ਤੇਂਦੁਲਕਰ ਵੱਲੋਂ ਕਮੈਂਟੇਟਰ ਵਜੋਂ ਨਵੀਂ ਪਾਰੀ ਸ਼ੁਰੂ

ਤੇਂਦੁਲਕਰ ਵੱਲੋਂ ਕਮੈਂਟੇਟਰ ਵਜੋਂ ਨਵੀਂ ਪਾਰੀ ਸ਼ੁਰੂ

ਮੁੰਬਈ – ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਈਸੀਸੀ ਵਿਸ਼ਵ ਕੱਪ ਦੌਰਾਨ ਟੀਵੀ ਕਮੈਂਟੇਟਰ ਵਜੋਂ ਆਪਣੇ ਕਰੀਅਰ ਦੀ ਨਵੀਂ ਪਾਰੀ ਦਾ ਆਗਾਜ਼ ਅੱਜ ਇੱਥੇ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਮੈਚ ਨਾਲ ਸ਼ੁਰੂ ਕਰ ਦਿੱਤਾ। ਉਹ ਸਟਾਰ ਸਪੋਰਟਸ ’ਤੇ ਮੈਚ ਤੋਂ ਪਹਿਲਾਂ ਹੋਣ ਵਾਲੇ ਸ਼ੋਅ ਵਿੱਚ ਕਮੈਂਟੇਟਰ ਦੇ ਪੈਨਲ ਵਿੱਚ ਹੈ। ਉਸ ਦਾ ਆਪਣਾ ਖ਼ਾਸ ਪ੍ਰੋਗਰਾਮ ‘ਸਚਿਨ ਓਪਨਜ਼ ਅਗੇਨ’ ਹੋਵੇਗਾ। ਭਾਰਤ ਲਈ ਛੇ ਵਿਸ਼ਵ ਕੱਪ ਖੇਡ ਚੁੱਕੇ 46 ਸਾਲ ਦੇ ਤੇਂਦੁਲਕਰ ਨੇ 2003 ਵਿੱਚ 673 ਦੌੜਾਂ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਤੇ ਵੈਸਟ ਇੰਡੀਜ਼ ਵਿਚਾਲੇ ਟੱਕਰ ਅੱਜ

ਪਾਕਿਸਤਾਨ ਤੇ ਵੈਸਟ ਇੰਡੀਜ਼ ਵਿਚਾਲੇ ਟੱਕਰ ਅੱਜ

ਨਾਟਿੰਘਮ – ਪਾਕਿਸਤਾਨ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਜਦੋਂ ਸ਼ੁੱਕਰਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਉਤਰੇਗਾ ਤਾਂ ਉਹ ਇੰਗਲੈਂਡ ਵਿੱਚ ਦੋ ਸਾਲ ਪਹਿਲਾਂ ਜਿੱਤੀ ਚੈਂਪੀਅਨਜ਼ ਟਰਾਫ਼ੀ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰੇਗਾ। ਪਾਕਿਸਤਾਨ ਨੇ ਪਿਛਲੇ ਦਸ ਇੱਕ ਰੋਜ਼ਾ ਕੌਮਾਂਤਰੀ ਮੈਚ ਲਗਾਤਾਰ ਗੁਆਏ ਹਨ, ਜਿਸ ਵਿੱਚ ਆਸਟਰੇਲੀਆ ਖ਼ਿਲਾਫ਼ 0-5 ਨਾਲ ਹੂੰਝਾ ਫੇਰ ਅਤੇ ਇੰਗਲੈਂਡ ਖ਼ਿਲਾਫ਼ 0-4 ਦੀ ਹਾਰ ਵੀ ਸ਼ਾਮਲ ਹੈ। ਟੀਮ ਨੂੰ ਇਸ ਤੋਂ ਇਲਾਵਾ ਅਭਿਆਸ ਮੈਚ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਵੀ…

VIA PUNJAB
ਅੱਗੇ ਪੜ੍ਹੋ

ਨਵੀਂ ਸਰਕਾਰ ਲਈ ਸੁਰੱਖਿਆ ਹੋਵੇਗੀ ਸਿਖਰਲੀ ਤਰਜੀਹ: ਮੋਦੀ

ਨਵੀਂ ਸਰਕਾਰ ਲਈ ਸੁਰੱਖਿਆ ਹੋਵੇਗੀ ਸਿਖਰਲੀ ਤਰਜੀਹ: ਮੋਦੀ

ਨਵੀਂ ਦਿੱਲੀ – ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਅੱਜ ਮਹਾਤਮਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਤੇ ਕੌਮੀ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਮੱਥਾ ਟੇਕਿਆ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਸਰਕਾਰ ਦੀ ਸਿਖਰਲੀ ਤਰਜੀਹ ਸੁਰੱਖਿਆ ਰਹੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ, ਵਾਜਪਾਈ ਤੇ ਸ਼ਹੀਦਾਂ ਦੇ ਆਦਰਸ਼ ਨਵੀਂ ਸਰਕਾਰ ਨੂੰ ਗਰੀਬਾਂ, ਹੱਕਾਂ ਤੇ ਸਹੂਲਤਾਂ ਤੋਂ ਵਾਂਝੇ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਜੀਵਨ ਤੇ…

