲਿਆ

ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਅੱਜ ਟੀ-20 ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਤਾਂ ਕਿ 2021 ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ’ਤੇ ਧਿਆਨ ਕੇਂਦਰਤ ਕਰ ਸਕੇ। 36 ਸਾਲ ਦੀ ਮਿਤਾਲੀ ਨੇ 32 ਟੀ-20 ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ, ਜਿਸ ਵਿੱਚ ਤਿੰਨ ਮਹਿਲਾ ਟੀ-20 ਵਿਸ਼ਵ ਕੱਪ (2012, 2014 ਅਤੇ 2016) ਸ਼ਾਮਲ ਹਨ। ਮਿਤਾਲੀ ਨੇ ਟੀ-20 ਕ੍ਰਿਕਟ ਵਿੱਚ 89 ਮੈਚਾਂ ਵਿੱਚ 37.5 ਦੀ ਔਸਤ ਨਾਲ ਭਾਰਤ ਲਈ…

VIA PUNJAB
ਅੱਗੇ ਪੜ੍ਹੋ

ਓਐੱਨਜੀਸੀ ਪਲਾਂਟ ਵਿੱਚ ਅੱਗ ਲੱਗੀ; 4 ਹਲਾਕ

ਓਐੱਨਜੀਸੀ ਪਲਾਂਟ ਵਿੱਚ ਅੱਗ ਲੱਗੀ; 4 ਹਲਾਕ

ਮਹਾਰਾਸ਼ਟਰ ਦੇ ਨਵੀ ਮੁੰਬਈ ਸਥਿਤ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ (ਓਐੱਨਜੀਸੀ) ਦੇ ਪਲਾਂਟ ’ਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ ਸੀਆਈਐੱਸਐੱਫ ਦੇ ਤਿੰਨ ਜਵਾਨਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਹਾਦਸੇ ’ਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਜੋ ਸੀਆਈਐੱਸਐੱਫ ਦੇ ਜਵਾਨ ਹਨ। ਸੀਆਈਐੱਸਐੱਫ ਦੇ ਡੀਆਈਜੀ ਨੀਲਿਮਾ ਸਿੰਘ ਨੇ ਦੱਸਿਆ ਕਿ ਗੈਸ ਲੀਕ ਨੂੰ ਰੋਕਣ ਦਾ ਯਤਨ ਕਰਨ ਵਾਲੇ ਸੀਆਈਐੱਸਐੱਫ ਦੇ ਅੱਗ ਬੁਝਾਉਣ ਵਾਲੇ ਕਰਮੀ ਈ ਨਾਯਾਕਾ, ਸਤੀਸ਼ ਪ੍ਰਸਾਦ ਕੁਸ਼ਵਾਹਾ ਅਤੇ ਐੱਮ…

