ਭਾਰਤ ਨੂੰ ਲਾਲ ਸੂਚੀ ’ਚ ਰੱਖਣ ’ਚ ਦੇਰੀ ਦਾ ਬ੍ਰਿਟੇਨ ਵੱਲੋਂ ਬਚਾਅ

ਭਾਰਤ ਨੂੰ ਲਾਲ ਸੂਚੀ ’ਚ ਰੱਖਣ ’ਚ ਦੇਰੀ ਦਾ ਬ੍ਰਿਟੇਨ ਵੱਲੋਂ ਬਚਾਅ

ਲੰਡਨ – ਬ੍ਰਿਟੇਨ ਸਰਕਾਰ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਅਪਰੈਲ ਦੇ ਸ਼ੁਰੂ ’ਚ ਭਾਰਤ ਨੂੰ ਲਾਲ ਸੂਚੀ ’ਚ ਨਾ ਰੱਖਣ ਦੀ ਆਲੋਚਨਾ ਦਾ ਅੱਜ ਬਚਾਅ ਕੀਤਾ ਹੈ। ਕੋਵਿਡ-19 ਦੇ ਬੀ1.617.2 ਸਰੂਪ ਕਾਰਨ ਕਰੋਨਾ ਕੇਸਾਂ ’ਚ ਤੇਜ਼ੀ ਨਾਲ ਵਾਧਾ ਦਰਜ ਹੋਇਆ ਹੈ ਜਿਸ ਦੇ ਲੱਛਣ ਸਭ ਤੋਂ ਪਹਿਲਾਂ ਭਾਰਤ ’ਚ ਹੀ ਮਿਲੇ ਹਨ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਕਰੋਨਾ ਦੇ ਨਵੇਂ ਸਰੂਪ ਦੀ ਜਾਂਚ ਸ਼ੁਰੂ ਹੋਣ ਤੋਂ ਛੇ ਦਿਨ ਪਹਿਲਾ 23 ਅਪਰੈਲ ਨੂੰ ਉਸ ਨੇ…

VIA PUNJAB
ਅੱਗੇ ਪੜ੍ਹੋ

ਇਜ਼ਰਾਇਲ ਵੱਲੋਂ ਗਾਜ਼ਾ ਸਿਟੀ ’ਤੇ ਮੁੜ ਹਵਾਈ ਹਮਲੇ

ਇਜ਼ਰਾਇਲ ਵੱਲੋਂ ਗਾਜ਼ਾ ਸਿਟੀ ’ਤੇ ਮੁੜ ਹਵਾਈ ਹਮਲੇ

ਗਾਜ਼ਾ ਸਿਟੀ – ਇਜ਼ਰਾਇਲੀ ਫੌਜ ਨੇ ਅੱਜ ਸਵੇਰ ਗਾਜ਼ਾ ਸਿਟੀ ਵਿਚਲੀਆਂ ਕਈ ਥਾਵਾਂ ’ਤੇ ਹਵਾਈ ਹਮਲੇ ਕੀਤੇ। ਫੌਜ ਨੇ 15 ਕਿਲੋਮੀਟਰ ਲੰਬੀ ਸੁਰੰਗ ਤੇ ਹਮਾਸ ਦੇ ਨੌਂ ਕਮਾਂਡਰਾਂ ਦੇ ਰਿਹਾਇਸ਼ੀ ਖੇਤਰ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਇਲ ਨੇ ਪਿਛਲੇ ਹਫਤੇ ਤੋਂ ਹਵਾਈ ਹਮਲੇ ਸ਼ੁਰੂ ਕੀਤੇ ਹੋਏ ਹਨ ਤੇ ਅੱਜ ਦੇ ਹਮਲਿਆਂ ਕਾਰਨ ਉਤਰ ਤੋਂ ਦੱਖਣੀ ਖੇਤਰ ਵਿਚ ਧਮਕ ਸੁਣਾਈ ਦਿੱਤੀ।

