ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ’ਤੇ ਟਰੰਪ ਵੱਲੋਂ ਕੀਤੀ ‘ਨਸਲੀ’ ਟਿੱਪਣੀ ਦੀ ਆਲੋਚਨਾ

ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ’ਤੇ ਟਰੰਪ ਵੱਲੋਂ ਕੀਤੀ ‘ਨਸਲੀ’ ਟਿੱਪਣੀ ਦੀ ਆਲੋਚਨਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਗਤੀਸ਼ੀਲ ਮਹਿਲਾ ਡੈਮੋਕਰੈਟਿਕ ਸੰਸਦ ਮੈਂਬਰਾਂ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਜਿਥੋਂ ਆਈਆਂ ਹਨ, ਉਥੇ ‘ਵਾਪਸ ਚਲੀਆਂ ਜਾਣ।’ ਰਾਸ਼ਟਰਪਤੀ ਦੀ ਇਸ ਟਿੱਪਣੀ ਨਾਲ ਵਿਵਾਦ ਪੈਦਾ ਹੋ ਗਿਆ ਹੈ। ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰਾਂ ਅਤੇ ਸੀਨੀਅਰ ਸੰਸਦ ਮੈਂਬਰਾਂ ਨੇ ‘ਨਸਲੀ’ ਅਤੇ ‘ਨਫ਼ਰਤ ਨਾਲ ਭਰੀ’ ਇਸ ਟਿੱਪਣੀ ਲਈ ਟਰੰਪ ਦੀ ਆਲੋਚਨਾ ਕੀਤੀ ਹੈ। ਪਿਛਲੇ ਸਾਲ ਵੀ ਟਰੰਪ ਨੇ ਅਫ਼ਰੀਕੀ ਮੁਲਕਾਂ ਨੂੰ ‘ਗਟਰ’ ਦਸਦਿਆਂ ਕਿਹਾ ਸੀ ਕਿ ਉਹ ਪਨਾਹ ਲੈ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵੱਲੋਂ ਪਾਬੰਦੀਆਂ ਹਟਾਏ ਜਾਣ ਤੇ ਇਰਾਨ ਗੱਲਬਾਤ ਲਈ ਤਿਆਰ ਰੂਹਾਨੀ

ਅਮਰੀਕਾ ਵੱਲੋਂ ਪਾਬੰਦੀਆਂ ਹਟਾਏ ਜਾਣ ਤੇ ਇਰਾਨ ਗੱਲਬਾਤ ਲਈ ਤਿਆਰ ਰੂਹਾਨੀ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਕ ਬਿਆਨ ਜਾਰੀ ਕੀਤਾ| ਆਪਣੇ ਬਿਆਨ ਵਿੱਚ ਰੂਹਾਨੀ ਨੇ ਕਿਹਾ ਕਿ ਜੇਕਰ ਅਮਰੀਕਾ ਸਾਰੀਆਂ ਪਾਬੰਦੀਆਂ ਹਟਾ ਦਿੰਦਾ ਹੈ ਤਾਂ ਉਹ ਗੱਲਬਾਤ ਲਈ ਤਿਆਰ ਹਨ| ਰੂਹਾਨੀ ਨੇ ਕਿਹਾ,”ਅਮਰੀਕਾ ਸਾਨੂੰ ਧਮਕਾਉਣਾ ਬੰਦ ਕਰੇ| ਇਰਾਨ ਨੇ ਹੁਣ ਸੰਜਮ ਛੱਡ ਕੇ ਜਵਾਬੀ ਕਾਰਵਾਈ ਦੀ ਨੀਤੀ ਅਪਨਾ ਲਈ ਹੈ| ਪਰਮਾਣੂ ਸਮਝੌਤੇ ਨਾਲ ਜੁੜੇ ਕਿਸੇ ਵੀ ਕਦਮ ਦਾ ਸਖਤੀ ਨਾਲ ਜਵਾਬ ਦੇਵਾਂਗੇ|” ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਓਮਾਨ ਦੀ ਖਾੜੀ ਵਿਚ ਦੋ ਤੇਲ ਟੈਂਕਰਾਂ ਵਿਚ…

