ਅਮਰੀਕਾ ਵਿੱਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਲੱਗੇਗਾ ਕੋਰੋਨਾ ਟੀਕਾ : ਬਾਈਡੇਨ

ਅਮਰੀਕਾ ਵਿੱਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਲੱਗੇਗਾ ਕੋਰੋਨਾ ਟੀਕਾ : ਬਾਈਡੇਨ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਦੇਸ਼ ਵਿਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਟੀਕਾ ਲੱਗ ਸਕੇਗਾ। ਉਹਨਾਂ ਨੇ ਆਪਣੀ ਘੋਸ਼ਣਾ ਵਿਚ ਕਿਹਾ ਕਿ 19 ਅਪ੍ਰੈਲ ਤੋਂ ਹਰ ਬਾਲਗ ਟੀਕਾ ਲਗਵਾ ਸਕੇਗਾ ਅਤੇ ਟੀਕਾਕਰਨ ਮੁਹਿੰਮ ਦਾ ਵਿਸਥਾਰ ਹੋਵੇਗਾ। ਬਾਈਡੇਨ ਨੇ ਆਪਣੇ ਪ੍ਰਸ਼ਾਸਨ ਦੇ ਸ਼ੁਰੂਆਤੀ 100 ਦਿਨਾਂ ਦੇ ਅੰਦਰ 10 ਕਰੋੜ ਲੋਕਾਂ ਦੇ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਵਿੱਚ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ 8 ਵਿਅਕਤੀ ਜ਼ਖਮੀ, ਚਾਰ ਦੀ ਹਾਲਤ ਗੰਭੀਰ

ਆਸਟ੍ਰੇਲੀਆ ਵਿੱਚ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ 8 ਵਿਅਕਤੀ ਜ਼ਖਮੀ, ਚਾਰ ਦੀ ਹਾਲਤ ਗੰਭੀਰ

ਸਿਡਨੀ – ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹਾੱਕਸਬਰੀ ਨਦੀ ਤੇ ਇਕ ਕਿਸ਼ਤੀ ਵਿਚ ਅੱਗ ਲੱਗ ਗਈ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਵਿਚ ਘੱਟੋ ਘੱਟ 8 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।ਪ੍ਰਾਪਤ ਜਾਣਕਾਰੀ ਮੁਤਾਬਿਕ ਜਦੋਂ ਧਮਾਕਾ ਹੋਇਆ ਉਦੋ ਕਿਸ਼ਤੀ ਇੱਕ ਮਰੀਨਾ ਵਿਖੇ ਈਂਧਨ ਭਰ ਰਹੀ ਸੀ। ਘਟਨਾ ਵਾਲੀ ਥਾਂ ਤੇ ਐਮਰਜੈਂਸੀ ਸੇਵਾਵਾਂ, ਜਿਨ੍ਹਾਂ ਵਿਚ 12 ਐਂਬੂਲੈਂਸ ਚਾਲਕ ਦਲ, ਇਕ ਮਾਹਰ ਮੈਡੀਕਲ ਟੀਮ ਅਤੇ ਦੋ ਹੈਲੀਕਾਪਟਰ ਮੌਜੂਦ ਸਨ।…

