ਕਾਦੀਆਂ-ਬਿਆਸ ਰੇਲ ਲਾਈਨ ਕੇਂਦਰ ਸਰਕਾਰ ਦੀ ਅਣਗਹਿਲੀ ਕਾਰਨ ਲਟਕੀ

ਕਾਦੀਆਂ-ਬਿਆਸ ਰੇਲ ਲਾਈਨ ਕੇਂਦਰ ਸਰਕਾਰ ਦੀ ਅਣਗਹਿਲੀ ਕਾਰਨ ਲਟਕੀ

ਕੋਸ਼ਿਸ਼ ਹੋਵੇਗੀ ਕਿ ਪ੍ਰੌਜੈਕਟ ਜਲਦੀ ਮੁਕਮਲ ਹੋਵੇ : ਜਾਖੜ ਕਾਦੀਆਂ – ਸ਼੍ਰੀ ਸੁਨੀਲ ਜਾਖੜ ਮੈਂਬਰ ਪਾਰਲੀਮੈਂਟ ਗੁਰਦਾਸਪੁਰ  ਨੇ ਵਿਸ਼ੇਸ਼ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਤਕ ਕੋਸ਼ਿਸ਼ ਹੋਵੇਗੀ ਕਿ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤਕ ਕੋਰੀਡੋਰ ਤਿਆਰ ਕਰ ਕਿ ਸੰਗਤਾਂ ਲਈ ਖੋਲ ਦਿਤਾ ਜਾਵੇਗਾ ਤਾਂ ਜੋ ਚਿਰਾ ਤੋਂ ਸੰਗਤਾ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਕਰਦਿਆਂ ਓਹਨਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਵੱਲੋਂ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਲਈ ਕੇਂਦਰੀ ਮੰਤਰੀ ਗਡਕਰੀ ਤੋਂ ਦਖਲ ਦੀ ਮੰਗ

ਕੈਪਟਨ ਵੱਲੋਂ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਲਈ ਕੇਂਦਰੀ ਮੰਤਰੀ ਗਡਕਰੀ ਤੋਂ ਦਖਲ ਦੀ ਮੰਗ

ਕੇਂਦਰੀ ਸੜਕੀ ਫੰਡ (ਸੀ.ਆਰ.ਐਫ) ਦੇ ਹੇਠ ਵਾਧੂ 150 ਕਰੋੜ ਰੁਪਏ ਦੇਣ ਦੀ ਵੀ ਮੰਗ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾਬਾਬਾ ਨਾਨਕ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਵਾਸਤੇ ਕੇਂਦਰੀ ਸੜਕੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਗੁਰੂ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿੱਚ ਮਨਾਇਆ ਜਾ…

VIA PUNJAB
ਅੱਗੇ ਪੜ੍ਹੋ

ਰੂਪਨਗਰ ਨਾਕਾਬੰਦੀ ਦੌਰਾਨ 5 ਕਿਲੋ ਅਫੀਮ ਸਣੇ ਇਕ ਨੌਜਵਾਨ ਕਾਬੂ

ਰੂਪਨਗਰ ਨਾਕਾਬੰਦੀ ਦੌਰਾਨ 5 ਕਿਲੋ ਅਫੀਮ ਸਣੇ ਇਕ ਨੌਜਵਾਨ ਕਾਬੂ

ਰੂਪਨਗਰ – ਅੱਜ ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਜਿਲਾ ਰੂਪਨਗਰ ਵੱਲੋਂ ਭੈੜੇ ਅਨਸਰਾ/ਨਸ਼ਾ ਤਸਕਰਾ ਵਿਰੁਧ ਛੇੜੀ ਗਈ ਮੁਹਿੰਮ ਤਹਿਤ 05 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਜਿਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਪ-ਕਪਤਾਨ ਪੁਲਿਸ (ਜਾਂਚ) ਵਰਿੰਦਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ-2 ਰੂਪਨਗਰ ਦੇ ਇੰਚਾਰਜ਼ ਇੰਸਪੈਕਟਰ ਅਮਰਬੀਰ ਸਿੰਘ ਦੀ ਪੁਲਿਸ ਪਾਰਟੀ , ਜਿਸਦੀ ਅਗਵਾਈ ਏ.ਐਸ.ਆਈ. ਬਲਵੀਰ ਸਿੰਘ ਕਰ…