VIA PUNJAB
ਅੱਗੇ ਪੜ੍ਹੋ

ਇਰਾਨ ਵੱਲੋਂ ਅਮਰੀਕਾ ਨਾਲ ਕਿਸੇ ਵੀ ਦੁਵੱਲੇ ਸੰਵਾਦ ਤੋਂ ਨਾਂਹ

ਇਰਾਨ ਵੱਲੋਂ ਅਮਰੀਕਾ ਨਾਲ ਕਿਸੇ ਵੀ ਦੁਵੱਲੇ ਸੰਵਾਦ ਤੋਂ ਨਾਂਹ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਨਾਲ ਕਿਸੇ ਵੀ ਦੁਵੱਲੀ ਗੱਲਬਾਤ ਤੋਂ ਨਾਂਹ ਕਰ ਦਿੱਤੀ ਹੈ। ਰੂਹਾਨੀ ਨੇ ਕਿਹਾ ਕਿ ਇਰਾਨ ਸਿਧਾਂਤਕ ਤੌਰ ’ਤੇ ਅਜਿਹੇ ਕਿਸੇ ਵੀ ਸੰਵਾਦ ਦਾ ਵਿਰੋਧ ਕਰਦਾ ਹੈ। ਇਰਾਨ ਨੇ ਕਿਹਾ ਕਿ ਉਹ ਪ੍ਰਮਾਣੂ ਕਰਾਰ ਨੂੰ ਲੈ ਕੇ ਆਪਣੀਆਂ ਵਚਨਬੱਧਤਾਵਾਂ ’ਚ ਆਉਂਦੇ ਦਿਨਾਂ ਵਿੱਚ ਕਟੌਤੀ ਕਰੇਗਾ।ਰੂਹਾਨੀ ਨੇ ਮੁਲਕ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਵੀ ਗੱਲਬਾਤ 2015 ਵਿੱਚ ਆਲਮੀ ਤਾਕਤਾਂ ਵਾਲੇ ਮੁਲਕਾਂ ਦੇ ਸਮੂਹ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਅੱਗ ਲੱਗਣ ਕਾਰਨ ਕਿਸ਼ਤੀ ਡੁੱਬੀ, 25 ਲਾਸ਼ਾਂ ਬਰਾਮਦ

ਅਮਰੀਕਾ ’ਚ ਅੱਗ ਲੱਗਣ ਕਾਰਨ ਕਿਸ਼ਤੀ ਡੁੱਬੀ, 25 ਲਾਸ਼ਾਂ ਬਰਾਮਦ

ਦੱਖਣੀ ਕੈਲੀਫੋਰਨੀਆ ਕੰਢੇ ਨੇੜੇ ਟਾਪੂ ’ਤੇ ਕਿਸ਼ਤੀ ’ਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਅਜੇ ਵੀ ਲਾਪਤਾ ਹਨ। ਕਿਸ਼ਤੀ ’ਤੇ ਸਕੂਬਾ ਡਾਈਵਿੰਗ ਦੇ ਸ਼ੌਕੀਨ ਵਿਅਕਤੀ ਸਵਾਰ ਸਨ। ਕਿਸ਼ਤੀ ’ਤੇ ਸਵਾਰ ਚਾਲਕ ਦਲ ਦੇ ਪੰਜ ਮੈਂਬਰਾਂ ਨੇ ਪਾਣੀ ’ਚ ਛਾਲਾਂ ਮਾਰ ਕੇ ਜਾਨ ਬਚਾਈ। ਬਚਾਅ ਦਲ ਨੂੰ ਚਾਰ ਲਾਸ਼ਾਂ ਲਾਸ ਏਂਜਲਸ ਦੇ ਉੱਤਰ-ਪੱਛਮ ’ਚ 145 ਕਿਲੋਮੀਟਰ ਦੂਰ ਸਾਂਟਾ ਕਰੂਜ਼ ਟਾਪੂ ਕੋਲ ਮਿਲੀਆਂ ਹਨ। ਸਾਹਿਲੀ ਰੱਖਿਅਕਾਂ ਨੇ ਦੱਸਿਆ ਕਿ ਪੰਜ…