VIA PUNJAB
ਅੱਗੇ ਪੜ੍ਹੋ

ਅਮਰੀਕੀ ਰੈਪਰ ਡੀ ਐਮ ਐਕਸ ਗੰਭੀਰ ਸਥਿਤੀ ਕਾਰਨ ਹਸਪਤਾਲ ਵਿੱਚ ਭਰਤੀ

ਅਮਰੀਕੀ ਰੈਪਰ ਡੀ ਐਮ ਐਕਸ ਗੰਭੀਰ ਸਥਿਤੀ ਕਾਰਨ ਹਸਪਤਾਲ ਵਿੱਚ ਭਰਤੀ

ਕੈਲੀਫੋਰਨੀਆ – ਅਮਰੀਕਾ ਦੇ ਮਸ਼ਹੂਰ ਰੈਪਰ ਡੀ ਐਮ ਐਕਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀ ਐਮ ਐਕਸ, ਜਿਸਦਾ ਅਸਲ ਨਾਮ ਅਰਲ ਸਿਮਨਸ ਹੈ,ਨੂੰ ਉਸਦੇ ਵਕੀਲ ਮੁਰੇ ਰਿਚਮੈਨ ਅਨੁਸਾਰ, ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਿਊਯਾਰਕ ਦੇ ਵ੍ਹਾਈਟ ਪਲੇਨ, ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਰਿਚਮੈਨ ਨੇ ਕਿਹਾ ਕਿ ਉਹ 25 ਸਾਲਾਂ ਤੋਂ 50 ਸਾਲਾਂ ਦੇ ਰੈਪਰ ਨੂੰ ਜਾਣਦਾ ਹੈ। ਉਸਨੇ ਆਖਰੀ ਵਾਰ ਉਸਨੂੰ ਫਰਵਰੀ ਵਿੱਚ ਵੇਖਿਆ ਸੀ ਅਤੇ ਉਹ ਉਸ…

VIA PUNJAB
ਅੱਗੇ ਪੜ੍ਹੋ

ਵੈਨਕੂਵਰ ‘ਚ ਕੈਂਪਰ ਵੈਨ ਵਿੱਚ ਅੱਗ ਲੱਗਣ ਨਾਲ ਇਕ ਜਣੇ ਦੀ ਮੌਤ

ਵੈਨਕੂਵਰ ‘ਚ ਕੈਂਪਰ ਵੈਨ ਵਿੱਚ ਅੱਗ ਲੱਗਣ ਨਾਲ ਇਕ ਜਣੇ ਦੀ ਮੌਤ

ਸਰੀ – ਅੱਜ ਸਵੇਰੇ ਵੈਨਕੂਵਰ ਈਸਟ ਵਿਚ ਇੱਕ ਕੈਂਪਰ ਵੈਨ ਵਿੱਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਮਰਨ ਵਾਲਾ ਵਿਅਕਤੀ 50 ਕੁ ਸਾਲ ਦਾ ਸੀ। ਇਹ ਘਟਨਾ ਦੀ ਜਾਂਚ ਕਰ ਰਹੇ ਅਫਸਰਾਂ ਅਨੁਸਾਰ ਇਹ ਘਟਨਾ ਵਿਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਪਰ ਫਿਰ ਵੀ ਅੱਗ ਲੱਗਣ ਦੀ ਜਾਂਚ ਦਾ ਪਤਾ ਲਗਾਉਣ ਲਈ ਅੱਗ ਬੁਝਾਉਣ ਵਾਲੇ…

VIA PUNJAB
ਅੱਗੇ ਪੜ੍ਹੋ

ਇਸਲਾਮਿਕ ਸਟੇਟ ਖਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ ਕੈਨੇਡਾ – ਹਰਜੀਤ ਸੱਜਣ

ਇਸਲਾਮਿਕ ਸਟੇਟ ਖਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ ਕੈਨੇਡਾ – ਹਰਜੀਤ ਸੱਜਣ

ਸਰੀ -ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਹੈ ਕਿ ਕੈਨੇਡਾ, ਇਸਲਾਮਿਕ ਸਟੇਟ ਖਿਲਾਫ਼ ਲੜਾਈ ਜਾਰੀ ਰੱਖੇਗਾ ਅਤੇ ਕੈਨੇਡਾ ਦੀਆਂ ਫੌਜੀ ਟੀਮਾਂ ਅਗਲੇ ਮਾਰਚ ਤਕ ਇਰਾਕ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਰਹਿਣਗੀਆਂ।ਵਰਨਣਯੋਗ ਹੈ ਕਿ ਕੈਲੇਡਾ ਦੇ ਇਸ ਮਿਸ਼ਨ ਦੀ ਸ਼ੁਰੂਆਤ ਅਕਤੂਬਰ 2014 ਵਿਚ ਹੋਈ ਸੀ ਅਤੇ ਇਸ ਮਿਸ਼ਨ ਦੇ ਖਤਮ ਹੋਣ ਵਿਚ ਸਿਰਫ ਇਕ ਦਿਨ ਹੀ ਬਾਕੀ ਸੀ ਕਿ ਇਸ ਵਿਚ ਵਾਧਾ ਕਰ ਦਿੱਤਾ ਗਿਆ ਹੈ।ਲਿਬਰਲ ਸਰਕਾਰ ਨੇ ਪਹਿਲਾਂ ਇਸ ਮਿਸ਼ਨ ਸਬੰਧੀ ਟਰੂਪਸ ਦੀ…