VIA PUNJAB
ਅੱਗੇ ਪੜ੍ਹੋ

ਈ. ਡੀ. ਦੇ ਸਾਹਮਣੇ ਫਿਰ ਪੇਸ਼ ਹੋਏ ਰਾਬਰਟ ਵਾਡਰਾ

ਈ. ਡੀ. ਦੇ ਸਾਹਮਣੇ ਫਿਰ ਪੇਸ਼ ਹੋਏ ਰਾਬਰਟ ਵਾਡਰਾ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਵਿਦੇਸ਼ ਵਿੱਚ ਕਥਿਤ ਗੈਰ-ਕਾਨੂੰਨੀ ਜਾਇਦਾਦ ਦੀ ਖਰੀਦਦਾਰੀ ਨਾਲ ਜੁੜੇ ਧਨ ਸੋਧ ਮਾਮਲੇ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ| ਵਾਡਰਾ ਦੀ ਪਤਨੀ ਅਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਸਵੇਰੇ ਕਰੀਬ 10.30 ਵਜੇ ਉਨ੍ਹਾਂ ਨੂੰ ਇੱਥੇ ਇੰਡੀਆ ਗੇਟ ਨੇੜੇ ਏਜੰਸੀ ਦੇ ਦਫ਼ਤਰ ਦੇ ਬਾਹਰ ਛੱਡਿਆ| ਵਾਡਰਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਦੇ ਸਾਹਮਣੇ ਬਿਆਨ ਦੇਣ ਲਈ ਬੁਲਾਇਆ ਗਿਆ ਸੀ, ਜਿੱਥੇ ਧਨ ਸੋਧ ਰੋਕਥਾਮ ਐਕਟ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਇੰਗਲੈਂਡ ਦਾ ਜਿੱਤ ਨਾਲ ਆਗਾਜ਼

ਵਿਸ਼ਵ ਕੱਪ ਇੰਗਲੈਂਡ ਦਾ ਜਿੱਤ ਨਾਲ ਆਗਾਜ਼

ਲੰਡਨ – ਸੀਨੀਅਰ ਕ੍ਰਮ ਦੇ ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਇਹ ਦੂਜੀ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਸ ਨੂੰ 2015 ਵਿਸ਼ਵ ਕੱਪ ਵਿੱਚ 130 ਦੌੜਾਂ ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਅੱਠ ਵਿਕਟਾਂ ਗੁਆ ਕੇ 312 ਦੌੜਾਂ ਦਾ ਟੀਚਾ…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਦੂਜੀ ਵਾਰ ਸੰਭਾਲੀ ਦੇਸ਼ ਦੀ ਕਮਾਨ

ਮੋਦੀ ਨੇ ਦੂਜੀ ਵਾਰ ਸੰਭਾਲੀ ਦੇਸ਼ ਦੀ ਕਮਾਨ

ਨਵੀਂ ਦਿੱਲੀ – ਦੇਸ਼ ਵਿਦੇਸ਼ ਦੇ ਕਰੀਬ 8 ਹਜ਼ਾਰ ਮਹਿਮਾਨਾਂ ਦੀ ਹਾਜ਼ਰੀ ’ਚ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਅੱਜ ਮੁਲਕ ਦੀ ਕਮਾਨ ਸੰਭਾਲ ਲਈ ਹੈ। ਹਲਫ਼ਦਾਰੀ ਸਮਾਗਮ ’ਚ ਉਨ੍ਹਾਂ ਨਾਲ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਸਾਬਕਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਵੀ ਸਹੁੰ ਚੁੱਕੀ। ਉਂਜ ਮੰਤਰੀ ਮੰਡਲ ’ਚ 24 ਆਗੂਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ 24 ਹੋਰਨਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਵੀ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ: ਸਿਹਤ ਮੰਤਰੀ

ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਵੀ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ: ਸਿਹਤ ਮੰਤਰੀ