VIA PUNJAB
ਅੱਗੇ ਪੜ੍ਹੋ

ਯੂਰੇਨੀਅਮ ਦੀ ਦਰਾਮਦ ਤੇ ਨਹੀਂ ਲਗਾਇਆ ਜਾਵੇਗਾ ਕੋਟਾ : ਟਰੰਪ

ਯੂਰੇਨੀਅਮ ਦੀ ਦਰਾਮਦ ਤੇ ਨਹੀਂ ਲਗਾਇਆ ਜਾਵੇਗਾ ਕੋਟਾ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਯੂਰੇਨੀਅਮ ਦੀ ਦਰਾਮਦ ‘ਤੇ ਕੋਟਾ ਨਹੀਂ ਲਗਾਉਣਗੇ। ਅਜਿਹਾ ਇਕ ਸੰਭਾਵਿਤ ਵਪਾਰ ਟਕਰਾਅ ਤੋਂ ਪਿੱਛੇ ਹਟਣ ਅਤੇ ਵਣਜ ਵਿਭਾਗ ਦੇ ਉਸ ਅੰਦਾਜ਼ੇ ਵਿਰੁੱਧ ਕੀਤਾ ਜਾ ਰਿਹਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਅਮਰੀਕਾ ਵਲੋਂ ਵਿਦੇਸ਼ੀ ਯੂਰੇਨੀਅਮ ਦੀ ਵਰਤੋਂ ਕਰਨਾ ਰਾਸ਼ਟਰੀ ਸੁਰੱਖਿਆ ਲਈ ਚਿੰਤਾਜਨਕ ਹੈ। ਅਮਰੀਕੀ ਪ੍ਰਮਾਣੂ ਹਥਿਆਰਾਂ ਲਈ ਯੂਰੇਨੀਅਮ ਮਹੱਤਵਪੂਰਣ ਤੱਤ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਵਿਲਬਰ ਰਾਸ ਦਾ…

VIA PUNJAB
ਅੱਗੇ ਪੜ੍ਹੋ

ਨੇਪਾਲ ‘ਚ ਹੜ੍ਹ ਦਾ ਕਹਿਰ, 50 ਦੀ ਮੌਤ, 33 ਲਾਪਤਾ

ਨੇਪਾਲ ‘ਚ ਹੜ੍ਹ ਦਾ ਕਹਿਰ, 50 ਦੀ ਮੌਤ, 33 ਲਾਪਤਾ

ਕਾਠਮੰਡੂ – ਨੇਪਾਲ ਵਿਚ ਮੋਹਲੇਧਾਰ ਬਾਰਿਸ਼ ਕਾਰਨ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਨਾਲ ਹੁਣ ਤਕ 50 ਲੋਕਾਂ ਦੀ ਜਾਨ ਜਾ ਚੁੱਕੀ ਹੈ। ਨੇਪਾਲ ਪੁਲਿਸ ਅਨੁਸਾਰ, 33 ਲੋਕ ਲਾਪਤਾ ਹਨ ਜਿਨ੍ਹਾਂ ਦੀ ਖੋਜ ਜਾਰੀ ਹੈ। ਦੋ ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਹੈ।ਵੀਰਵਾਰ ਤੋਂ ਜਾਰੀ ਬਾਰਿਸ਼ ਕਾਰਨ ਪੂਰਬੀ ਅਤੇ ਦੱਖਣੀ ਨੇਪਾਲ ਦੇ ਕਈ ਇਲਾਕੇ ਢਿੱਗਾਂ ਡਿੱਗਣ ਅਤੇ ਹੜ੍ਹ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ‘ਚ ਅਜੇ ਦੋ-ਤਿੰਨ ਦਿਨਾਂ ਤਕ…