VIA PUNJAB
ਅੱਗੇ ਪੜ੍ਹੋ

ਪੰਜਾਬ ਮਿਲਾਵਟੀ ਭੋਜਨ ਪਦਾਰਥਾਂ ‘ਤੇ ਕਰੜੀ ਰੋਕ ਲਗਾਉਣ ਵਿੱਚ ਦੇਸ਼ ਵਿੱਚ ਅੱਵਲ: ਪੰਨੂ

ਪੰਜਾਬ ਮਿਲਾਵਟੀ ਭੋਜਨ ਪਦਾਰਥਾਂ ‘ਤੇ ਕਰੜੀ ਰੋਕ ਲਗਾਉਣ ਵਿੱਚ ਦੇਸ਼ ਵਿੱਚ ਅੱਵਲ: ਪੰਨੂ

ਹਰ ਮਹੀਨੇ ਇਕ ਹਜ਼ਾਰ ਤੋਂ ਵੱਧ ਲਏ ਜਾ ਰਹੇ ਹਨ ਨਮੂਨੇ ਚੰਡੀਗੜ੍ਹ – ਮਿਲਾਵਟੀ ਭੋਜਨ ਪਦਾਰਥਾਂ ‘ਤੇ ਰੋਕ ਲਗਾਉਣ ਲਈ ਹਰ ਮਹੀਨੇ ਮਿਲਾਵਟੀ ਭੋਜਨ ਪਦਾਰਥਾਂ ਦੇ ਇਕ ਹਜ਼ਾਰ ਤੋਂ ਵੱਧ ਨਮੂਨੇ ਭਰ ਕੇ ਪੰਜਾਬ ਦੇਸ਼ ਭਰ ਵਿੱਚ ਅੱਵਲ ਹੈ, ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਵੱਡੇ ਭੂਗੋਲਿਕ ਖੇਤਰ ਵਾਲੇ ਸੂਬਿਆਂ ਨੂੰ ਛੱਡ ਕੇ ਪੰਜਾਬ ਸਭ ਤੋਂ ਵੱਧ ਭੋਜਨ…

VIA PUNJAB
ਅੱਗੇ ਪੜ੍ਹੋ

‘ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ ਰੋਸਮਾਰਕਟ, ਫ੍ਰੈਂਕਫਰਟ ਵਿਖੇ ਆਯੋਜਿਤ

‘ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ ਰੋਸਮਾਰਕਟ, ਫ੍ਰੈਂਕਫਰਟ ਵਿਖੇ ਆਯੋਜਿਤ

ਭੋਜਨ ਅਤੇ ਦਸਤਕਾਰੀ ਸਟਾਲ ਸਥਾਨਕ ਅਤੇ ਵਿਦੇਸ਼ੀ ਸੈਲਾਨੀਆਂ ਲਈ ਬਣੇ ਖਿੱਚ ਦਾ ਕੇਂਦਰ ਚੰਡੀਗੜ – ਫਰੈਂਕਫਰਟ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੱਖ-ਵੱਖ ਭਾਰਤੀ ਸੂਬਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਭਾਰਤੀ ਐਸੋਸੀਏਸ਼ਨਾਂ ਨਾਲ ਮਿਲ ਕੇ ਇਕ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ, ‘ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ’ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਫੈਸਟ ਫ੍ਰੈਂਕਫਰਟ ਦੇ ਰੋਸਮਾਰਕਟ ਅਤੇ ਰਾਥੀਨੋਪਲੈਟਜ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਤੇ ਸਥਾਨਕ ਜਰਮਨ ਅਤੇ ਵਿਦੇਸ਼ੀ ਸੈਲਾਨੀਆਂ ਦੇ ਨਾਲ-ਨਾਲ ਤਕਰੀਬਨ 20,000 ਤੋਂ ਵੱਧ…

VIA PUNJAB
ਅੱਗੇ ਪੜ੍ਹੋ

ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ

ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ

ਨੌਜਵਾਨਾ ਦਾ ਸਸ਼ਕਤੀਕਰਨ ਪੰਜਾਬ ਸਰਕਾਰ ਦਾ ਉਦੇਸ਼-ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਮੰਤਰੀ ਚੰਡੀਗੜ – ‘‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਖ ਵੱਖ ਫੋਰਮਾਂ ’ਚ ਨੌਜਵਾਨਾਂ ਨੂੰ ਢੁਕਵੀਂ ਨੁਮਾਇੰਦਗੀ ਦੇ ਕੇ ਉਨਾਂ ਦੀ ਵੱਡੀ ਸਮਰੱਥਾ ਦੀ ਸਹੀ ਵਰਤੋਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ।’’ ਇਹ ਪ੍ਰਗਟਾਵਾ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਜੰਗਲਾਤ ਭਵਨ ਸੈਕਟ 68 ਵਿਖੇ ਕੀਤਾ।ਇਸ ਮੌਕੇ ਸੁਖਵਿੰਦਰ ਸਿੰਘ…

VIA PUNJAB
ਅੱਗੇ ਪੜ੍ਹੋ
1 602 603 604 605 606 1,271