VIA PUNJAB
ਅੱਗੇ ਪੜ੍ਹੋ

ਦੁਵੱਲੀ ਗੱਲਬਾਤ ਲਈ ਸੁਖਾਵਾਂ ਮਾਹੌਲ ਲੋੜੀਂਦਾ: ਇਮਰਾਨ

ਦੁਵੱਲੀ ਗੱਲਬਾਤ ਲਈ ਸੁਖਾਵਾਂ ਮਾਹੌਲ ਲੋੜੀਂਦਾ: ਇਮਰਾਨ

ਇਸਲਾਮਾਬਾਦ – ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਹਮਰੁਤਬਾ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਾਰੇ ਮਸਲਿਆਂ ਤੇ ਖ਼ਾਸ ਕਰਕੇ ਜੰਮੂ ਕਸ਼ਮੀਰ ਮਸਲੇ ਦੇ ਹੱਲ ਲਈ ਹਾਂ-ਪੱਖੀ ਅਤੇ ਨਤੀਜਾ ਪੱਖੀ ਦੁਵੱਲੀ ਗੱਲਬਾਤ ਲਈ ਅਨੁਕੂਲ ਮਾਹੌਲ ਲੋੜੀਂਦਾ ਹੈ। ਸ੍ਰੀ ਖਾਨ ਵੱਲੋਂ ਇਹ ਜੁਆਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਪਿਛਲੇ ਹਫ਼ਤੇ ‘ਪਾਕਿਸਤਾਨ ਡੇਅ’ ਮੌਕੇ ਮੁਬਾਰਕਬਾਦ ਦੇਣ ਲਈ ਲਿਖੇ ਪੱਤਰ ਦੇ ਸਬੰਧ ’ਚ ਦਿੱਤਾ ਗਿਆ ਹੈ।

VIA PUNJAB
ਅੱਗੇ ਪੜ੍ਹੋ

ਰੂਸ ਨੇ ਜਾਨਵਰਾਂ ਲਈ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ

ਰੂਸ ਨੇ ਜਾਨਵਰਾਂ ਲਈ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ

ਮਾਸਕੋ – ਕੋਰੋਨਾ ਵਾਇਰਸ ਦਾ ਕਹਿਰ ਮਨੁੱਖਾਂ ਤੋਂ ਇਲਾਵਾ ਜਾਨਵਰਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਰੂਸ ਨੇ ਹੁਣ ਜਾਨਵਰਾਂ ਦੀ ਸੁਰੱਖਿਆ ਲਈ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦਾ ਪਹਿਲਾ ਟੀਕਾ ਬਣਾ ਲਿਆ ਹੈ। ਜਾਨਵਰਾਂ ਲਈ ਬਣਾਈ ਗਈ ਇਸ ਨਵੀਂ ਵੈਕਸੀਨ ਦਾ ਨਾਮ ਕਾਰਨੀਨੇਕ-ਕੋਵ ਹੈ। ਦੇਸ਼ ਦੇ ਖੇਤੀ ਮਾਮਲਿਆਂ ਤੇ ਨਜ਼ਰ ਰੱਖਣ ਵਾਲੀ ਸੰਸਥਾ ਰੋਜੇਲਖੋਨਾਜੋਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਦੱਸ ਦਈਏ ਕਿ ਰੂਸ ਵਿਚ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੇ ਤਿੰਨ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ 90% ਬਾਲਗ 19 ਅਪ੍ਰੈਲ ਤੱਕ ਹੋਣਗੇ ਕੋਰੋਨਾ ਟੀਕੇ ਲਈ ਯੋਗ :ਜੋਅ ਬਾਈਡੇਨ