VIA PUNJAB
ਅੱਗੇ ਪੜ੍ਹੋ

ਨੇਪਾਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 8 ਵਿਅਕਤੀਆਂ ਦੀ ਮੌਤ

ਨੇਪਾਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 8 ਵਿਅਕਤੀਆਂ ਦੀ ਮੌਤ

ਕਾਠਮੰਡੂ – ਨੇਪਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਲਾਪਤਾ ਹੋ ਗਏ| ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ| ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਕਾਠਮੰਡੂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਾਨਸੂਨ ਦੀ ਭਾਰੀ ਬਾਰਿਸ਼ ਹੋ ਰਹੀ ਹੈ|ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਭੂਚਾਲ ਦੇ ਝਟਕੇ

ਅਮਰੀਕਾ ਵਿੱਚ ਭੂਚਾਲ ਦੇ ਝਟਕੇ

ਵਾਸ਼ਿੰਗਟਨ – ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| 4.6 ਤੀਬਰਤਾ ਵਾਲੇ ਭੂਚਾਲ ਨੇ ਪੂਰੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ|ਇਸ ਦੇ ਕੁਝ ਹੀ ਮਿੰਟਾਂ ਬਾਅਦ ਸੀਏਟਲ ਤੋਂ 30 ਮੀਲ ਉੱਤਰ-ਪੂਰਬ ਵਿੱਚ ਮੋਨਰੋ ਸ਼ਹਿਰ ਨੇੜੇ 3.5 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਪਹਿਲਾਂ ਭੂਚਾਲ ਸ਼ੁੱਕਰਵਾਰ ਨੂੰ ਤੰੜਕੇ 2:51 ਮਿੰਟ ਤੇ ਦਰਜ ਕੀਤਾ ਗਿਆ| ਭੂਚਾਲ ਵਿੱਚ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਅਜੇ ਕੋਈ ਖਬਰ…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਚਾਵਲਾ ਨੂੰ ਕਰਤਾਰਪੁਰ ਕਮੇਟੀ ਤੋਂ ਹਟਾਇਆ

ਪਾਕਿ ਨੇ ਚਾਵਲਾ ਨੂੰ ਕਰਤਾਰਪੁਰ ਕਮੇਟੀ ਤੋਂ ਹਟਾਇਆ

ਇਸਲਾਮਾਬਾਦ- ਕਰਤਾਰਪੁਰ ਲਾਂਘੇ ‘ਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿ ਸਰਕਾਰ ਨੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕੱਢ ਦਿੱਤਾ ਹੈ। ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਇਹ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਕੋਰੀਡੋਰ ਕਮੇਟੀ ਦਾ ਮੈਂਬਰ ਵੀ ਨਹੀਂ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਕਮੇਟੀ ‘ਚ ਗੋਪਾਲ ਸਿੰਘ ਚਾਵਲਾ…

VIA PUNJAB
ਅੱਗੇ ਪੜ੍ਹੋ

ਭਾਰਤ ਅਤੇ ਹੋਰ ਏਸ਼ਿਆਈ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਨੂੰ ਤਰਜੀਹ ਦੇਵਾਂਗੇ: ਬਿਡੇਨ

ਭਾਰਤ ਅਤੇ ਹੋਰ ਏਸ਼ਿਆਈ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਨੂੰ ਤਰਜੀਹ ਦੇਵਾਂਗੇ: ਬਿਡੇਨ

ਸਾਬਕਾ ਉਪ ਰਾਸ਼ਟਰਪਤੀ ਅਤੇ 2020 ’ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਆਪਣੀ ਮੁਹਿੰਮ ਚਲਾ ਰਹੇ ਜੋਏ ਬਿਡੇਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਸਮੇਤ ਹੋਰ ਏਸ਼ਿਆਈ ਮੁਲਕਾਂ ਤਕ ਪਹੁੰਚ ਕਰਕੇ ਉਨ੍ਹਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਅਮਰੀਕਾ ਲਈ ਵਿਦੇਸ਼ੀ ਨੀਤੀ ਦਾ ਆਪਣਾ ਨਜ਼ਰੀਆ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵਿਸ਼ਵ ਪੱਧਰ ’ਤੇ ਅਮਰੀਕੀ ਆਗੂਆਂ ਦੇ ਸਨਮਾਨ ’ਤੇ ਧਿਆਨ ਕੇਂਦਰਤ ਕਰਨਗੇ। ਬਿਡੇਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੁਣ ਲਿਆ ਗਿਆ ਤਾਂ…