VIA PUNJAB
ਅੱਗੇ ਪੜ੍ਹੋ

ਅਗਲੇ ਛੇ ਮਹੀਨਿਆਂ ਲਈ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਿਵਾੜ

ਅਗਲੇ ਛੇ ਮਹੀਨਿਆਂ ਲਈ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਿਵਾੜ

ਰੁਦਰਪ੍ਰਯਾਗ – ਭਗਵਾਨ ਕੇਦਾਰਨਾਥ ਦੇ ਕਿਵਾੜ ਅੱਜ ਸਵੇਰੇ ਤੜਕਸਾਰ 5 ਵਜੇ ਆਗਾਮੀ ਛੇ ਮਹੀਨਿਆਂ ਲਈ ਖੋਲ੍ਹ ਦਿੱਤੇ ਗਏ ਹਨ। ਹੁਣ ਆਉਣ ਵਾਲੇ ਛੇ ਮਹੀਨੇ ਤੱਕ ਇੱਥੇ ਹੀ ਭਗਵਾਨ ਦੀ ਪੂਜਾ ਕੀਤੀ ਜਾਵੇਗੀ। ਕੋਰੋਨਾ ਮਹਾਂਮਾਰੀ ਕਾਰਨ ਕਿਵਾੜ ਖੁੱਲ੍ਹਣ ਸਮੇਂ ਕੇਦਾਰਨਾਥ ਦੇ ਰਾਵਲ, ਮੁੱਖ ਪੁਜਾਰੀ, ਪ੍ਰਸ਼ਾਸਨ ਸਣੇ ਦੇਵਸਥਾਨਮ ਬੋਰਡ ਦੇ ਕੁਝ ਮੈਂਬਰ ਮੌਜੂਦ ਸਨ। ਫਿਲਹਾਲ ਮੰਦਰ ਵਿਚ ਭਗਤਾਂ ਵੱਲੋਂ ਦਰਸ਼ਨ ਕਰਨ ਆਉਣ ਤੇ ਪਾਬੰਦੀ ਲਾਈ ਗਈ ਹੈ। ਮੁੱਖ ਪੁਜਾਰੀ ਹੀ ਸਿਰਫ਼ ਰੋਜ਼ਾਨਾ ਦੀ ਪੂੁਜਾ ਨੂੰ ਵਿਧੀ ਵਿਧਾਨ…

VIA PUNJAB
ਅੱਗੇ ਪੜ੍ਹੋ

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਹਰਸ਼ਵਰਧਨ ਵੱਲੋਂ ਐਂਟੀ ਕੋਵਿਡ ਦਵਾਈ 2ਡੀਜੀ ਲਾਂਚ

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਹਰਸ਼ਵਰਧਨ ਵੱਲੋਂ ਐਂਟੀ ਕੋਵਿਡ ਦਵਾਈ 2ਡੀਜੀ ਲਾਂਚ

ਨਵੀਂ ਦਿੱਲੀ – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਇਸ ਸਮੇਂ ਆਪਣਾ ਅਸਰ ਦਿਖਾ ਰਹੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਕੋਰੋਨਾ ਦੀ ਰਫ਼ਤਾਰ ਘਟੀ ਹੈ। ਜਿੱਥੇ ਪਹਿਲਾਂ 4 ਲੱਖ ਤੋਂ ਵੱਧ ਮਾਮਲੇ ਆਉਂਦੇ ਸਨ, ਹੁਣ ਮਾਮਲੇ ਘੱਟ ਗਏ ਹਨ। ਅੱਜ ਕੋਰੋਨਾ ਦੇ 2.81 ਲੱਖ ਮਾਮਲੇ ਸਾਹਮਣੇ ਆਏ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਅਜੇ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਵਿੱਚ ਮ੍ਰਿਤਕਾਂ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਖੂਨਦਾਨ ਲਈ ਮੋਬਾਇਲ ਬੱਸ ਸੇਵਾ ਸ਼ੁਰੂ