VIA PUNJAB
ਅੱਗੇ ਪੜ੍ਹੋ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸਿੱਧਵਾਂ ਬੇਟ, ਲੁਧਿਆਣਾ ਜਿਲਾ ਵਿਖੇ ਤਾਇਨਾਤ ਏ.ਐਸ.ਆਈ. ਸੁਖਬੇਗ ਸਿੰਘ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਭਗਵਾਨ ਸਿੰਘ ਵਾਸੀ ਪਿੰਡ ਤਲਵੰਡੀ ਕਲਾਂ, ਜਿਲਾ ਲੁਧਿਆਣਾ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ ਵਲੋਂ ਉਸ ਉਸ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਰਾਜ਼ੀਨਾਮਾ ਕਰਾਉਣ ਬਦਲੇ 25,000 ਰੁਪਏ ਦੀ ਮੰਗ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿੱਚ ਕੁਦਰਤੀ ਗੈਸ ਵੰਡ ਦਾ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਸਿੰਗਾਪੁਰ ਅਧਾਰਿਤ ਕੰਪਨੀ 2000 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਕਰੇਗੀ

ਪੰਜਾਬ ਵਿੱਚ ਕੁਦਰਤੀ ਗੈਸ ਵੰਡ ਦਾ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਸਿੰਗਾਪੁਰ ਅਧਾਰਿਤ ਕੰਪਨੀ 2000 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਕਰੇਗੀ

ਮੁੱਖ ਮੰਤਰੀ ਵੱਲੋਂ ਨਿਵੇਸ਼ ਪੰਜਾਬ ਨੂੰ ਪ੍ਰਾਜੈਕਟ ਲਈ ਲੋੜੀਂਦੀਆਂ ਪ੍ਰਵਾਨਗੀਆਂ ਦਿਵਾਉਣ ਦੇ ਨਿਰਦੇਸ਼ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ‘ਚ ਨਿਵੇਸ਼ ਲਈ ਪੈਦਾ ਹੋਏ ਉਤਸ਼ਾਹਜਨਕ ਮਾਹੌਲ ਪ੍ਰਤੀ ਹੁੰਗਾਰਾ ਭਰਦਿਆਂ ਸਿੰਗਾਪੁਰ ਅਧਾਰਿਤ ਕੰਪਨੀ ਥਿੰਕ ਗੈਸ ਇਨਵੈਸਟਮੈਂਟ ਪੀ.ਟੀ.ਈ. ਲਿਮਟਡ (ਥਿੰਕ ਗੈਸ) ਨੇ ਸੂਬੇ ਵਿੱਚ ਕੁਦਰਤੀ ਗੈਸ ਵੰਡ ਦਾ ਬਨਿਆਦੀ ਢਾਂਚਾ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ 2000 ਕਰੋੜ ਦੀ ਸਿੱਧਾ ਵਿਦੇਸ਼ੀ ਨਿਵੇਸ਼ੀ (ਐਫ.ਡੀ.ਆਈ.) ਅਤੇ ਰੁਜ਼ਗਾਰ ਦੇ 1500 ਮੌਕੇ…

VIA PUNJAB
ਅੱਗੇ ਪੜ੍ਹੋ

ਸੂਬੇ ਵਿੱਚ 16575435 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਸੂਬੇ ਵਿੱਚ 16575435 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਚੰਡੀਗੜ – ਪੰਜਾਬ ਵਿੱਚ 21 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 16575435 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਸੂਬੇ ਵਿੱਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾਂ ਚੋਂ ਖ਼ਰੀਦੇ ਕੁੱਲ ਝੋਨੇ ਵਿੱਚੋਂ 16466472 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 108963 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵੱਲੋਂ ਖ਼ਰੀਦਿਆ ਜਾ ਚੁੱਕਾ ਹੈ। ਇਸਦੇ ਨਾਲ ਹੀ 16222782 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਵੀ ਕੀਤੀ ਜਾ ਚੁੱਕੀ ਹੈ। ਪੰਨਗ੍ਰੇਨ ਵੱਲੋਂ 5763051 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ…

VIA PUNJAB
ਅੱਗੇ ਪੜ੍ਹੋ

ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ: ਸੁੰਦਰ ਸ਼ਾਮ ਅਰੋੜਾ

ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ: ਸੁੰਦਰ ਸ਼ਾਮ ਅਰੋੜਾ

ਬੰਦ ਪਈਆਂ ਸਨਅਤਾਂ ਦੀ ਪੁੱਡਾ ਦੀ ਵੈਬਸਾਈਟ ਰਾਹੀਂ ਕੀਤੀ ਜਾਵੇਗੀ ਆਨ-ਲਾਈਨ ਨਿਲਾਮੀ ਚੰਡੀਗੜ – ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ‘ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੂਬੇ ‘ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ ਛੇਤੀ ਹੀ ਪੁੱਡਾ ਦੀ ਵੈਬਸਾਈਟ ਰਾਹੀਂ ਆਨ-ਲਾਈਨ ਨਿਲਾਮੀ (ਈ-ਆਕਸ਼ਨ) ਕੀਤੀ ਜਾਵੇਗੀ। ਪੰਜਾਬ ਸਟੇਟ ਇੰਡਰਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਆਈ.ਡੀ.ਸੀ.) ਅਤੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਵਿਖੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਾ ਉਦਘਾਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਵਿਖੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਾ ਉਦਘਾਟਨ

ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਵੀ ਜਾਰੀ ਲੁਧਿਆਣਾ – ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ’ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਵਿਖੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਇਹ ਬਿਉਰੋ ਜਿੱਥੇ ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਸਹਾਈ ਸਿੱਧ ਹੋਵੇਗਾ, ਉਥੇ ਹੀ ਸਵੈ-ਰੋਜ਼ਗਾਰ ਵੱਲ ਤੁਰਨ ਵਾਲੇ ਨੌਜਵਾਨਾਂ ਨੂੰ ਨਵੀਂ ਸੇਧ ਵੀ ਦੇਵੇਗਾ। ਅੱਜ ਹਰੇਕ ਜ਼ਿਲੇ ਵਿੱਚ ਅਜਿਹੇ ਬਿਉਰੋ ਖੁੱਲਣ ਨਾਲ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਿਆਂ ਅਤੇ ਕਿਸਾਨਾਂ ਲਈ ਬਿਜਲੀ ਸਬਸਿਡੀ ਵਾਸਤੇ 322 ਕਰੋੜ ਰੁਪਏ ਜਾਰੀ

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਿਆਂ ਅਤੇ ਕਿਸਾਨਾਂ ਲਈ ਬਿਜਲੀ ਸਬਸਿਡੀ ਵਾਸਤੇ 322 ਕਰੋੜ ਰੁਪਏ ਜਾਰੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਵਿੱਤ ਵਿਭਾਗ ਨੇ ਅੱਜ ਪੋਸਟ ਮੈਟ੍ਰਿਕ ਵਜ਼ੀਫਿਆਂ ਅਤੇ ਕਿਸਾਨਾਂ ਲਈ ਬਿਜਲੀ ਸਬਸਿਡੀ ਵਾਸਤੇ 322 ਕਰੋੜ ਰੁਪਏ ਜਾਰੀ ਕੀਤੇ ਹਨ।ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਵਿਭਾਗ ਨੂੰ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਸਾਲ 2016-17 ਦੀ ਅਦਾਇਗੀ ਲਈ 172 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਕਿਸਾਨਾਂ ਦੀ ਖੇਤੀ ਬਿਜਲੀ ਸਬਸਿਡੀ ਲਈ ਪਾਵਰਕਾਮ ਨੂੰ 150 ਕਰੋੜ…

VIA PUNJAB
ਅੱਗੇ ਪੜ੍ਹੋ

ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤਾਂ ‘ਚ ਤਾਰਬੰਦੀ ਕਰਨ ‘ਤੇ ਮਿਲੇਗੀ 50 ਫੀਸਦੀ ਸਬਸਿਡੀ: ਸਾਧੂ ਸਿੰਘ ਧਰਮਸੋਤ

ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤਾਂ ‘ਚ ਤਾਰਬੰਦੀ ਕਰਨ ‘ਤੇ ਮਿਲੇਗੀ 50 ਫੀਸਦੀ ਸਬਸਿਡੀ: ਸਾਧੂ ਸਿੰਘ ਧਰਮਸੋਤ

ਕਿਸਾਨਾਂ ਵਲੋਂ ਸੈਲਫ਼-ਹੈਲਪ ਗਰੁੱਪ ਬਣਾ ਕੇ ਕੀਤੀ ਗਈ ਤਾਰਬੰਦੀ ਲਈ ਮਿਲੇਗੀ 60 ਫੀਸਦੀ ਸਬਸਿਡੀ ਚੰਡੀਗੜ – ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਫਸਲਾਂ ਨੂੰ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕਦਿਆਂ ਖੇਤਾਂ ਦੀ ਤਾਰਬੰਦੀ ਕਰਨ ਲਈ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ ਜਿਸ ਤਹਿਤ ਕਿਸਾਨਾਂ ਨੂੰ ਆਪਣੇ ਵਾਹੀਯੋਗ ਖੇਤਾਂ ਦੀ ਤਾਰਬੰਦੀ ਕਰਨ ‘ਤੇ 50 ਫੀਸਦੀ ਦਿੱਤੀ ਜਾਵੇਗੀ।ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ
1 157 158 159 160 161 187