VIA PUNJAB
ਅੱਗੇ ਪੜ੍ਹੋ

ਪਾਪੂਆ ਨਿਊ ਗਿਨੀ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਪਾਪੂਆ ਨਿਊ ਗਿਨੀ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਪੋਰਟ ਮੋਰੇਸਬੀ – ਪਾਪੂਆ ਨਿਊ ਗਿਨੀ ਵਿਚ ਬੀਤੀ ਸ਼ਾਮ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਸਕੇਲ ਤੇ ਭੂਚਾਲ ਦੀ ਤੀਬਰਤਾ 6 ਮਾਪੀ ਗਈ| ਅਮਰੀਕੀ ਭੂ-ਵਿਗਿਆਨ ਸਰਵੇਖਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ 5:08 ਮਿੰਟ ਤੇ ਮਹਿਸੂਸ ਕੀਤੇ ਗਏ| ਭੂਚਾਲ ਦਾ ਕੇਂਦਰ ਅਰਾਵਾ ਤੋਂ ਲੱਗਭਗ 174 ਕਿਲੋਮੀਟਰ ਦੂਰ ਸੀ| ਫਿਲਹਾਲ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ| ਸੁਨਾਮੀ ਸਬੰਧੀ ਵੀ ਕੋਈ ਚਿਤਾਵਨੀ ਜਾਰੀ ਨਹੀਂ…

VIA PUNJAB
ਅੱਗੇ ਪੜ੍ਹੋ

ਉਡਾਣ ਤੋਂ ਬਾਅਦ ਤੇਜ਼ ਹਵਾਵਾਂ ‘ਚ ਗੋਤੇ ਖਾਣ ਲੱਗਾ ਏਅਰ ਕੈਨੇਡਾ ਦਾ ਜਹਾਜ਼-37 ਜ਼ਖ਼ਮੀ

ਉਡਾਣ ਤੋਂ ਬਾਅਦ ਤੇਜ਼ ਹਵਾਵਾਂ ‘ਚ ਗੋਤੇ ਖਾਣ ਲੱਗਾ ਏਅਰ ਕੈਨੇਡਾ ਦਾ ਜਹਾਜ਼-37 ਜ਼ਖ਼ਮੀ

ਓਟਾਵਾ (ਕੈਨੇਡਾ) – ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ ਨੂੰ ਬੋਇੰਗ 777-200 ਹਵਾਈ ਜਹਾਜ਼ ਉੱਡਣ ਤੋਂ ਦੋ ਘੰਟੇ ਬਾਅਦ ਹੀ ਖ਼ਤਰਨਾਕ ਤੇਜ਼ ਹਵਾਵਾਂ ਵਿੱਚ ਫਸ ਗਿਆ। ਇਸ ਕਾਰਨ ਯਾਤਰੀਆਂ ਦਾ ਸਿਰ ਸਿਲਿੰਗ ਨਾਲ ਟਕਰਾ ਗਿਆ ਅਤੇ ਕਰੀਬ 37 ਯਾਤਰੀ ਤੇ ਅਮਲੇ ਦੇ ਮੈਂਬਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਨੂੰ ਅਮਰੀਕਾ ਦੇ ਸ਼ਹਿਰ ਹਵਾਈ ‘ਚ ਲੈਂਡ…

VIA PUNJAB
ਅੱਗੇ ਪੜ੍ਹੋ
1 87 88 89 90 91 192