ਤਿੰਨ ਮਹੀਨੇ ਦਾ ਦਿੱਤਾ ਸਮਾਂ ਚੰਡੀਗੜ੍ਹ – ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ। 3 ਮਹੀਨਿਆਂ ਦਾ ਸਮਾਂ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ 90 ਦਿਨਾਂ ਤੋਂ ਬਾਅਦ ਸੂਬੇ ਵਿੱਚ ਸਫਾਈ ਸਬੰਧੀ ਰੇਟਿੰਗ ਤੋਂ ਬਿਨਾਂ ਕੋਈ ਵੀ ਆਨਲਾਈਨ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਛੀਵਾੜਾ ਲਈ 11.10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਦੀ ਯਾਦਗਾਰ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਛੀਵਾੜਾ ਲਈ 11.10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਦੀ ਯਾਦਗਾਰ ਦਾ ਐਲਾਨ

ਸਮਰਾਲਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਛੀਵਾੜਾ ਦੇ ਬੇਟ ਇਲਾਕੇ ਵਿਚ 11.10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਨਬੀ ਖਾਨ ਅਤੇ ਘਨੀ ਖਾਨ ਦੀ ਯਾਦ ਵਿਚ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਇਹ ਐਲਾਨ ਸਬਜ਼ੀ ਪ੍ਰਾਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ ਜੋ ਆਈ.ਐਫ.ਐਫ.ਸੀ.ਓ ਅਤੇ ਸਪੇਨ ਦੀ ਕੰਪਨੀ ਸੀ.ਐਨ ਕਾਰਪ ਵੱਲੋਂ ਸਾਂਝੇ ਤੌਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ।ਦਸਮੇਸ਼ ਪਿਤਾ…

VIA PUNJAB
ਅੱਗੇ ਪੜ੍ਹੋ

ਜੇਲਾਂ ਵਿੱਚ ਰਿਟੇਲ ਆਊਟਲੇਟ ਖੋਲਣ ਬਾਰੇ ਜੇਲ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਮਿਲ ਕੇ ਕੰਮ ਕਰਨਗੇ

ਜੇਲਾਂ ਵਿੱਚ ਰਿਟੇਲ ਆਊਟਲੇਟ ਖੋਲਣ ਬਾਰੇ ਜੇਲ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਮਿਲ ਕੇ ਕੰਮ ਕਰਨਗੇ

ਪਟਿਆਲਾ ਵਿਖੇ 3 ਜੂਨ ਨੂੰ ਸਮਝੌਤਾ ਸਹੀਬੱਧ ਕੀਤਾ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ ਚੰਡੀਗੜ – ਜੇਲ ਵਿਭਾਗ ਵਲੋਂ ਪੰਜਾਬ ਵਿਚਲੀਆਂ ਕੇਂਦਰੀ ਜੇਲਾਂ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਰਿਟੇਲ ਆਊਟਲੇਟ ਖੋਲਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਰਗਰਮ ਸਹਾਇਤਾ ਨਾਲ ਇੱਕ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਜਾਵੇਗੀ।ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਬੰਧੀ 3 ਜੂਨ ਨੂੰ ਪਟਿਆਲਾ ਵਿਖੇ ਆਈ.ਓ.ਸੀ. ਨਾਲ ਸਮਝੌਤਾ ਸਹੀਬੱਧ ਕੀਤਾ…

VIA PUNJAB
ਅੱਗੇ ਪੜ੍ਹੋ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਸਕੂਲੀ ਬੱਚਿਆਂ ਦੇ ਲਗਾਏਗੀ ਗੁਰਮਤਿ ਕੈਂਪ-ਭਾਈ ਲੌਂਗੋਵਾਲ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਸਕੂਲੀ ਬੱਚਿਆਂ ਦੇ ਲਗਾਏਗੀ ਗੁਰਮਤਿ ਕੈਂਪ-ਭਾਈ ਲੌਂਗੋਵਾਲ

ਗੁਰੂ ਘਰਾਂ ਅੰਦਰ ਸ਼ਾਰਟ ਸਰਕਟ ਦੀਆਂ ਘਟਨਾਵਾਂ ਰੋਕਣ ਲਈ ਪ੍ਰਬੰਧਕ ਸੁਚੇਤ ਭੂਮਿਕਾ ਨਿਭਾਉਣ ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਭਰ ਅੰਦਰ ਸਕੂਲੀ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੁੱਜੇ ਸਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਧਰਮ ਦੇ ਮੁੱਢਲੇ ਸਿਧਾਂਤਾਂ ਤੇ ਇਤਿਹਾਸ…

VIA PUNJAB
ਅੱਗੇ ਪੜ੍ਹੋ
1 763 764 765 766 767 1,271