ਅਮਰੀਕਾ ਦੇ 90% ਬਾਲਗ 19 ਅਪ੍ਰੈਲ ਤੱਕ ਹੋਣਗੇ ਕੋਰੋਨਾ ਟੀਕੇ ਲਈ ਯੋਗ :ਜੋਅ ਬਾਈਡੇਨ

ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਕਿ ਸਾਰੇ ਅਮਰੀਕੀ ਬਾਲਗਾਂ ਵਿੱਚੋਂ 90% 19 ਅਪ੍ਰੈਲ ਤੱਕ ਕੋਵਿਡ -19 ਟੀਕੇ ਲਈ ਯੋਗ ਹੋ ਜਾਣਗੇ, ਜੋ ਕਿ ਪਹਿਲਾਂ ਨਿਰਧਾਰਤ ਕੀਤੇ ਗਏ ਟੀਚੇ ਤੋਂ ਲੱਗਭਗ ਦੋ ਹਫ਼ਤੇ ਪਹਿਲਾਂ ਹੈ। ਇਸਦੇ ਨਾਲ ਹੀ ਬਾਈਡੇਨ ਨੇ ਲੋਕਾਂ ਨੂੰ ਵਾਇਰਸ ਦੀਆਂ ਸਾਵਧਾਨੀਆਂ ਪ੍ਰਤੀ ਢਿੱਲ ਨਾਂ ਵਰਤਣ ਦੀ ਵੀ ਅਪੀਲ ਕੀਤੀ ਹੈ। ਬਾਈਡੇਨ ਨੇ ਅਮਰੀਕੀਆਂ ਨੂੰ ਤਾਕੀਦ ਕੀਤੀ ਕਿ ਉਹ ਵਾਇਰਸ ਪ੍ਰਤੀ ਉਪਾਅ ਘੱਟ ਨਾ ਕਰਨ…

VIA PUNJAB
ਅੱਗੇ ਪੜ੍ਹੋ

ਕੈਨੇਡਾ: ਬੀ.ਸੀ. ‘ਚ 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਔਕਸਫੋਰਡ-ਐਸਟ੍ਰਾਜ਼ੈਨਕਾ ਵੈਕਸੀਨ ਲਾਉਣ ‘ਤੇ ਰੋਕ

ਕੈਨੇਡਾ: ਬੀ.ਸੀ. ‘ਚ 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਔਕਸਫੋਰਡ-ਐਸਟ੍ਰਾਜ਼ੈਨਕਾ ਵੈਕਸੀਨ ਲਾਉਣ ‘ਤੇ ਰੋਕ

ਸਰੀ -ਬੀ.ਸੀ. ਵਿਚ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਔਕਸਫੋਰਡ-ਐਸਟ੍ਰਾਜ਼ੈਨਕਾ ਵੈਕਸੀਨ ਲਾਉਣ ‘ਤੇ ਆਰਜ਼ੀ ਤੌਰ ਤੇ ਰੋਕ ਲਾ ਦਿੱਤੀ ਗਈ ਹੈ। ਬੀਸੀ ਦੀ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਫੈਸਲਾ ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਜਾਰੀ ਕੀਤੀਆਂ ਸਿਫਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। ਜ਼ਿਕਰਯੋਗ ਹੇ ਕਿ ਇਸ ਤੋਂ ਪਹਿਲਾਂ ਮੈਨੀਟੋਬਾ ਅਤੇ ਐਲਬਰਟਾ ਸੂਬਿਆਂ ਵਿਚ ਵੀ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਇਹ…

VIA PUNJAB
ਅੱਗੇ ਪੜ੍ਹੋ

ਇਮਰਾਨ ਵੱਲੋਂ ਹਿੰਦੂ ਭਾਈਚਾਰੇ ਨੂੰ ਹੋਲੀ ਦੀਆਂ ਮੁਬਾਰਕਾਂ

ਇਮਰਾਨ ਵੱਲੋਂ ਹਿੰਦੂ ਭਾਈਚਾਰੇ ਨੂੰ ਹੋਲੀ ਦੀਆਂ ਮੁਬਾਰਕਾਂ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਹਿੰਦੂ ਭਾਈਚਾਰੇ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਇਹ ਤਿਉਹਾਰ ਪਾਕਿਸਤਾਨ ਵਿੱਚ ਐਤਵਾਰ ਤੇ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਟਵਿਟਰ ’ਤੇ ਟਵੀਟ ਕੀਤਾ,‘ਸਾਡੇ ਹਿੰਦੂ ਭਾਈਚਾਰੇ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।’ ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਸਮੇਤ ਕਈ ਹੋਰ ਆਗੂਆਂ ਨੇ ਵੀ ਹਿੰਦੂ ਸੰਸਦ ਮੈਂਬਰਾਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਇਸ ਮੌਕੇ ਮੁਬਾਰਕਬਾਦ ਦਿੱਤੀ। ਸ੍ਰੀ ਕੈਸਰ ਨੇ ਕਿਹਾ ਕਿ ਪਾਕਿਸਤਾਨ ਵਿੱਚ…

VIA PUNJAB
ਅੱਗੇ ਪੜ੍ਹੋ
1 11 12 13 14 15 192