ਸ਼੍ਰੋਮਣੀ ਕਮੇਟੀ ਵੱਲੋਂ ਖੂਨਦਾਨ ਲਈ ਮੋਬਾਇਲ ਬੱਸ ਸੇਵਾ ਸ਼ੁਰੂ

ਕੋਰੋਨਾ ਦੇ ਦੌਰ ’ਚ ਹਸਪਤਾਲ ਪੁੱਜ ਕੇ ਖੂਨਦਾਨ ਨਾ ਕਰ ਸਕਣ ਵਾਲੇ ਖੂਨ ਦਾਨੀਆਂ ਤੱਕ ਪਹੁੰਚ ਕਰੇਗੀ ਮੋਬਾਇਲ ਬੱਸ-ਬੀਬੀ ਜਗੀਰ ਕੌਰ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਅੰਦਰ ਖੂਨਦਾਨ ਕੈਂਪ ਲਗਾਉਣ ਲਈ ਇਕ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਦੀ ਦੇਖ ਰੇਖ ਇਹ ਮੋਬਾਇਲ ਖੂਨਦਾਨ ਕੈਂਪ ਲਗਾਉਣ ਲਈ ਆਧੁਨਿਕ ਸਹੂਲਤਾਂ ਵਾਲੀ ਬੱਸ ਦੀ ਸੇਵਾ ਐਚਡੀਐਫਸੀ ਬੈਂਕ ਨੇ ਕੀਤੀ…

VIA PUNJAB
ਅੱਗੇ ਪੜ੍ਹੋ

ਸ਼ਹੀਦ ਏ.ਐਸ.ਆਈਜ਼ ਦਾ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸ਼ਹੀਦ ਏ.ਐਸ.ਆਈਜ਼ ਦਾ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਜਗਰਾਉਂ ਕਾਂਡ ਵਿਚ ਸ਼ਾਮਲ ਅਪਰਾਧੀਆਂ ਨੂੰ ਫੜਿਆ ਜਾਵੇਗਾ ਜਿਵੇਂ ਕਿ ਹੋਰ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਦੀ ਦੇਸ਼ ਅਤੇ ਵਿਸ਼ਵ ਭਰ ਵਿਚ ਪੈੜ ਨੱਪੀ: ਡੀ.ਜੀ.ਪੀ. ਪੰਜਾਬ ਜਗਰਾਉਂ – ਦੋ ਸਹਾਇਕ ਸਬ-ਇੰਸਪੈਕਟਰਾਂ (ਏਐਸਆਈਜ਼), ਜਿਨ੍ਹਾਂ ਦੀ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿੱਚ ਕਾਰ ਸਵਾਰ ਨਸ਼ਾ ਤਸਕਰ-ਅਪਰਾਧੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀਆਂ ਮ੍ਰਿਤਕ ਦੇਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਦਾਹ ਸਸਕਾਰ ਕੀਤਾ ਗਿਆ। ਸ਼ਨੀਵਾਰ ਸ਼ਾਮ ਨੂੰ ਜਦੋਂ ਇਹ ਘਟਨਾ…

VIA PUNJAB
ਅੱਗੇ ਪੜ੍ਹੋ

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

ਸਿਵਲ ਹਸਪਤਾਲ ਸੰਗਰੂਰ ‘ਚ ਵੀ ਬੈੱਡਾਂ ਦੀ ਗਿਣਤੀ 135 ਕਰਨ ਲਈ ਵਧਾਏ ਜਾ ਰਹੇ ਹਨ 15 ਹੋਰ ਬੈੱਡ: ਵਿਜੈ ਇੰਦਰ ਸਿੰਗਲਾ ਚੰਡੀਗੜ੍ਹ – ਜਿੱਥੇ ਦੇਸ਼ ਭਰ ਵਿੱਚ ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ ਬਣਾਉਟੀ ਆਕਸੀਜਨ ਦੀ ਮੁਸ਼ਕਿਲ ਲਗਾ ਸਾਹਮਣਾ ਕਰ ਰਹੇ ਹਨ, ਉੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਅਤੇ ਵਾਇਟਲ ਮੈਜ਼ਰਮੈਂਟ ਮੋਨੀਟਰ ਨਾਲ ਲੈਸ ਇੱਕ 100 ਬੈੱਡ ਦੀ ਸਹੂਲਤ ਵਾਲੇ ‘ਕੋਵਿਡ ਵਾਰ-ਰੂਮ’ ਦੀ ਸਥਾਪਨਾ ਕਰਦਿਆਂ “ਜ਼ਿੰਮੇਵਾਰ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਪਿੰਡਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪਿੰਡ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ

ਮੁੱਖ ਮੰਤਰੀ ਵੱਲੋਂ ਪਿੰਡਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪਿੰਡ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ

ਚੰਡੀਗੜ੍ਹ – ਉਤਰ ਪ੍ਰਦੇਸ਼ ਦੇ ਪਿੰਡਾਂ ਵਿੱਚ ਪੈਦਾ ਹੋਈ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ‘ਕੋਰੋਨਾ ਮੁਕਤ ਪਿੰਡ ਅਭਿਆਨ’ ਦੇ ਹਿੱਸੇ ਵਜੋਂ ਨਿਵੇਕਲੇ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ ਕੀਤਾ ਤਾਂ ਜੋ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੋਵਿਡ ਦੇ ਚਿੰਤਾਜਨਕ ਫੈਲਾਅ ਨੂੰ ਰੋਕਿਆ ਜਾ ਸਕੇ।ਮੁੱਖ ਮੰਤਰੀ ਨੇ ਇਸ ਜੰਗ ਵਿੱਚ ਕਮਿਊਨਟੀ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਦੀ ਲੋੜ ਉਤੇ ਜ਼ੋਰ ਦਿੰਦਿਆਂ ਸਿਹਤ ਅਤੇ ਪੇਂਡੂ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿਸਾਰ ਵਿਚ 500 ਬੈਡ ਦੇ ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ਦਾ ਉਦਘਾਟਨ ਕੀਤਾ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿਸਾਰ ਵਿਚ 500 ਬੈਡ ਦੇ ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ਦਾ ਉਦਘਾਟਨ ਕੀਤਾ

ਚੰਡੀਗੜ੍ਹ – ਕੋਰੋਨਾ ਮਹਾਮਾਰੀ ਦੇ ਸੰਕਟਕਾਲ ਦੌਰਾਨ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਦੂਰਦਰਸ਼ੀ ਸੋਚ ਦੇ ਅਨੁਰੂਪ ਐਤਵਾਰ ਨੂੰ ਹਿਸਾਰ ਵਿਚ 500 ਬੈਡ ਦੇ ਅਜਿਹੇ ਡੇਡੀਕੇਟਿਡ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ ਕੀਤਾ, ਜਿਸ ਦੀ ਆਕਸੀਜਨ ਦੀ ਸਪਲਾਈ ਸਿੱਧੇ ਇੰਡਸਟਰੀ ਨਾਲ ਜੁੜੀ ਹੈ। ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਹਿਸਾਰ ਸਗੋ ਆਲੇ੍ਰਦੁਆਲੇ ਦੇ ਕਈ ਹੋਰ ਜਿਲ੍ਹਿਆਂ ਦੇ ਕੋਵਿਡ ਰੋਗੀਆਂ ਨੂੰ ਉਪਚਾਰ ਦੀ ਸਹੂਲਤ ਮਿਲੇਗੀ।ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ…

VIA PUNJAB
ਅੱਗੇ ਪੜ੍ਹੋ

ਜਥੇਦਾਰ ਵੇਦਾਂਤੀ ਦੇ ਚਲਾਣੇ ’ਤੇ ਉਨ੍ਹਾਂ ਦੇ ਪਰਿਵਾਰ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਦੁੱਖ ਸਾਂਝਾ

ਜਥੇਦਾਰ ਵੇਦਾਂਤੀ ਦੇ ਚਲਾਣੇ ’ਤੇ ਉਨ੍ਹਾਂ ਦੇ ਪਰਿਵਾਰ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਦੁੱਖ ਸਾਂਝਾ

ਹੋਰਨਾਂ ਪੰਥਕ ਸ਼ਖ਼ਸੀਅਤਾਂ ਨੇ ਵੀ ਜਥੇਦਾਰ ਵੇਦਾਂਤੀ ਦੇ ਗ੍ਰਹਿ ਵਿਖੇ ਪੁੱਜ ਕੇ ਪ੍ਰਗਟਾਈ ਹਮਦਰਦੀ ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੀ ਧਰਮਪਤਨੀ ਬੀਬੀ ਹਰਭਜਨ ਕੌਰ ਤੇ ਪਰਿਵਾਰਕ ਮੈਂਬਰ ਭਾਈ ਜਗਬੀਰ ਸਿੰਘ ਨਾਲ ਦੁੱਖ…

VIA PUNJAB
ਅੱਗੇ ਪੜ੍ਹੋ
1 69 70 71 72 73 1,271